08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜੱਜ ਦੀ ਕੋਠੀ ’ਚੋਂ ਲੱਖਾਂ ਦਾ ਸਾਮਾਨ ਚੋਰੀ

ਫ਼ਰੀਦਕੋਟ, 7 ਸਤੰਬਰ (ਸਰਬਜੀਤ ਸਿੰਘ)-ਸਥਾਨਕ ਰੈਸਟ ਹਾਊਸ ਵਿਖੇ ਜੱਜਾਂ ਲਈ ਬਣੀਆਂ ਰਿਹਾਇਸ਼ਾਂ ਵਿਚ ਬਣੀ ਲਾਲ ਕੋਠੀ ਵਿਚੋਂ ਲੱਖਾਂ ਦਾ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਸ ਜਗ੍ਹਾ ’ਤੇ ਜੱਜਾਂ, ਡਵੀਜ਼ਨਲ ਕਮਿਸ਼ਨਰ, ਪੁਲਿਸ ਦੇ ਆਲ੍ਹਾ ਅਧਿਕਾਰੀ ਅਤੇ ਹੋਰ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਸਥਿਤ ਹਨ ਅਤੇ ਇਹ ਥਾਣਾ ਸਿਟੀ ਫ਼ਰੀਦਕੋਟ ਤੋਂ ਮਹਿਜ ਕੁਝ ਕੁ ਮੀਟਰ ਦੀ ਦੂਰੀ ’ਤੇ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਰੀਦਕੋਟ, 7 ਸਤੰਬਰ (ਸਰਬਜੀਤ ਸਿੰਘ)-ਸਥਾਨਕ ਰੈਸਟ ਹਾਊਸ ਵਿਖੇ ਜੱਜਾਂ ਲਈ ਬਣੀਆਂ ਰਿਹਾਇਸ਼ਾਂ ਵਿਚ ਬਣੀ ਲਾਲ ਕੋਠੀ ਵਿਚੋਂ ਲੱਖਾਂ ਦਾ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਸ ਜਗ੍ਹਾ ’ਤੇ ਜੱਜਾਂ, ਡਵੀਜ਼ਨਲ ਕਮਿਸ਼ਨਰ, ਪੁਲਿਸ ਦੇ ਆਲ੍ਹਾ ਅਧਿਕਾਰੀ ਅਤੇ ਹੋਰ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਸਥਿਤ ਹਨ ਅਤੇ ਇਹ ਥਾਣਾ ਸਿਟੀ ਫ਼ਰੀਦਕੋਟ ਤੋਂ ਮਹਿਜ ਕੁਝ ਕੁ ਮੀਟਰ ਦੀ ਦੂਰੀ ’ਤੇ ਹੈ। ਜੱਜਾਂ ਲਈ ਬਣੀ ਇਸ ਰਿਹਾਇਸ਼ੀ ਲਾਲ ਕੋਠੀ ਦੀ ਇਮਾਰਤ ਵਿਰਾਸਤੀ ਇਮਾਰਤ ਹੈ ਅਤੇ ਮਹਾਰਾਜਾ ਸਮੇਂ ਤੋਂ ਇਹ ਬਣੀ ਹੋਈ ਹੈ। ਇਸ ਨੂੰ ਜੱਜਾਂ ਜਾਂ ਪੁਲਿਸ ਅਧਿਕਾਰੀਆਂ ਦੇ ਰਹਿਣ ਲਈ ਕਈ ਵਾਰ ਮੁਰੰਮਤ ਕਰ ਕੇ ਵਧੀਆ ਬਣਾਇਆ ਗਿਆ ਹੈ, ਪ੍ਰੰਤੂ ਇਸ ਦੇ ਬਿਲਕੁਲ ਪਿਛਲੇ ਪਾਸੇ ਪੁਰਾਣੀ ਖੰਡਰ ਪਈ ਇਮਾਰਤ ਹੈ ਜਿਸ ਵਿਚ ਦਿਨ ਦਿਹਾੜੇ ਨਸ਼ੇੜੀ ਨਸ਼ਾ ਕਰਦੇ ਹਨ ਅਤੇ ਕਈ ਵਾਰ ਪੁਲਿਸ ਵਲੋਂ ਛਾਪੇਮਾਰੀ ਕਰ ਕੇ ਅਨੇਕਾਂ ਨਸ਼ੇੜੀਆਂ ਨੂੰ ਕਾਬੂ ਕੀਤਾ ਗਿਆ ਹੈ। ਪਹਿਲਾਂ ਵੀ ਇਥੇ ਕਾਲੋਨੀ ਵਿਚ ਇਕ ਜੱਜ ਸਾਹਿਬ ਦੀ ਰਿਹਾਇਸ਼ ਤੋਂ ਕਾਫੀ ਸਾਮਾਨ ਦੀ ਚੋਰੀ ਹੋਈ ਸੀ ਜਿਸ ਵਿਚ ਸੋਨੇ ਦੇ ਗਹਿਣੇ ਵੀ ਸ਼ਾਮਿਲ ਸਨ। ਹੁਣ ਫਿਰ ਖਾਲੀ ਪਈ ਇਸ ਕੋਠੀ ਵਿਚੋਂ ਚੋਰ ਕਾਫ਼ੀ ਸਾਮਾਨ ਉਤਾਰ ਕੇ ਲੈ ਗਏ। ਪ੍ਰਾਪਤ ਸੂਚਨਾ ਅਨੁਸਾਰ ਜ਼ਿਲ੍ਹਾ ਤੇ ਸ਼ੈਸ਼ਨ ਫ਼ਰੀਦਕੋਟ ਦੇ ਨਾਜਰ ਬਾਲ ਕਿ੍ਰਸ਼ਨ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਕਿ ਲਾਲ ਕੋਠੀ ਫ਼ਰੀਦਕੋਟ ਵਿਖੇ ਜਦ ਸਫ਼ਾਈ ਕਰਮਚਾਰੀ ਸਫ਼ਾਈ ਕਰਨ ਆਇਆ ਤਾਂ ਉਸ ਨੇ ਵੇਖਿਆ ਕਿ ਲਾਲ ਕੋਠੀ ਅੰਦਰੋਂ ਇਕ ਇੰਨਡੋਰ ਏਅਰ ਕੰਡੀਸ਼ਨ, ਦੋ ਆਊਟਰ ਡੋਰ ਏਅਰ ਕੰਡੀਸ਼ਨ, ਸੱਤ ਛੱਤ ਵਾਲੇ ਪੱਖੇ, ਇਕ ਖੜਾ ਪੱਖਾ, ਬਾਥਰੂਮ ਦੀਆ ਪਾਈਪਾਂ ਤੋ ਹੋਰ ਸਾਮਾਨ ਕੋਈ ਚੋਰੀ ਕਰਕੇ ਲੈ ਗਿਆ। ਸਹਾਇਕ ਥਾਣੇਦਾਰ ਇਕਬਾਲ ਚੰਦ ਨੇ ਦੱਸਿਆ ਕਿ ਨਾਜਰ ਬਾਲ ਕਿ੍ਰਸ਼ਨ ਦੀ ਸ਼ਿਕਾਇਤ ਦੇ ਆਧਾਰ ’ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਸੰਬੰਧੀ ਥਾਣਾ ਸਿਟੀ, ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਕੋਟਕਪੂਰਾ ’ਚ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ : ਸਾਬਕਾ ਚੇਅਰਮੈਨ ਅਗਲੀ ਖ਼ਬਰ ਹੈਰੋਇਨ ਸਮੇਤ ਪੰਜ ਵਿਅਕਤੀ ਕਾਬੂ
Ad Position 24