06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਵਲੋਂ ਅਧਿਆਪਕ ਦਿਵਸ ’ਤੇ 13 ਅਧਿਆਪਕ ਸਨਮਾਨਿਤ

ਫ਼ਰੀਦਕੋਟ , 6 ਸਤੰਬਰ ( ਜਸਵੰਤ ਸਿੰਘ ਪੁਰਬਾ )- ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ( ਰਜਿ :) ਫ਼ਰੀਦਕੋਟ ਵਲੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ . ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਨੂੰ ਸਮਰਪਿਤ ਕਰਕੇ ਜ਼ਿਲ੍ਹਾ ਪੱਧਰੀ ਅਧਿਆਪਕ ਦਿਵਸ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਮਨਾਇਆ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਫ਼ਰੀਦਕੋਟ , 6 ਸਤੰਬਰ ( ਜਸਵੰਤ ਸਿੰਘ ਪੁਰਬਾ )- ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ( ਰਜਿ :) ਫ਼ਰੀਦਕੋਟ ਵਲੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ . ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਨੂੰ ਸਮਰਪਿਤ ਕਰਕੇ ਜ਼ਿਲ੍ਹਾ ਪੱਧਰੀ ਅਧਿਆਪਕ ਦਿਵਸ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਮਨਾਇਆ ਗਿਆ । ਸਮਾਗਮ ਦੇ ਮੁੱਖ ਮਹਿਮਾਨ ਪੁਨੀਤ ਸ਼ਰਮਾ ਐਸ . ਡੀ . ਐਮ . ਫ਼ਰੀਦਕੋਟ ਸਨ । ਜਦਕਿ ਵਿਸ਼ੇਸ਼ ਮਹਿਮਾਨ ਨਰਿੰਦਰ ਸਿੰਘ ਗਿੱਲ ਸੂਬਾ ਮੀਤ ਪ੍ਰਧਾਨ ਫ਼ਰੀਡਮ ਫ਼ਾਇਟਰ ਡੀਪੈਂਡੇਨਟਸ ਪੰਜਾਬ ਸਨ । ਸਨਮਾਨ ਸਮਾਰੋਹ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਵਾਗਤੀ ਗੀਤ ਨਾਲ ਕੀਤੀ ਗਈ । ਪ੍ਰਧਾਨ ਪ੍ਰਿੰ : ਸੁਰੇਸ਼ ਅਰੋੜਾ ਨੇ ਰਸਮੀ ਤੌਰ ’ ਤੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ ਅਤੇ ਸੁਸਾਇਟੀ ਦੀਆਂ ਗਤੀਵਿਧੀਆਂ ’ ਤੇ ਚਾਨਣਾ ਪਾਇਆ । ਸਮਾਗਮ ’ ਚ ਵਿਦਿਆਰਥਣਾਂ ਨੇ ਗੀਤ , ਨਾਚ ਅਤੇ ਝੂਮਰ ਦੀਆਂ ਆਈਟਮਾਂ ਪੇਸ਼ ਕੀਤੀਆਂ । ਪ੍ਰਿੰਸੀਪਲ ਡਾ . ਰਾਜੇਸ਼ ਮੋਹਨ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵ : ਡਾ . ਰਾਧਾ ਕ੍ਰਿਸ਼ਨਨ ਦੀ ਜੀਵਨੀ ’ ਤੇ ਚਾਨਣਾ ਪਾਉਂਦੇ ਹੋਏ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ । ਮੁੱਖ ਮਹਿਮਾਨ ਪੁਨੀਤ ਕੁਮਾਰ ਸ਼ਰਮਾ ਐਸ . ਡੀ . ਐਮ . ਨੇ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ । ਰਾਜਬਿਦਰ ਕੌਰ ਲੈਕਚਰਾਰ ਨੇ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਸਨਮਾਨ ’ ਤੇ ਆਪਣੇ ਵਿਚਾਰਾਂ ਨਾਲ ਅਧਿਆਪਕਾਂ ਅਤੇ ਵਿਦਿਆਰਥਣਾਂ ਨਾਲ ਆਪਣੇ ਭਾਵਨਾਤਮਿਕ ਵਿਚਾਰਾਂ ਦੀ ਸਾਂਝ ਪਾਈ । ਸੁਸਾਇਟੀ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਕਾਲਜਾਂ ਦੇ ਅਧਿਆਪਕ ਅਤੇ ਮੁਖੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਸਨਮਾਨਿਤ ਸ਼ਖ਼ਸੀਅਤਾਂ ਵਿਚ ਡਾ . ਰਾਜੇਸ਼ ਮੋਹਨ ਪ੍ਰਿੰਸੀਪਲ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ , ਰਾਜੇਸ਼ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ , ਦੀਪਕ ਸਿੰਘ ਪ੍ਰਿੰਸਿਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ , ਜਸਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਡੱਲੇਵਾਲਾ , ਕੁਲਦੀਪ ਸਿੰਘ ਗਿੱਲ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਬਾਜਾ , ਜਸਬੀਰ ਜੱਸੀ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਪੱਕਾ , ਡਿੰਪਲ ਸ਼ਰਮਾ ਸਾਇੰਸ ਮਿਸਟੈ੍ਰਸ ਸਰਕਾਰੀ ਹਾਈ ਸਕੂਲ ( ਮੁੰਡੇ ) ਸਾਦਿਕ , ਗੁਰਦੇਵਿੰਦਰ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸੁੱਖਣਵਾਲਾ , ਮਨਦੀਪ ਕੁਮਾਰ ਲੈਕ ਚਰਾਰ , ਰਾਜਬਿਦਰ ਕੌਰ ਲੈਕਚਰਾਰ , ਰਵਿੰਦਰ ਕੌਰ ਲੈਕਚਰਾਰ , ਨਵਜੋਤ ਕੌਰ ਕਲਸੀ ਸਾਇੰਸ ਮਿਸਟ੍ਰੈਸ , ਪਰਦੀਪ ਕੌਰ ਮਿਊਜ਼ਿਕ ਅਧਿਆਪਿਕਾ ਸਾਰੇ ਅਧਿਆਪਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ । ਅੰਤ ਵਿਚ ਪ੍ਰਿੰਸੀਪਲ ਦੀਪਕ ਸਿੰਘ ਨੇ ਰਸਮੀ ਤੌਰ ’ ਤੇ ਸਭਨਾ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰੋਜੈਕਟ ਚੇਅਰਮੈਨ ਗੁਰਿੰਦਰ ਸਿੰਘ , ਕੋ ਪ੍ਰੋਜੈਕਟ ਚੇਅਰਮੈਨ ਕਮਲ ਬੱਸੀ , ਰੋਹਿਤ ਕਸ਼ਿਅਪ , ਜੀਤ ਸਿੰਘ ਸਿੱਧੂ , ਬਲਵਿੰਦਰ ਸਿੰਘ ਬਿੰਦੀ , ਮਨਜੀਤ ਸਿੰਘ ਟਹਿਣਾ , ਭੁਪਿੰਦਰ ਸਿੰਘ ਛੀਨਾ , ਕਰਮ ਸਿੰਘ ਕਲਸੀ , ਸੁਰਿੰਦਰ ਸਿੰਘ , ਅਮਿਤ ਗਰੋਵਰ , ਮਨਪ੍ਰੀਤ ਸਿੰਘ ਅਤੇ ਵਰਿੰਦਰ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਚਾਰ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਸੁਧਾਈ ਲਈ ਹਲਕੇ ਦੇ ਪੋਲਿੰਗ ਬੂਥਾਂ ’ਤੇ ਐਸ.ਆਈ.ਆਰ ਤਹਿਤ ਵਿਸ਼ੇਸ਼ ਕੈਂਪ
Ad Position 24