ਸੁਭਾਨਪੁਰ (ਕਪੂਰਥਲਾ), 21 ਨਵੰਬਰ (ਸਤਨਾਮ ਸਿੰਘ) ਥਾਣਾ ਸੁਭਾਨਪੁਰ ਦੇ ਅਧੀਨ ਆਉਂਦੇ ਪਿੰਡ ਬੂਟ ਦੇ ਨਜ਼ਦੀਕ ਤੋਂ ਇੱਕ ਨੌਜਵਾਨ ਵਿਅਕਤੀ ਦੀ ਪਰਾਲੀ ਦੇ ਢੇਰ ਤੋਂ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ। ਮੌਕੇ 'ਤੇ ਲੋਕਾਂ ਦੇ ਦੱਸਣ ਮੁਤਾਬਕ 18 ਕੁ ਸਾਲ ਦੇ ਨੌਜਵਾਨ ਦੀ ਮ੍ਰਿਤਕ ਦੇਹ ਦੇ ਨਜ਼ਦੀਕ ਇਕ ਟੀਕਾ ਲਾਉਣ ਵਾਲੀ ਸਰਿੰਜ ਵੀ ਪਈ ਹੋਈ ਹੈ। 'ਅਜੀਤ' ਦੇ ਪ੍ਰਤੀਨਿਧ ਨੇ ਜਦੋਂ ਮੌਕੇ ਤੇ ਜਾ ਕੇ ਲਾਸ਼ ਦੀ ਫੋਟੋ ਖਿੱਚਣ ਲੱਗਾ ਤਾਂ ਮੌਕੇ 'ਤੇ ਖੜੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਮਨਾ ਕਰ ਦਿੱਤਾ ਤੇ ਲਾਸ਼ ਨੂੰ ਪਰਾਲੀ ਨਾਲ ਢੱਕਣ ਲੱਗ ਪਿਆ, ਜਿਸ ਦੀ ਮੌਕੇ ਦੀ ਵੀਡੀਓ ਵੀ ਬਣਾਈ ਗਈ ਹੈ। ਪੁਲਿਸ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਨੌਜਵਾਨ ਦੀ ਲਾਸ਼ ਦੀ ਫੋਟੋਆਂ ਆਦਿ ਖਿੱਚੀਆਂ ਸਨ, ਜਿਸ ਵਿੱਚ ਲਾਸ਼ ਦੇ ਨੇੜੇ ਇਕ ਸਰਿੰਜ ਪਈ ਹੋਈ ਦਿਖਾਈ ਦੇ ਰਹੀ ਹੈ।
ਤਾਜ਼ਾ ਖ਼ਬਰਾਂ
Free
ਭੇਦਭਰੀ ਹਾਲਤ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ
ਸੁਭਾਨਪੁਰ (ਕਪੂਰਥਲਾ), 21 ਨਵੰਬਰ (ਸਤਨਾਮ ਸਿੰਘ) ਥਾਣਾ ਸੁਭਾਨਪੁਰ ਦੇ ਅਧੀਨ ਆਉਂਦੇ ਪਿੰਡ ਬੂਟ ਦੇ ਨਜ਼ਦੀਕ ਤੋਂ ਇੱਕ ਨੌਜਵਾਨ ਵਿਅਕਤੀ ਦੀ ਪਰਾਲੀ ਦੇ ਢੇਰ ਤੋਂ ਲਾਸ਼...
ਅਜੀਤ ਡੈਸਕ
21-11-2026