20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਘਨੌਰ ’ਚ ਭਾਜਪਾ ਕਿਸਾਨ ਮੋਰਚਾ ਦੀ ਪਲੇਠੀ ਮੀਟਿੰਗ, ਨਵੇਂ ਅਹੁਦੇਦਾਰਾਂ ਦਾ ਐਲਾਨ

ਘਨੌਰ, 20 ਨਵੰਬਰ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪਟਿਆਲਾ ਉੱਤਰੀ ਦੀ ਪਲੇਠੀ ਮੀਟਿੰਗ ਅੱਜ ਘਨੌਰ ਵਿਖੇ ਕਿਸਾਨ ਮੋਰਚਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਅਤੇ ਤੇਜਿੰਦਰ ਸਿੰਘ ਰਾਏਪੁਰ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਪਟਿਆਲਾ ਦੇ ਪ੍ਰਭਾਰੀ ਰਸਪਿੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 21-11-2026
ਘਨੌਰ, 20 ਨਵੰਬਰ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪਟਿਆਲਾ ਉੱਤਰੀ ਦੀ ਪਲੇਠੀ ਮੀਟਿੰਗ ਅੱਜ ਘਨੌਰ ਵਿਖੇ ਕਿਸਾਨ ਮੋਰਚਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਅਤੇ ਤੇਜਿੰਦਰ ਸਿੰਘ ਰਾਏਪੁਰ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਪਟਿਆਲਾ ਦੇ ਪ੍ਰਭਾਰੀ ਰਸਪਿੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਪਟਿਆਲਾ ਉੱਤਰੀ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਨਵੇਂ ਅਹੁਦੇਦਾਰ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਰਾਏਪੁਰਮੀਤ ਪ੍ਰਧਾਨ ਗੁਲਾਬ ਸਿੰਘ ਕੋਲੇ ਮਾਜਰਾ, ਦਰਸ਼ਨ ਸਿੰਘ ਕੱਕੇਪੁਰ, ਗੁਰਜਿੰਦਰ ਸਿੰਘ ਕਰਨਪੁਰ, ਤਰਸੇਮ ਸਿੰਘ ਨਨਹੇੜਾ, ਜਸਵੰਤ ਸਿੰਘ ਹੁਲਕਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੰਧਾਰਸੀ, ਵਰਿੰਦਰ ਸਿੰਘ ਮਿਹੋਣ - ਸਕੱਤਰ ਪ੍ਰੇਮ ਚੰਦ ਭੱਟੜੀ, ਹਰਜਿੰਦਰ ਸਿੰਘ ਸੁਰਲਕਲਾਂ ਅਤੇ ਦਫ਼ਤਰ ਇੰਚਾਰਜ ਸੋਨੀ ਪਾਲ ਨਨਹੇੜਾ ਬੁਲਾਰਾ ਵਰਿੰਦਰ ਸਿੰਘ ਬਨਵਾੜੀ (ਰਾਜਪੁਰਾ) -ਕਾਰਜਕਾਰਨੀ ਮੈਂਬਰ ਅਮਰੀਕ ਸਿੰਘ ਲਹਿਲਾਂ, ਦਲੇਰ ਸਿੰਘ ਨਨਹੇੜਾ, ਹਰਪ੍ਰੀਤ ਸਿੰਘ ਸੁਧਰੋਰ ਨੂੰ ਅਹੁਦੇ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਭਾਰੀ ਰਸਪਿੰਦਰ ਸਿੰਘ ਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਨੇ ਕੇਂਦਰ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਐਮਐਸਪੀ ‘ਚ ਵਾਧਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨਵੇਂ ਅਹੁਦੇਦਾਰਾਂ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਸਕੱਤਰ ਸਾਹਿਲ ਸੂਦ, ਮੰਡਲ ਸਕੱਤਰ ਜਸਵੀਰ ਸਿੰਘ ਲੱਖੀ ਸਮੇਤ ਕਈ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਨੌਰ ’ਚ ਕਾਂਗਰਸ ਦੀ ਹਾਰ ਲਈ ਪੈਰਾਸ਼ੂਟ ਉਮੀਦਵਾਰ ਜ਼ਿੰਮੇਵਾਰ-ਮਨਸਿਮਰਤ ਸਿੰਘ ਸ਼ੈਰੀ ਰਿਆੜ 2027 ਦੀਆਂ ਚੋਣਾਂ ’ਚ ਲੋਕਲ... ਅਗਲੀ ਖ਼ਬਰ ’ ਦ ਮਿਲੇਨੀਅਮ ਸਕੂਲ ਵਿਖੇ ਦੋ ਦਿਨਾ ਸਾਲਾਨਾ ਸਮਾਗਮ ‘ਕੋਸਮੌਸ-2026’ ਕਰਵਾਇਆ
Ad Position 24