21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਵਾਰਿਸ ਭਰਾਵਾਂ ਨੇ ਪਟਿਆਲਵੀ ਨਚਾਏ

Ad Position 21
No active advertisement
ਅਜੀਤ ਡੈਸਕ 19-02-2026
ਪਟਿਆਲਾ, 18 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਪਟਿਆਲਾ ਵਿਰਾਸਤੀ ਮੇਲੇ ਦੇ ਛੇਵੇਂ ਦਿਨ ਦੀ ਲੋਕ ਗਾਇਕੀ ਤੇ ਪੌਪ ਸ਼ੋਅ ਵਾਲੀ ਸ਼ਾਮ ਇੱਥੇ ਪੋਲੋ ਗਰਾਊਾਡ ਵਿਖੇ ਆਪਣੀ ਸੱਭਿਆਚਾਰਕ ਤੇ ਸੂਫ਼ੀ ਗਾਇਕੀ ਨਾਲ ਉੱਘੇ ਗਾਇਕਾਂ ਮਾਣਕ ਅਲੀ, ਵਾਰਿਸ ਭਰਾਵਾਂ, ਕਮਲ ਹੀਰ ਅਤੇ ਮਨਮੋਹਨ ਵਾਰਿਸ ਨੇ ਆਪਣੀ ਗਾਇਕੀ ਨਾਲ ਇਸ ਵਿਰਾਸਤੀ ਉਤਸਵ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ | ਇਸ ਮੌਕੇ ਵਾਰਿਸ ਭਰਾਵਾਂ ਵਲੋਂ ਗਾਏ ਗੀਤਾਂ 'ਤੇ ਦਰਸ਼ਕਾਂ ਨੇ ਖੂਬ ਭੰਗੜਾ ਪਾਇਆ ਤੇ ਤਾੜੀਆਂ ਵਜਾਈਆਂ | ਇਸ ਮੌਕੇ ਮੇਅਰ ਕੁੰਦਨ ਗੋਗੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਚੇਅਰਮੈਨ ਨਾਭਾ ਜੱਸੀ ਸੋਹੀਆਂ ਵਾਲਾ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ.ਡੀ.ਸੀ. ਸਿਮਰਪ੍ਰੀਤ ਕੌਰ, ਨੋਡਲ ਅਫ਼ਸਰ ਐਸ.ਡੀ.ਐਮ ਹਰਜੋਤ ਕੌਰ ਮਾਵੀ ਨੇ ਲੋਕ ਗਾਇਕੀ ਦੀ ਇਸ ਖ਼ੂਬਸੂਰਤ ਸ਼ਾਮ ਦਾ ਆਨੰਦ ਮਾਣਿਆ ਅਤੇ ਕਮਲ ਹੀਰ, ਗਾਇਕ ਮਨਮੋਹਨ ਵਾਰਿਸ ਤੇ ਮਾਣਕ ਅਲੀ ਦਾ ਸਨਮਾਨ ਕੀਤਾ | ਇਸ ਸਮੇਂ ਮੇਅਰ ਗੋਗੀਆ, ਚੇਅਰਮੈਨ ਮਹਿਤਾ ਤੇ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਕਰਵਾਇਆ ਗਿਆ ਪਟਿਆਲਾ ਹੈਰੀਟੇਜ ਮੇਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਅਹਿਮ ਸਾਬਤ ਹੋਇਆ ਹੈ | ਸਮਾਰੋਹ ਦੌਰਾਨ ਸਭ ਤੋਂ ਪਹਿਲਾਂ ਮਾਣਕ ਅਲੀ ਬਿਸਮਿਲਾ, ਰੱਬਾ ਸੋਹਣਿਆਂ ਨੂੰ ਕੈਦ ਕਰਾ ਦੇ ਤੇਰਾ ਕਿਹੜਾ ਮੁੱਲ ਲੱਗਦਾ, ਦਸਤਾਰ, ਟੱਪੇ, ਮੁੱਲਾ ਯਾਰ ਮਨਾਵਣ ਦੇ ਤੇਰੀ ਲੱਗੀ ਤੂੰ ਨਿਭਾਅ ਸਾਨੂੰ ਅਪਣੀ ਨਿਭਾਵਣ ਦੇ, ਸ਼ਾਹ ਹੁਸੈਨ ਦੀ ਕਾਫ਼ੀ 'ਮਨ ਅਟਕਿਆ ਬੇਪਰਵਾਹ ਦੇ ਨਾਮ 'ਤੇ ਆਦਿ ਸੂਫ਼ੀ ਲੋਕ ਗੀਤ ਗਾਏ | ਇਸ ਤੋਂ ਬਾਅਦ ਕਮਲ ਹੀਰ ਨੇ ਬਚਪਨ ਨਾਲ ਸ਼ੁਰੂਆਤ ਕਰਦਿਆਂ ਆਪਣੇ ਹਿੱਟ ਗੀਤਾਂ ਦੀ ਬੌਛਾਰ ਲਾਈ ਅਤੇ ਬਾਅਦ ਵਿਚ ਮਨਮੋਹਨ ਵਾਰਿਸ ਨੇ ਆਪਣੇ ਗੀਤਾਂ ਦੀ ਛਹਿਬਰ ਲਗਾਈ ਤੇ ਦੋਵਾਂ ਨੇ ਆਪਣੇ ਕੁਝ ਹਿੱਟ ਗੀਤ ਰਲਕੇ ਵੀ ਗਾਏ | ਇਸ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ.ਐਸ.ਪੀ. ਵਰੁਣ ਸ਼ਰਮਾ, ਐਸ.ਪੀ ਪਲਵਿੰਦਰ ਸਿੰਘ ਚੀਮਾ, ਐਸ.ਡੀ.ਐਮ ਹਰਜੋਤ ਕੌਰ ਮਾਵੀ, ਮੁੱਖ ਮੰਤਰੀ ਫੀਲਡ ਅਫਸਰ ਸਤੀਸ਼ ਚੰਦਰ, ਪੀ.ਆਰ.ਟੀ.ਸੀ. ਏਐਮਡੀ ਨਵਦੀਪ ਕੁਮਾਰ ਸਮੇਤ ਪਟਿਆਲਾ ਵਾਸੀ ਅਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰਕੇ ਦੇਰ ਰਾਤ ਤੱਕ ਪੌਪ ਗਾਇਕੀ ਦਾ ਅਨੰਦ ਮਾਣਿਆ¢
Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ ਸ਼ਹਿਰੀ ਪੁਲਿਸ ਨੇ ਲਾਪਤਾ ਹੋਇਆ 7 ਸਾਲ ਦਾ ਬੱਚਾ 10 ਘੰਟਿਆਂ 'ਚ ਕੀਤਾ ਬਰਾਮਦ ਅਗਲੀ ਖ਼ਬਰ ਜਸਟਿਸ ਮੀਨਾਕਸ਼ੀ ਆਈ. ਮਹਿਤਾ ਵਲੋਂ ਕੇਂਦਰੀ ਜੇਲ੍ਹ ਅਤੇ ਅਬਜ਼ਰਵੇਸ਼ਨ/ਸਪੈਸ਼ਲ ਹੋਮ ਦਾ ਦੌਰਾ
Ad Position 24