08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਸ਼ੇੜੀਆਂ ਦਾ ਅੱਡਾ ਬਣਿਆ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਖਿਡਾਰੀ ਖੱਡਿਆਂ ’ਚ ਪ੍ਰੈਕਟਿਸ ਕਰਨ ਲਈ ਮਜ਼ਬੂਰ

ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਂਦੇ ਦਾਅਵੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਆ ਕੇ ਦਮ ਤੋੜ ਜਾਂਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀ ਇਸ ਸਟੇਡੀਅਮ ਦੇ ਖੱਡਿਆਂ ਵਾਲੇ ਟਰੈਕ ਵਿਚ ਪ੍ਰੈਕਟਿਸ ਕਰ ਰਹੇ ਹਨ , ਜਦੋਂ ਕਿ ਉਨ੍ਹਾਂ ਦਾ ਮੁਕਾਬਲਾ ਸਿੰਥੈਟਿਕ ਟਰੈਕਾਂ ਵਾਲੇ ਖਿਡਾਰੀਆਂ ਨਾਲ ਹੁੰਦਾ ਹੈ ਤਾਂ ਉਨ੍ਹਾਂ ਦੀ ਮਿਹਨਤ ਬੇਕਾਰ ਹੋ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 07-11-2026
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਂਦੇ ਦਾਅਵੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਆ ਕੇ ਦਮ ਤੋੜ ਜਾਂਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀ ਇਸ ਸਟੇਡੀਅਮ ਦੇ ਖੱਡਿਆਂ ਵਾਲੇ ਟਰੈਕ ਵਿਚ ਪ੍ਰੈਕਟਿਸ ਕਰ ਰਹੇ ਹਨ , ਜਦੋਂ ਕਿ ਉਨ੍ਹਾਂ ਦਾ ਮੁਕਾਬਲਾ ਸਿੰਥੈਟਿਕ ਟਰੈਕਾਂ ਵਾਲੇ ਖਿਡਾਰੀਆਂ ਨਾਲ ਹੁੰਦਾ ਹੈ ਤਾਂ ਉਨ੍ਹਾਂ ਦੀ ਮਿਹਨਤ ਬੇਕਾਰ ਹੋ ਜਾਂਦੀ ਹੈ। ਸਟੇਡੀਅਮ ਵਿਚ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੇ ਟਰੈਕ ਦੀ ਮਾੜੀ ਹਾਲਤ ਨੂੰ ਲੈ ਕੇ ਵੀ ਨਾਰਾਜ਼ਗੀ ਜਤਾਈ। ਉਨ੍ਹਾਂ ਦੱਸਿਆ ਕਿ ਟਰੈਕ ਉਪਰ ਪਾਈ ਗਈ ਕੇਰੀ ਕਰੀਬ ਤਿੰਨ ਸਾਲ ਪਹਿਲਾਂ ਪਾਈ ਗਈ ਸੀ, ਜੋ ਹੁਣ ਖ਼ਰਾਬ ਹੋ ਚੁੱਕੀ ਹੈ। ਇਸ ਕਾਰਨ ਦੌੜ ਦੀ ਪ੍ਰੈਕਟਿਸ ਕਰਨੀ ਮੁਸ਼ਕਿਲ ਹੋ ਰਹੀ ਹੈ ਅਤੇ ਖਿਡਾਰੀਆਂ ਨੂੰ ਸੱਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਜ਼ਿਆਦਾ ਸਿੱਤਮ ਦੀ ਗੱਲ ਤਾਂ ਇਹ ਹੈ ਕਿ ਖਿਡਾਰੀਆਂ ਵਾਲੇ ਕਮਰਿਆਂ ਤੇ ਖੇਡ ਸਾਮਾਨ ਦੇ ਸਟੋਰਾਂ ’ਚ ਨਸ਼ੇੜੀਆਂ ਦਾ ਕਬਜ਼ਾ ਹੈ, ਜਿਸ ਕਰਕੇ ਖਿਡਾਰੀਆਂ ਤੇ ਸੈਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਸਟੇਡੀਅਮ ਦੇ ਸਟੋਰ ਦੇ ਜਿੰਦੇ ਟੁੱਟੇ ਹਨ। ਸਾਮਾਨ ਅੰਦਰ ਰੁਲ੍ਹ ਰਿਹਾ ਹੈ ਅਤੇ ਇਸ ਸਟੋਰ ਤੇ ਕਮਰਿਆਂ ਅੰਦਰੋਂ ਸਰਿੰਜਾਂ, ਟੀਕੇ, ਸਿਲਵਰ ਪੰਨੀਆਂ, ਲਾਈਟਰ, ਬੀੜੀਆਂ ਅਤੇ ਹੋਰ ਇਤਰਾਜ਼ਯੋਗ ਸਾਮਾਨ ਮਿਲਿਆ। ਸਟੇਡੀਅਮ ਦੇ ਗਰਾਊਂਡ ’ਚ ਕਚਰੇ ਦੇ ਢੇਰ ਲੱਗੇ ਹਨ। ਬਾਥਰੂਮਾਂ ਤੇ ਟੂਟੀਆਂ ਵਿਚ ਪਾਣੀ ਆਉਂਦਾ ਨਹੀਂ ਅਤੇ ਡਿੱਗੀਆਂ ਓਵਰਫਲੋ ਹੋ ਕੇ ਪਾਣੀ ਖੁੱਲ੍ਹੇ ਵਿਚ ਡੁੱਲ੍ਹ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਟੇਡੀਅਮ ਦੇ ਬਿਲਕੁਲ ਨੇੜੇ ਸਰਕਾਰੀ ਕਾਲਜ ਦੀ ਇਮਾਰਤ ਵੀ ਹੈ। ਅਜਿਹੇ ਵਿਚ ਸਟੇਡੀਅਮ ਦੇ ਕਮਰਿਆਂ ਵਿਚੋਂ ਨਸ਼ੇ ਨਾਲ ਸੰਬੰਧਿਤ ਸਾਮਾਨ ਮਿਲਣਾ ਹੋਰ ਵੀ ਚਿੰਤਾਜਨਕ ਹੈ। ਸਮਾਜ ਸੇਵੀ ਤੇ ਬੁੱਧੀਜੀਵੀ ਵਰਗ ਨੇ ਪ੍ਰਸ਼ਾਸਨ ਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਟੇਡੀਅਮ ਦੇ ਅੰਦਰਲੇ ਖੰਡਰ ਕਮਰਿਆਂ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਨਸ਼ੇੜੀਆਂ ਦੀਆਂ ਸਰਗਰਮੀਆਂ ’ਤੇ ਰੋਕ ਲਗਾਉਣ ਲਈ ਨਿਯਮਿਤ ਨਿਗਰਾਨੀ ਕੀਤੀ ਜਾਵੇ। ਇਸ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਨਾਲ ਨੇ ਦੱਸਿਆ ਕਿ ਟਰੈਕ ਉਪਰ ਸਿੰਡਰ ਪਾਉਣ ਲਈ ਉਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ। ਕਰੀਬ ਚਾਰ ਸਾਲ ਹੋ ਗਏ ਹਨ ਸਿੰਡਰ ਨਹੀਂ ਪਿਆ। ਪੁਰਾਣਾ ਸਿੰਡਰ ਕੁਝ ਤਾਂ ਉਡ ਗਿਆ ਤੇ ਕੁਝ ਖ਼ਰਾਬ ਹੋ ਗਿਆ ਹੈ, ਜਿਸ ਕਰਕੇ ਟਰੈਕ ਉਪਰ ਛੋਟੇ-ਛੋਟੇ ਖੱਡੇ ਬਣ ਗਏ ਹਨ। ਖੰਡਰ ਬਣੇ ਕਮਰਿਆਂ ਬਾਰੇ ਉਨ੍ਹਾਂ ਕਿਹਾ ਕਿ ਉਥੇ ਚੌਂਕੀਦਾਰ ਰੱਖਿਆ ਹੋਇਆ ਹੈ ਅਤੇ ਕਮਰਿਆਂ ਨੂੰ ਜਿੰਦਰੇ ਲਗਵਾ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅੰਦਰ ਪਿਆ ਸਾਮਾਨ ਖ਼ਰਾਬ ਹੋ ਚੁੱਕਾ ਹੈ ਅਤੇ ਵਰਤੋਂ ਵਿਚ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਦੇ ਖੇਤਰ ਵਿਚ ਅਕਾਲ ਅਕੈਡਮੀ ਦੀ ਵਿਦਿਆਰਥਣ ਨੇ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਪੁਲਿਸ ਵਲੋਂ 3 ਮਹੀਨਿਆਂ ’ਚ ਨਸ਼ਿਆਂ ਖ਼ਿਲਾਫ਼ 635 ਮੁਕੱਦਮੇ ਦਰਜ, 946 ਮੁਲਜ਼ਮ ਗ੍ਰਿਫ਼ਤਾਰ
Ad Position 24