23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਨੌਂ ਸਾਲ ਦੀ ਉਮਰ ’ਚ ਬਾਲ ਲੇਖਕ ਇਸ਼ਮਾਨ ਭੁੱਲਰ ਨੇ ਲਿਖੀ ਪਹਿਲੀ ਪੁਸਤਕ

ਬਠਿੰਡਾ, 22 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਬਠਿੰਡਾ ਦੇ ਜੰਮਪਲ ਤੇ ਚੌਥੀ ਜਮਾਤ ਦੇ ਵਿਦਿਆਰਥੀ ਇਸ਼ਮਾਨ ਭੁੱਲਰ ਨੇ ਮਹਿਜ਼ ਨੌਂ ਸਾਲ ਦੀ ਉਮਰ ਵਿਚ ਲੇਖਕ ਵਜੋਂ ਆਪਣਾ ਪਹਿਲਾ ਕਦਮ ਪੁੱਟਦਿਆਂ ਫੁੱਟਬਾਲ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਜੀਵਨ ’ਤੇ ਆਧਾਰਿਤ ਅੰਗਰੇਜ਼ੀ ਦੀ ਸਚਿੱਤਰ ਬਾਲ ਪੁਸਤਕ ‘ਦੀ ਗ੍ਰੇਟ ਜਰਨੀ’ ਲਿਖੀ ਹੈ। ਇਸ਼ਮਾਨ ਖ਼ੁਦ ਫੁੱਟਬਾਲ ਖੇਡਣ ਦਾ ਸ਼ੌਕੀਨ ਹੈ, ਜਿੱਥੋਂ ਉਸਨੂੰ ਰੋਨਾਲਡੋ ਦੇ ਜੀਵਨ ਬਾਰੇ ਲਿਖਣ ਦੀ ਇੱਛਾ ਪ੍ਰਗਟ ਹੋਈ।

Ad Position 21
No active advertisement
ਅਜੀਤ ਡੈਸਕ 23-11-2026
ਬਠਿੰਡਾ, 22 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਬਠਿੰਡਾ ਦੇ ਜੰਮਪਲ ਤੇ ਚੌਥੀ ਜਮਾਤ ਦੇ ਵਿਦਿਆਰਥੀ ਇਸ਼ਮਾਨ ਭੁੱਲਰ ਨੇ ਮਹਿਜ਼ ਨੌਂ ਸਾਲ ਦੀ ਉਮਰ ਵਿਚ ਲੇਖਕ ਵਜੋਂ ਆਪਣਾ ਪਹਿਲਾ ਕਦਮ ਪੁੱਟਦਿਆਂ ਫੁੱਟਬਾਲ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਜੀਵਨ ’ਤੇ ਆਧਾਰਿਤ ਅੰਗਰੇਜ਼ੀ ਦੀ ਸਚਿੱਤਰ ਬਾਲ ਪੁਸਤਕ ‘ਦੀ ਗ੍ਰੇਟ ਜਰਨੀ’ ਲਿਖੀ ਹੈ। ਇਸ਼ਮਾਨ ਖ਼ੁਦ ਫੁੱਟਬਾਲ ਖੇਡਣ ਦਾ ਸ਼ੌਕੀਨ ਹੈ, ਜਿੱਥੋਂ ਉਸਨੂੰ ਰੋਨਾਲਡੋ ਦੇ ਜੀਵਨ ਬਾਰੇ ਲਿਖਣ ਦੀ ਇੱਛਾ ਪ੍ਰਗਟ ਹੋਈ। ਇਸ਼ਮਾਨ ਨੇ ਆਪਣੀ ਪਲੇਠੀ ਪੁਸਤਕ ਦੀ ਪਹਿਲੀ ਕਾਪੀ ਆਪਣੇ ਪਿਤਾ ਗੁਰਮਿਲਾਪ ਸਿੰਘ ਭੁੱਲਰ ਅਤੇ ਮਾਤਾ ਸੁਖਪਾਲ ਕੌਰ ਭੁੱਲਰ ਨੂੰ ਭੇਟ ਕੀਤੀ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ਼ਮਾਨ ਨੇ ਛੋਟੀ ਉਮਰੇ ਲੇਖਣੀ ਦੇ ਖੇਤਰ ਵਿਚ ਪੈਰ ਧਰ ਕੇ ਪਰਿਵਾਰ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਨ ਦਾ ਮੁੱਢ ਬੰਨਿ੍ਹਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਿਚ ਲਿਖਣ-ਪੜ੍ਹਨ ਦੀ ਪਿਰਤ ਕਈ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ। ਇਸ਼ਮਾਨ ਦੇ ਦਾਦਾ ਬਲਵਿੰਦਰ ਸਿੰਘ ਭੁੱਲਰ ਵੀ ਪ੍ਰਸਿੱਧ ਸਾਹਿੱਤਕਾਰ ਹਨ ਅਤੇ ਉਨ੍ਹਾਂ ਦੀਆਂ ਹੁਣ ਤੱਕ 8 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਬਲਵਿੰਦਰ ਦੇ ਦਾਦਾ ਹਜੂ ਰਾ ਸਿੰਘ ‘ਛੰਦਾ-ਬੰਦੀ’ ਕਰਦੇ ਸਨ, ਜਦਕਿ ਪਿਤਾ ਸੂਬੇਦਾਰ ਲਾਲ ਸਿੰਘ ਨੇ ਵੀ ਕੁਝ ਕਵਿਤਾਵਾਂ ਅਤੇ ਕਹਾਣੀਆਂ ਲਿਖੀਆਂ। ਇਸੇ ਤਰ੍ਹਾਂ ਉਨ੍ਹਾਂ ਦੇ ਚਾਚਾ ਗੁਰਬਚਨ ਸਿੰਘ ਭੁੱਲਰ ਨੇ ਸਵਾ ਸੌ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਹੈ।ਬਲਵਿੰਦਰ ਸਿੰਘ ਭੁੱਲਰ ਨੇ ਆਪਣੇ ਪੋਤੇ ਦੀ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ਼ਮਾਨ ਵਲੋਂ ਸਾਡੇ ਪਰਿਵਾਰ ਦੀ ਪਿਰਤ ਨੂੰ ਅੱਗੇ ਵਧਾਉਣਾ, ਸਾਡੇ ਪਰਿਵਾਰ ਲਈ ਵੱਡੇ ਮਾਣ ਵਾਲੀ ਗੱਲ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਸੰਬੰਧੀ ਅਲੌਲਿਕ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਮਾਨਸਾ ਦੇ ਪਾੜ੍ਹੇ ਰੀਅਲ ਲਾਈਫ਼ ਐਪਲੀਕੇਸ਼ਨ ਥੀਮ ’ਚ ਮੋਹਰੀ 2 ਰੋਜ਼ਾ ਵਿੱਦਿਅਕ ਮੇਲਾ ਕਰਵਾਇਆ
Ad Position 24