08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਗਾਇਕ ਹਰਭਜਨ ਮਾਨ ਤੇ ਗੀਤਕਾਰ ਬਾਬੂ ਸਿੰਘ ਮਾਨ ਨੇ ਕੀਤੀ ਸ਼ਿਰਕਤ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਪ੍ਰਸ਼ਨੋਤਰੀ ਅਤੇ ਰੰਗੋਲੀ ਮੁਕਾਬਲੇ ਕਰਵਾਏ

ਮਲੋਟ, 7 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਪੰਜ ਦਿਨ ਚੱਲਣ ਵਾਲਾ ਵਿਰਾਸਤੀ ਪੰਜਾਬੀ ਮੇਲਾ ਲੋਕ ਮਨਾਂ ਵਿਚ ਅਮਿੱਟ ਛਾਪ ਛੱਡਦਾ ਹੋਇਆ ਸੰਪੰਨ ਹੋਇਆ। ਜਿੱਥੇ ਇਸ ਮੇਲੇ ਵਿਚ ਪੰਜਾਬੀ ਰਸੋਈ ਤੇ ਪੁਰਾਤਨ ਖੇਤੀਬਾੜੀ ਨਾਲ ਸੰਬੰਧਿਤ ਸੰਦ, ਟਰੈਕਟਰ, ਜੀਪਾਂ ਤੇ ਹੋਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਦੀਆਂ ਪੁਰਾਣੀਆਂ ਵਸਤੂਆਂ ਖਿੱਚ ਦਾ ਕੇਂਦਰ ਰਹੀਆਂ, ਉਥੇ ਪੰਜਾਬੀ ਲੋਕ ਗਾਇਕਾਂ ਨੇ ਵੀ ਚੰਗਾ ਰੰਗ ਬੰਨਿ੍ਹਆ।

Ad Position 21
No active advertisement
ਅਜੀਤ ਡੈਸਕ 08-11-2026
ਮਲੋਟ, 7 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਪੰਜ ਦਿਨ ਚੱਲਣ ਵਾਲਾ ਵਿਰਾਸਤੀ ਪੰਜਾਬੀ ਮੇਲਾ ਲੋਕ ਮਨਾਂ ਵਿਚ ਅਮਿੱਟ ਛਾਪ ਛੱਡਦਾ ਹੋਇਆ ਸੰਪੰਨ ਹੋਇਆ। ਜਿੱਥੇ ਇਸ ਮੇਲੇ ਵਿਚ ਪੰਜਾਬੀ ਰਸੋਈ ਤੇ ਪੁਰਾਤਨ ਖੇਤੀਬਾੜੀ ਨਾਲ ਸੰਬੰਧਿਤ ਸੰਦ, ਟਰੈਕਟਰ, ਜੀਪਾਂ ਤੇ ਹੋਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਦੀਆਂ ਪੁਰਾਣੀਆਂ ਵਸਤੂਆਂ ਖਿੱਚ ਦਾ ਕੇਂਦਰ ਰਹੀਆਂ, ਉਥੇ ਪੰਜਾਬੀ ਲੋਕ ਗਾਇਕਾਂ ਨੇ ਵੀ ਚੰਗਾ ਰੰਗ ਬੰਨਿ੍ਹਆ। ਅਖ਼ੀਰਲੇ ਦਿਨ ਲੋਕ ਗਾਇਕ ਹਰਭਜਨ ਮਾਨ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਬਾਬੂ ਸਿੰਘ ਮਾਨ ਨੇ ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਇਸ ਮੇਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਘਰ-ਘਰ ਪਹੁੰਚਾਉਣ ਲਈ ਅਜਿਹੇ ਵਿਰਾਸਤੀ ਮੇਲੇ ਬੇਹੱਦ ਜ਼ਰੂਰੀ ਨੇ। ਉਨ੍ਹਾਂ ਮੇਲੇ ਦੇ ਪ੍ਰਬੰਧਕਾਂ ਸਤਵਿੰਦਰ ਸਿੰਘ ਟੀਟੂ ਸੰਧੂ ਅਤੇ ਗੁਰਸ਼ਮਿੰਦਰ ਸਿੰਘ ਤੋਂ ਇਲਾਵਾ ਉਨ੍ਹਾਂ ਦੀ ਸਮੁੱਚੀ ਟੀਮ ਦੀ ਪ੍ਰਸੰਸਾ ਕਰਦਿਆਂ ਅੱਗੇ ਤੋਂ ਵੀ ਅਜਿਹੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਮੇਲੇ ਕਰਵਾਉਣ ਲਈ ਆਖਿਆ। ਹਰਭਜਨ ਮਾਨ ਨੇ ਆਪਣੇ ਪ੍ਰਸਿੱਧ ਪੰਜਾਬੀ ਗੀਤ ਸੁਣਾਉਂਦਿਆਂ ਮੇਲੇ ਵਿਚ ਨੌਜਵਾਨਾਂ ਨੂੰ ਸਾਫ਼-ਸੁਥਰੀ ਪੰਜਾਬੀ ਗਾਇਕੀ ਨਾਲ ਜੁੜੇ ਰਹਿਣ ਲਈ ਆਖਿਆ। ਪ੍ਰਸਿੱਧ ਆਰਟਿਸਟ ਤਰਸੇਮ ਰਾਹੀ ਨੇ ਹਰਭਜਨ ਮਾਨ ਦੇ ਮਾਤਾ ਦੀ ਬਣਾਈ ਹੋਈ ਤਸਵੀਰ ਜਦ ਹਰਭਜਨ ਮਾਨ ਨੂੰ ਭੇਂਟ ਕੀਤੀ, ਤਾਂ ਹਰਭਜਨ ਮਾਨ ਭਾਵੁਕ ਹੋ ਗਏ ਅਤੇ ਬਾਬੂ ਸਿੰਘ ਮਾਨ, ਪ੍ਰੋ. ਆਈ.ਪੀ.ਐਸ. ਭੁੱਲਰ, ਲੋਕ ਗਾਇਕ ਨਿਰਮਲ ਸਿੱਧੂ, ਗੀਤਕਾਰ ਨਿਰਮਲ ਦਿਓਲ ਤੇ ਮਨਪ੍ਰੀਤ ਟਿਵਾਣਾ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ। ਪ੍ਰਬੰਧਕਾਂ ਨੇ ਇਸ ਮੇਲੇ ਦੇ ਅਖ਼ੀਰ ਵਿਚ ਲੋਕਾਂ ਦਾ ਧੰਨਵਾਦ ਕਰਦਿਆਂ ਵਾਅਦਾ ਵੀ ਕੀਤਾ ਕਿ ਇਸ ਪਹਿਲੇ ਵਿਰਾਸਤੀ ਮੇਲੇ ਵਿਚ ਉਨ੍ਹਾਂ ਨੂੰ ਦਰਸ਼ਕਾਂ, ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ, ਜਿਸ ਕਰਕੇ ਉਹ ਅਗਲੇ ਸਾਲ ਤੋਂ ਹਰ ਸਾਲ ਅਜਿਹਾ ਮੇਲਾ ਕਰਵਾਉਣਗੇ ਅਤੇ ਹੁਣ ਵੀ ਜਲਦੀ ਹੀ ਆਰਟਿਸਟ ਰਣਬੀਰ ਰਾਣਾ ਦਾ ਪੰਜਾਬੀ ਨਾਟਕ ਲੋਕਾਂ ਦੇ ਰੂਬਰੂ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਨਾਨਕਸਰ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਿੰਡ ਲਹਿਰਾ ਖਾਨਾ ਦੀਆਂ ਗਲੀਆਂ ਵਿਚ ਭਰਿਆ ਗੰਦਾ ਪਾਣੀ, ਪਿੰਡ ਵਾਸੀ ਪ੍ਰੇਸ਼ਾਨ
Ad Position 24