08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬਿਰਧ ਆਸ਼ਰਮ, ਕੁਸ਼ਟ ਆਸ਼ਰਮ ਅਤੇ ਝੁੱਗੀਆਂ ਝੌਂਪੜੀਆਂ ’ਚ ਜਾ ਕੇ ਦੀਵਾਲੀ ਮਨਾਈ

ਮਹਿਰਾਜ, 7 ਨਵੰਬਰ (ਸੁਖਪਾਲ ਮਹਿਰਾਜ)- ਗ੍ਰਾਮ ਪੰਚਾਇਤ ਰੱਥੜੀਆਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਰੱਥੜੀਆਂ ਦੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਮਠਿਆਈਆਂ, ਖੇਡਾਂ ਦਾ ਸਾਮਾਨ ਅਤੇ ਸਟੇਸ਼ਨਰੀ ਵੰਡ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਗ੍ਰਾਮ ਪੰਚਾਇਤ ਦੇ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਚਾਇਤ ਵਲੋਂ ਹਰ ਸਾਲ ਸਕੂਲੀ ਬੱਚਿਆਂ ਨੂੰ ਵਰਦੀਆਂ, ਬੂਟ-ਜੁਰਾਬਾਂ, ਕੋਟੀਆਂ, ਕਿਤਾਬਾਂ-ਕਾਪੀਆਂ ਅਤੇ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ।

Ad Position 21
No active advertisement
ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਰੂਰਤਮੰਦਾਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹੋਏ ਐਸ.ਪੀ. (ਐਚ) ਗੁਰਿੰਦਰਜੀਤ ਸਿੰਘ, ਜਸਪ੍ਰੀਤ ਸਿੰਘ ਛਾਬੜਾ ਅਤੇ ਸੰਸਥਾ ਦੀ ਟੀਮ। 08-11-2026
ਮਹਿਰਾਜ, 7 ਨਵੰਬਰ (ਸੁਖਪਾਲ ਮਹਿਰਾਜ)- ਗ੍ਰਾਮ ਪੰਚਾਇਤ ਰੱਥੜੀਆਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਰੱਥੜੀਆਂ ਦੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਮਠਿਆਈਆਂ, ਖੇਡਾਂ ਦਾ ਸਾਮਾਨ ਅਤੇ ਸਟੇਸ਼ਨਰੀ ਵੰਡ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਗ੍ਰਾਮ ਪੰਚਾਇਤ ਦੇ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਚਾਇਤ ਵਲੋਂ ਹਰ ਸਾਲ ਸਕੂਲੀ ਬੱਚਿਆਂ ਨੂੰ ਵਰਦੀਆਂ, ਬੂਟ-ਜੁਰਾਬਾਂ, ਕੋਟੀਆਂ, ਕਿਤਾਬਾਂ-ਕਾਪੀਆਂ ਅਤੇ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਬੱਚਿਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਦੇਣ ਵਾਸਤੇ ਸਕੂਲ ਵਿਚ ਹਰ ਸੰਭਵ ਸਹੂਲਤ ਦੇਣ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਕਲਾਸ ਰੂਮਾਂ ਵਿਚ ਏ.ਸੀ. ਅਤੇ ਕੈਮਰੇ ਲਗਵਾਉਣ ਤੋਂ ਇਲਾਵਾ ਇੰਟਰਲਾਕ ਟਾਈਲਾਂ ਲਗਵਾਈਆਂ ਗਈਆਂ ਅਤੇ ਰੰਗ-ਰੋਗਨ ਵੀ ਕਰਵਾਇਆ ਗਿਆ ਹੈ। ਸਕੂਲ ਦੇ ਵਾਤਾਵਰਨ ਨੂੰ ਸੁੰਦਰ ਬਣਾਉਣ ਲਈ ਫਲਦਾਰ ਤੇ ਫੁੱਲਦਾਰ ਬੂਟੇ ਲਗਾਏ ਗਏ ਹਨ ਅਤੇ ਦੀਵਾਲੀ ਤੋਂ ਪਹਿਲਾਂ ਸਫ਼ਾਈ ਵੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਇਨਡੋਰ ਖੇਡਾਂ ਦਾ ਸਾਮਾਨ ਵੀ ਦਿੱਤਾ ਗਿਆ ਹੈ। ਲੋੜਵੰਦ ਬੱਚਿਆਂ ਦੀ ਹਰ ਸੰਭਵ ਸਹਾਇਤਾ ਲਈ ਪੰਚਾਇਤ ਵਚਨਬੱਧ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਚੰਗੇ ਸੰਸਕਾਰ ਦੇਣ ਲਈ ਸਰਕਾਰੀ ਸਕੂਲ ਵਿਚ ਦਾਖ਼ਲ ਕਰਵਾਉਣ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਅਮਨਦੀਪ ਕੌਰ ਸਿੱਧੂ ਨੇ ਪੰਚਾਇਤ ਵਲੋਂ ਸਮੇਂ-ਸਮੇਂ ‘ਤੇ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਗੁਰਨੈਬ ਸਿੰਘ ਪੰਚ ਅਤੇ ਅਮਰੀਕ ਸਿੰਘ ਸੈਕਟਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ਚ ਨਸ਼ੀਲਾ ਪਾਊਡਰ ਬਰਾਮਦ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸੈਰ ਕਰਨ ਵਾਲੇ ਮੈਂਬਰਾਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24