ਪੱਤਰਕਾਰ ਲਖਵਿੰਦਰ ਸ਼ਰਮਾ ਦੀ ਮਾਤਾ ਸ਼ਾਂਤੀ ਦੇਵੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਬਰਗਾੜੀ, 29 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਬਰਗਾੜੀ ਨਿਵਾਸੀ ਸੇਵਾ-ਮੁਕਤ ਅਧਿਆਪਕ ਕੁਲਵੰਤ ਰਾਏ ਸ਼ਰਮਾ ਦੇ ਧਰਮਪਤਨੀ, ਸਰਬਜੀਤ ਸ਼ਰਮਾ, ਰੋਜ਼ਾਨਾ ਅਜੀਤ ਦੇ ਪੱਤਰਕਾਰ ਲਖਵਿੰਦਰ ਸ਼ਰਮਾ ਦੇ ਮਾਤਾ, ਕੁਲਜੀਤ ਸ਼ਰਮਾ, ਹਨੀ ਸ਼ਰਮਾ ਦੇ ਦਾਦੀ ਮਾਤਾ ਸ਼ਾਂਤੀ ਦੇਵੀ (82) ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਰਗਾੜੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
ਬਰਗਾੜੀ, 29 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਬਰਗਾੜੀ ਨਿਵਾਸੀ ਸੇਵਾ-ਮੁਕਤ ਅਧਿਆਪਕ ਕੁਲਵੰਤ ਰਾਏ ਸ਼ਰਮਾ ਦੇ ਧਰਮਪਤਨੀ, ਸਰਬਜੀਤ ਸ਼ਰਮਾ, ਰੋਜ਼ਾਨਾ ਅਜੀਤ ਦੇ ਪੱਤਰਕਾਰ ਲਖਵਿੰਦਰ ਸ਼ਰਮਾ ਦੇ ਮਾਤਾ, ਕੁਲਜੀਤ ਸ਼ਰਮਾ, ਹਨੀ ਸ਼ਰਮਾ ਦੇ ਦਾਦੀ ਮਾਤਾ ਸ਼ਾਂਤੀ ਦੇਵੀ (82) ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਰਗਾੜੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀਂ ਦਿਖਾਉਣ ਦੀ ਰਸਮ ਲਖਵਿੰਦਰ ਸ਼ਰਮਾ, ਸਰਬਜੀਤ ਸ਼ਰਮਾ, ਕੁਲਜੀਤ ਸ਼ਰਮਾ ਵਲੋਂ ਨਿਭਾਈ ਗਈ। ਇਸ ਸਮੇਂ ਵੱਖ-ਵੱਖ ਰਾਜਨੀਤਿਕ ਆਗੂਆਂ, ਧਾਰਮਿਕ, ਵਿਦਿਅਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਨਗਰ ਨਿਵਾਸੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ । ਉਨ੍ਹਾਂ ਦੇ ਅੰਗੀਠਾ ਸੰਭਾਲਣ ਦੀ ਰਸਮ 1 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਸ਼ਮਸ਼ਾਨਘਾਟ ਬਰਗਾੜੀ ਨੇੜੇ ਡੇਰਾ ਬਾਬਾ ਪ੍ਰੀਤਮ ਦਾਸ ਰੌੜੀਏ ਵਾਲੇ ਵਿਖੇ ਹੋਵੇਗੀ। ਮਾਤਾ ਸ਼ਾਂਤੀ ਦੇਵੀ ਜੀ ਦੀ ਅਚਾਨਕ ਮੌਤ ’ਤੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ‘ਅਜੀਤ’ ਉਪ ਦਫ਼ਤਰ ਫ਼ਰੀਦਕੋਟ ਦੇ ਇੰਚਾਰਜ ਜਸਵੰਤ ਸਿੰਘ ਪੁਰਬਾ ਨੇ ਸ਼ਰਮਾ ਪਰਿਵਾਰ ਨਾਲ ਗਹਿਰੀ ਹਮਦਰਦੀ ਜ਼ਾਹਿਰ ਕੀਤੀ ਹੈ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਹਲਕਾ ਇੰਚ. ਸੂਬਾ ਸਿੰਘ ਬਾਦਲ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਹਲਕਾ ਇੰਚ. ਦਰਸ਼ਨ ਸਿੰਘ ਢਿੱਲਵਾਂ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਪਵਨ ਗੋਇਲ ਜੈਤੋ, ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਪੱਤਰਕਾਰ ਜੀਵਨ ਗਰਗ, ਸਤੀਸ਼ ਕੁਮਾਰ, ਰਾਜਵਿੰਦਰ ਸਿੰਘ ਮੁਕਤਸਰ, ਰਾਜਵਿੰਦਰ ਸਿੰਘ ਫ਼ਰੀਦਕੋਟ, ਅਸ਼ੋਕ ਕੌਸ਼ਲ, ਪਿ੍ਰੰ. ਕਿ੍ਰਸ਼ਨ ਸ਼ਰਮਾ, ਵੀਰ ਚੰਦ ਸ਼ਰਮਾ ਪੰਚ, ਜੈਪਾਲ ਸ਼ਰਮਾ, ਖੁਸ਼ਵੰਤ ਬਰਗਾੜੀ, ਸਾਬਕਾ ਸਰਪੰਚ ਜਸਵੰਤ ਸਿੰਘ, ਚੇਅਰਮੈਨ ਦਰਸ਼ਨਪਾਲ ਸ਼ਰਮਾ, ਮਨਪ੍ਰੀਤ ਸਿੰਘ ਸੇਖੋਂ, ਬੇਅੰਤ ਸਿੰਘ ਬੁਰਜ, ਸਰਪੰਚ ਸੋਹਣ ਸਿੰਘ ਬੁਰਜ, ਵਿਸ਼ਵਿੰਦਰ ਸਿੰਘ ਬਰਾੜ, ਬੋਹੜ ਸਿੰਘ ਔਲਖ, ਸਰਪੰਚ ਪ੍ਰਤਾਪ ਸਿੰਘ, ਜ਼ੈਲਦਾਰ ਸੁਖਜਿੰਦਰ ਸਿੰਘ, ਚੰਨਾ ਬਰਾੜ, ਸਾਬਕਾ ਸਰਪੰਚ ਜਗਦੇਵ ਸਿੰਘ, ਸੁਖਮੰਦਰ ਸਿੰਘ ਸੈਕਟਰੀ, ਸਾਬਕਾ ਸਰਪੰਚ ਕੁਲਦੀਪ ਸਿੰਘ ਬਹਿਬਲ, ਰਾਜਾ ਸੇਖੋਂ, ਗੁਰਮੇਲ ਸਿੰਘ ਸੇਖੋਂ, ਅਸ਼ੋਕ ਸ਼ਰਮਾ, ਡਾ. ਪ੍ਰਦੀਪ ਕੁਮਾਰ, ਟੇਕ ਚੰਦ ਅਰਸ਼ੀ, ਹਰਿੰਦਰ ਸ਼ਰਮਾ, ਸੁਰਿੰਦਰ ਮੋਹਣ ਸ਼ਰਮਾ, ਡਾ. ਬਲਵਿੰਦਰ ਸਿੰਘ, ਸੁਖਜੰਤ ਸਿੰਘ ਸਦਿਉੜਾ, ਅਜੈਪਾਲ ਸਿੰਘ ਬਰਗਾੜੀ, ਸੇਵਾ-ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਡਾ. ਗੁਰਦੀ ਪ ਸਿੰਘ ਬਰਾੜ, ਜਗਵਿੰਦਰ ਸਿੰਘ ਢਿੱਲੋਂ, ਸੁਖਮੰਦਰ ਸਿੰਘ, ਤਰਸੇਮ ਗਰੋਵਰ, ਮਾ. ਹਰਨੇਕ ਸਿੰਘ, ਵਿਜੇ ਬਰਗਾੜੀ, ਮਾ. ਸਾਧੂ ਸਿੰਘ, ਡਾ. ਸੁਰਜੀਤ ਸਿੰਘ ਮੱਲ੍ਹੀ, ਡਾ. ਕੁਲਵਿੰਦਰ ਸਿੰਘ ਗਿੱਲ, ਡਾ. ਮਹਿੰਦਰ ਸਿੰਘ ਸੇਖਾ, ਜਗਦੀਪ ਸਿੰਘ ਗਿੱਲ, ਗੁਰਚਰਨ ਸਿੰਘ ਗਾਬੜੀਆ, ਸ਼ਗਨ ਕਟਾਰੀਆਂ ਆਦਿ ਨੇ ਮਾਤਾ ਜੀ ਦੇ ਦਿਹਾਂਤ ’ਤੇ ਸ਼ਰਮਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।