29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬੀ.ਜੀ.ਐੱਨ ਸਕੂਲ ਦਾ ਸਾਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸਮਾਪਤ

ਸੀਂਗੋ ਮੰਡੀ, 29 ਨਵੰਬਰ (ਪ੍ਰਿੰਸ ਗਰਗ)- ਬੀ. ਜੀ.

Ad Position 21
No active advertisement
ਅਜੀਤ ਡੈਸਕ 30-11-2026
ਸੀਂਗੋ ਮੰਡੀ, 29 ਨਵੰਬਰ (ਪ੍ਰਿੰਸ ਗਰਗ)- ਬੀ.ਜੀ.ਐਨ ਆਦਰਸ਼ ਪਬਲਿਕ ਸਕੂਲ ਸ਼ੇਰਗੜ੍ਹ ਦਾ ਸਾਲਾਨਾ ਸਮਾਰੋਹ ਬੜੇ ਉਤਸ਼ਾਹ, ਉਮੰਗ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਤੇ ਰਚਨਾਤਮਿਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੀ ਸ਼ੁਰੂਆਤ ਪਵਿੱਤਰ ਦੀਪ ਪਰਜਵਲਿਤ ਦੁਆਰਾ ਹੋਈ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਮੈਡਮ ਅਮਨ ਅਤੇ ਮੈਡਮ ਚੰਦਨ ਦੁਆਰਾ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿਚ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮਾਣਯੋਗ ਚੇਅਰਮੈਨ ਅਮਿਤ ਗੁਪਤਾ, ਐਡਮਿਨਿਸਟ੍ਰੇਟਿਵ ਐਡਵਾਈਜ਼ਰ ਐਡਵੋਕੇਟ ਲਵਿਸ਼ ਗੁਪਤਾ, ਮੁੱਖ ਮਹਿਮਾਨ ਸ਼੍ਰੀਮਤੀ ਰੀਤੂ ਪੰਜਾਬ ਪ੍ਰੋਜੈਕਟ ਅਫ਼ਸਰ, ਅਤੇ ਹਰਬੰਸ ਸਿੰਘ ਐਸ.ਐਚ.ਓ. ਸੰਗਤ ਮੰਡੀ, ਡਾਕਟਰ ਅਖਿਲੇਸ਼ ਪਾਠਕ ਡੀਨ ਏਮਜ਼ ਬਠਿੰਡਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਤੋਂ ਇਲਾਵਾ ਮੇਲਾ ਰਾਮ ਗੁਪਤਾ, ਰਾਕੇਸ਼ ਬਾਂਸਲ, ਦਰਸ਼ਨ ਗਰਗ, ਸੁਰਿੰਦਰ ਸਿੰਘ, ਰਾਜਿੰਦਰ ਬਾਂਸਲ, ਲਗਨ ਖੁਰਾਣਾ, ਬਲਵੀਰ ਸਿੰਘ, ਵਿਪਨ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਰੋਹ ਦੀ ਸ਼ੋਭਾ ਵਧਾਈ। ਇਸ ਮੌਕੇ ਸ੍ਰੀਮਤੀ ਰਮਨਦੀਪ ਕੌਰ ਚੱਠਾ ਪ੍ਰਿੰਸੀਪਲ ਗਿਆਨ ਜੋਤੀ ਕਾਲਜ, ਸ਼੍ਰੀਮਤੀ ਤ੍ਰਿਪਤਾ ਬਜਾਜ ਪ੍ਰਿੰਸੀਪਲ ਬੀ.ਜੀ.ਐੱਨ. ਸਕੂਲ ਅਤੇ ਸ੍ਰੀਮਤੀ ਪ੍ਰਾਚੀ ਸ਼ਰਮਾ ਪ੍ਰਿੰਸੀਪਲ ਸੇਂਟ ਜ਼ੇਵੀਅਰਜ਼ ਈ-ਸਕੂਲ, ਸੰਗਤ ਦੀ ਮੌਜੂਦਗੀ ਵੀ ਵਿਸ਼ੇਸ਼ ਰਹੀ। ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਫੇਅਰੀ ਡਾਂਸ, ਗੋਆ ਡਾਂਸ, ਪ੍ਰੇਰਣਾਦਾਇਕ ਪੇਸ਼ਕਾਰੀਆਂ, ਗਰਬਾ, ਦੁਰਗਾ ਡਾਂਸ, ਆਰਮੀ ਥੀਮ ਡਾਂਸ, ਭੰਗੜਾ ਆਦਿ ਰਾਹੀਂ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਰੰਗ-ਬਿਰੰਗੇ ਪਹਿਰਾਵਿਆਂ, ਸ਼ਾਨਦਾਰ ਸਟੇਜ ਸਜਾਵਟ, ਸੁੰਦਰ ਅਦਾਵਾਂ ਅਤੇ ਜੋਸ਼ ਨਾਲ ਭਰਪੂਰ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।ਸਕੂਲ ਪ੍ਰਬੰਧਨ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੁੱਚੀ ਪ੍ਰਬੰਧਕੀ ਟੀਮ ਦੀ ਮਿਹਨਤ ਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਤ੍ਰਿਪਤਾ ਬਜਾਜ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ, ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਟੈਨੋ ਟਾਈਪਿਸਟ ’ਚ ਪੰਜਾਬ ਵਿਚੋਂ ਟੌਪਰ ਰਿਹਾ ਜਗਮੀਤ ਸਿੰਘ ਚੱਠੇਵਾਲਾ ਅਗਲੀ ਖ਼ਬਰ ਰਾਜਨ ਗਰਗ ਸ੍ਰੀ ਦੁਰਗਾ ਪ੍ਰਾਚੀਨ ਮੰਦਿਰ ਮਾਈਸਰਖਾਨਾ ਦੇ ਪ੍ਰਧਾਨ ਬਣੇ
Ad Position 24