ਜ਼ਿਲ੍ਹਾ ਪੱਧਰੀ 32ਵੀਂ ਨੈਸ਼ਨਲ ਸਾਇੰਸ ਕਾਂਗਰਸ ’ਚ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਮੋਹਰੀ
ਕੋਟਕਪੂਰਾ, 6 ਨਵੰਬਰ (ਰਿੰਕੂ ਮਲਹੋਤਰਾ)-ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਵਨੀਤ ਕੌਰ (ਅੱਠਵੀਂ ਜਮਾਤ) ਅਤੇ ਡੈਵਿਨ ਦੂਆ (ਸੱਤਵੀਂ ਜਮਾਤ) ਨੇ ਫ਼ਰੀਦਕੋਟ ਵਿਖੇ 32ਵੀਂ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਕਾਂਗਰਸ ਜੂਨੀਅਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਦੋਵਾਂ ਵਿਦਿਆਰਥੀਆਂ ਦੀ ਚੋਣ ਰਾਜ ਪੱਧਰੀ ਮੁਕਾਬਲੇ ਲਈ ਹੋਈ ਹੈ।
ਕੋਟਕਪੂਰਾ, 6 ਨਵੰਬਰ (ਰਿੰਕੂ ਮਲਹੋਤਰਾ)-ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਵਨੀਤ ਕੌਰ (ਅੱਠਵੀਂ ਜਮਾਤ) ਅਤੇ ਡੈਵਿਨ ਦੂਆ (ਸੱਤਵੀਂ ਜਮਾਤ) ਨੇ ਫ਼ਰੀਦਕੋਟ ਵਿਖੇ 32ਵੀਂ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਕਾਂਗਰਸ ਜੂਨੀਅਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਦੋਵਾਂ ਵਿਦਿਆਰਥੀਆਂ ਦੀ ਚੋਣ ਰਾਜ ਪੱਧਰੀ ਮੁਕਾਬਲੇ ਲਈ ਹੋਈ ਹੈ। ਇਸ ਮੌਕੇ ਸਕੂਲ ਮੁਖੀ ਡਾ. ਸੁਰਿੰਦਰ ਸਿੰਘ ਟੁਰਨਾ ਨੇ ਸਮੁੱਚੇ ਸਾਇੰਸ ਵਿਭਾਗ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹਨ। ਦਸਮੇਸ਼ ਗਰੁੱਪ ਆਫ਼ ਸਕੂਲਜ਼ ਦੇ ਪ੍ਰੈਜ਼ੀਡੈਂਟ ਜਸਬੀਰ ਸਿੰਘ ਸੰਧੂ ਨੇ ਸਕੂਲ ਮੁਖੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ ਅਤੇ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸੋਚ ਨੂੰ ਉਸਾਰੂ ਬਣਾਉਂਦੇ ਹਨ।