ਅਨਾਜ ਮੰਡੀ ਕੋਟਕਪੂਰਾ ’ਚ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ : ਸਾਬਕਾ ਚੇਅਰਮੈਨ
ਕੋਟਕਪੂਰਾ, 7 ਸਤੰਬਰ (ਰਿੰਕੂ ਮਲਹੋਤਰਾ)-ਸੂਬੇ ਵਿਚ ਜਦ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਹੈ, ਅਨਾਜ ਮੰਡੀ ਕੋਟਕਪੂਰਾ ਵਿਚ ਵਿਕਾਸ ਪ੍ਰਤੀ ਕਰੋੜਾਂ ਰੁਪਏ ਖ਼ਰਚ ਕੀਤੇ ਹਨ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਪਾਲ ਮੋੜ ਨੇ ਦੱਸਿਆ ਕਿ ਅਨਾਜ ਮੰਡੀ ਦੀ ਚਾਰਦੀਵਾਰੀ ਲਈ ਦੋ ਕਰੋੜ ਰੁਪਏ, ਐਲਈਡੀ ਲਾਈਟਾਂ ’ਤੇ 2 ਕਰੋੜ, ਪੁਲ ਤੋਂ ਦੁਆਰੇਆਣਾ ਰੋਡ ਇਕ ਕਰੋੜ 47 ਲੱਖ, ਮੰਡੀ ਦੇ ਗੇਟਾਂ ਤੇ ਕੈਟਲ ਕੈਚਰ, ਮੰਡੀ ਦੀਆਂ ਸੜਕਾਂ ਦੋ ਕਰੋੜ ਰੁਪਏ ਦੇਵੀ ਵਾਲਾ ਰੋਡ ਸੜਕ ’ਤੇ ਇਕ ਕਰੋੜ 8 ਲੱਖ, ਅਨਾਜ ਮੰਡੀ ਦੇ ’ਚ ਖੜਵੰਜਿਆਂ ’ਤੇ ਕਾਰਜਾਂ ਤੇ ਕਰੋੜਾਂ ਰੁਪਈਆ ਲਗਾ ਕੇ ਨਵੀਂ ਦਾਣਾ ਮੰਡੀ ਦੀ ਦਿੱਖ ਸੁਧਾਰੀ ਹੈ, ਇਨ੍ਹਾਂ ਤੋਂ ਇਲਾਵਾ ਵੀ ਵੱਡੇ ਪੱਧਰ ’ਤੇ ਕਾਰਜ ਕੀਤੇ।
ਕੋਟਕਪੂਰਾ, 7 ਸਤੰਬਰ (ਰਿੰਕੂ ਮਲਹੋਤਰਾ)-ਸੂਬੇ ਵਿਚ ਜਦ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਹੈ, ਅਨਾਜ ਮੰਡੀ ਕੋਟਕਪੂਰਾ ਵਿਚ ਵਿਕਾਸ ਪ੍ਰਤੀ ਕਰੋੜਾਂ ਰੁਪਏ ਖ਼ਰਚ ਕੀਤੇ ਹਨ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਪਾਲ ਮੋੜ ਨੇ ਦੱਸਿਆ ਕਿ ਅਨਾਜ ਮੰਡੀ ਦੀ ਚਾਰਦੀਵਾਰੀ ਲਈ ਦੋ ਕਰੋੜ ਰੁਪਏ, ਐਲਈਡੀ ਲਾਈਟਾਂ ’ਤੇ 2 ਕਰੋੜ, ਪੁਲ ਤੋਂ ਦੁਆਰੇਆਣਾ ਰੋਡ ਇਕ ਕਰੋੜ 47 ਲੱਖ, ਮੰਡੀ ਦੇ ਗੇਟਾਂ ਤੇ ਕੈਟਲ ਕੈਚਰ, ਮੰਡੀ ਦੀਆਂ ਸੜਕਾਂ ਦੋ ਕਰੋੜ ਰੁਪਏ ਦੇਵੀ ਵਾਲਾ ਰੋਡ ਸੜਕ ’ਤੇ ਇਕ ਕਰੋੜ 8 ਲੱਖ, ਅਨਾਜ ਮੰਡੀ ਦੇ ’ਚ ਖੜਵੰਜਿਆਂ ’ਤੇ ਕਾਰਜਾਂ ਤੇ ਕਰੋੜਾਂ ਰੁਪਈਆ ਲਗਾ ਕੇ ਨਵੀਂ ਦਾਣਾ ਮੰਡੀ ਦੀ ਦਿੱਖ ਸੁਧਾਰੀ ਹੈ, ਇਨ੍ਹਾਂ ਤੋਂ ਇਲਾਵਾ ਵੀ ਵੱਡੇ ਪੱਧਰ ’ਤੇ ਕਾਰਜ ਕੀਤੇ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਅਨਾਜ ਮੰਡੀ ਦੇ ਵਿਚ ਕਿਸਾਨਾਂ, ਆੜ੍ਹਤੀਆਂ ਮਜ਼ਦੂਰਾਂ ਲਈ ਸਹੂਲਤਾਵਾਂ ਨਹੀਂ ਦਿੱਤੀਆਂ ਗਈਆਂ ਅਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਸਾਬਕਾ ਚੇਅਰਮੈਨ ਨੇ ਦੱਸਿਆ ਕਿ ਅਨਾਜ ਮੰਡੀ ਵਿਚ ਪਸ਼ੂਆਂ ਦੇ ਵਧਣ ਤੋਂ ਰੋਕਣ ਲਈ ਲਗਾਏ ਗਏ ਕੈਟਲ ਕੈਚਰ ਵੀ ਹੁਣ ਖ਼ਰਾਬ ਹੋ ਗਏ ਹਨ, ਜੇਕਰ ਸਹੀ ਹੋ ਜਾਣ ਤਾਂ ਅਨਾਜ ਮੰਡੀ ਵਿਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਵੱਡੇ ਪੱਧਰ ’ਤੇ ਬਚ ਸਕਦਾ ਹੈ।