21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਰਾਜਪੁਰਾ ਸ਼ਹਿਰੀ ਪੁਲਿਸ ਨੇ ਲਾਪਤਾ ਹੋਇਆ 7 ਸਾਲ ਦਾ ਬੱਚਾ 10 ਘੰਟਿਆਂ 'ਚ ਕੀਤਾ ਬਰਾਮਦ

Ad Position 21
No active advertisement
ਰਾਜਪੁਰਾ ਸ਼ਹਿਰੀ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਅਤੇ ਥਾਣੇਦਾਰ ਬਲਬੀਰ ਸਿੰਘ ਦੇ ਪਿੱਛੇ ਖੜ੍ਹੀ ਹੋਈ ਅਗਵਾਕਾਰ ਲਲੀਤਾ ਅਤੇ ਬੱਚਾ ਅਤੇ ਉਸ ਦੇ ਰਿਸ਼ਤੇਦਾਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 19-02-2026
ਰਾਜਪੁਰਾ, 18 ਫਰਵਰੀ (ਜੀ.ਪੀ. ਸਿੰਘ)-ਲੰਘੀ ਸ਼ਾਮ ਟਿਊਸ਼ਨ ਪੜ੍ਹ ਕੇ ਆਏ 7 ਸਾਲਾਂ ਦੇ ਬੱਚੇ ਨੂੰ ਅਗਵਾ ਕਰਕੇ ਲੈ ਗਈ ਇਕ ਔਰਤ ਨੂੰ ਟੈਕਨੀਕਲ ਟੀਮ ਦੀ ਮਦਦ ਨਾਲ 10 ਘੰਟਿਆਂ ਵਿਚ ਬੱਚੇ ਨੂੰ ਅਮਲੋਹ ਤੋਂ ਬਰਾਮਦ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ | ਸ਼ਹਿਰੀ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਸੇਵਕ ਸਿੰਘ ਨੇ ਰਾਤ 8 ਵਜੇ ਦੇ ਕਰੀਬ ਕੀਤੀ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਪੁਰਾਣਾ ਰਾਜਪੁਰਾ ਦੇ ਆਹਲੂਵਾਲੀਆ ਮੁਹੱਲੇ ਦੇ ਵਸਨੀਕ ਬੀਨੂ, ਜੋ ਕਿ ਅੱਜਕੱਲ੍ਹ ਲੁਧਿਆਣਾ ਦੇ ਈ.ਐੱਸ.ਆਈ. ਹਸਪਤਾਲ 'ਚ ਬਿਮਾਰ ਹੋਣ ਕਾਰਨ ਦਾਖ਼ਲ ਹੈ ਤੇ ਉਸ ਦੀ ਪਤਨੀ ਵੀ ਉਸ ਦੇ ਨਾਲ ਹਸਪਤਾਲ 'ਚ ਹੈ | ਇਸ ਦੌਰਾਨ ਬੀਨੂ ਦਾ ਲੜਕਾ ਅਭੀ (7) ਆਪਣੀ ਦਾਦੀ ਨਾਲ ਰਹਿ ਰਿਹਾ ਸੀ | ਬੀਤੇ ਦਿਨ ਜਦੋਂ ਬੱਚਾ ਅਸੀਂ ਟਿਊਸ਼ਨ ਪੜ੍ਹ ਕੇ ਆਇਆ ਤਾਂ ਉਸ ਦੇ ਗੁਆਂਢ ਵਿਚ ਇਕੱਲੀ ਰਹਿਣ ਵਾਲੀ ਇਕ ਔਰਤ ਲਲੀਤਾ ਵਾਸੀ ਬਿਹਾਰ ਨੂੰ ਕਰੀਬ ਸਾਢੇ 6 ਵਜੇ ਵਰਗ਼ਲਾ ਕੇ ਨਾਲ ਲੈ ਗਈ ਤੇ ਅਮਲੋਹ ਪਹੁੰਚ ਗਈ | ਉਨ੍ਹਾਂ ਦੱਸਿਆ ਕਿ ਦੇਰ ਰਾਤ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਦੇ ਕਈ ਟੀਮਾਂ ਬਣਾ ਕੇ ਬੱਚੇ ਦੀ ਭਾਲ ਲਈ ਰਵਾਨਾ ਕਰ ਦਿੱਤੀਆਂ | ਇਸ ਦੌਰਾਨ ਪੁਲਿਸ ਦੀ ਟੈਕਨੀਕਲ ਟੀਮ ਦੀ ਮਦਦ ਨਾਲ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ ਤੇ ਉਸ 'ਤੇ ਕੰਮ ਕਰਦੇ ਪੁਲਿਸ ਚੌਂਕੀ ਬੱਸ ਅੱਡਾ ਦੇ ਇੰਚਾਰਜ ਪੁਲਿਸ ਪਾਰਟੀ ਨਾਲ ਅਮਲੋਹ ਪਹੁੰਚ ਗਏ | ਇਸ ਤੋਂ ਪਹਿਲਾਂ ਕਿ ਲਲੀਤਾ ਬੱਚੇ ਨੂੰ ਕਿਸੇ ਦੇ ਹਵਾਲੇ ਕਰੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਤੇ ਲਲੀਤਾ ਨੂੰ ਗਿ੍ਫ਼ਤਾਰ ਕਰ ਲਿਆ | ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ 'ਚ ਲਲੀਤਾ ਨੇ ਦੱਸਿਆ ਹੈ ਕਿ ਲਲੀਤਾ ਅਮਲੋਹ 'ਚ ਰਹਿਣ ਵਾਲਾ ਇਕ ਮਾਮਾ ਨਾਂਅ ਦਾ ਵਿਅਕਤੀ ਦੇ ਸੰਪਰਕ 'ਚ ਸੀ ਤੇ ਮਾਮੇ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਕਿਸੇ ਬੱਚੇ ਨੂੰ ਲਿਆ ਕੇ ਉਸ ਨੂੰ ਦੇਵੇ ਤਾਂ ਉਹ ਉਸ ਦਾ ਵਿਆਹ ਕਰਵਾ ਦੇਵੇਗਾ | ਲਲੀਤਾ ਇਸ ਤੋਂ ਪਹਿਲਾਂ ਕਿ ਬੱਚੇ ਨੂੰ ਮਾਮੇ ਦੇ ਹਵਾਲੇ ਕਰਦੀ ਰਾਜਪੁਰਾ ਪੁਲਿਸ ਮਹਿਲਾ ਪੁਲਿਸ ਦੀ ਮਦਦ ਨਾਲ ਉਸ ਨੂੰ ਦਬੋਚ ਲਿਆ | ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਉਸ ਦੀ ਭੂਆ, ਫੁੱਫੜ ਅਤੇ ਤਾਏ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਔਰਤ ਲਲੀਤਾ ਦੇ ਖ਼ਿਲਾਫ਼ ਅਗਵਾ ਕਰਨ ਸਮੇਤ ਹੋਰ ਧਾਰਾਵਾਂ ਸਮੇਤ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲਤੇਜ ਪੰਨੂ ਨੇ ਬਾਰਾਂਦਰੀ ਬਾਗ 'ਚ ਫਲਾਵਰ ਤੇ ਫੂਡ ਫੈਸਟੀਵਲ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਵਾਰਿਸ ਭਰਾਵਾਂ ਨੇ ਪਟਿਆਲਵੀ ਨਚਾਏ
Ad Position 24