24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸ਼ਾਰਪ ਬ੍ਰੇਨਸ ਐਜੂਕੇਸ਼ਨ ਸੰਸਥਾ ਨੇ ਡਰਾਇੰਗ ਮੁਕਾਬਲੇ ਕਰਵਾਏ ਵਿਦਿਆਰਥੀ ਨੀਲ ਸਿੰਗਲਾ ਨੇ ਪਹਿਲਾ , ਦਕਸ਼ ਮਿੱਤਲ ਨੇ ਦੂਜਾ ਤੇ ਹੇਜ਼ਲ ਗੋਇਲ ਨੇ ਤੀਜਾ ਸਥਾਨ ਹਾਸਲ ਕੀਤਾ

ਰਾਮਪੁਰਾ ਫੂਲ, 23 ਅਗਸਤ (ਹੇਮੰਤ ਕੁਮਾਰ ਸ਼ਰਮਾ)- ਸ਼ਾਰਪ ਬ੍ਰੇਨਸ ਐਜੂਕੇਸ਼ਨ ਦੀ 18ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਗਏ ਡਰਾਇੰਗ ਮੁਕਾਬਲੇ ਵਿਚ ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀ ਨੀਲ ਸਿੰਗਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ। ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ।

Ad Position 21
No active advertisement
ਰਾਮਪੁਰਾ ਫੂਲ ਵਿਖੇ ਡਰਾਇੰਗ ਮੁਕਾਬਲੇ ‘ਚ ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। ਤਸਵੀਰ: ਹੇਮੰਤ ਸ਼ਰਮਾ 24-08-2026
ਰਾਮਪੁਰਾ ਫੂਲ, 23 ਅਗਸਤ (ਹੇਮੰਤ ਕੁਮਾਰ ਸ਼ਰਮਾ)- ਸ਼ਾਰਪ ਬ੍ਰੇਨਸ ਐਜੂਕੇਸ਼ਨ ਦੀ 18ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਗਏ ਡਰਾਇੰਗ ਮੁਕਾਬਲੇ ਵਿਚ ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀ ਨੀਲ ਸਿੰਗਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ। ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ। ਇਸ ਰਚਨਾਤਮਿਕ ਮੁਕਾਬਲੇ ਦਾ ਵਿਸ਼ਾ ‘ਬ੍ਰੇਨ ਡਿਵੈਲਪਮੈਂਟ’ ਰੱਖਿਆ ਗਿਆ ਸੀ। ਵਿਦਿਆਰਥੀਆਂ ਨੇ ਆਪਣੀ ਕਲਪਨਾ, ਰਚਨਾਤਮਿਕ ਸੋਚ ਅਤੇ ਕਲਾਤਮਕ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੇਹੱਦ ਸੁੰਦਰ ਤੇ ਆਕਰਸ਼ਕ ਚਿੱਤਰ ਬਣਾਏ। ਮੁਕਾਬਲੇ ਵਿਚ ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀ ਨੀਲ ਸਿੰਗਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਗਲੋਬਲ ਡਿਸਕਵਰੀ ਸਕੂਲ ਦੇ ਵਿਦਿਆਰਥੀ ਦਕਸ਼ ਮਿੱਤਲ ਨੇ ਦੂਜਾ ਸਥਾਨ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਵਿਦਿਆਰਥਣ ਹੇਜ਼ਲ ਗੋਇਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮਾਊਂਟ ਲਿਟਰਾ ਜੀ ਸਕੂਲ ਦੀ ਵਿਦਿਆਰਥਣ ਪ੍ਰਮਿਆ ਨੂੰ ਉਸ ਦੀ ਸ਼ਾਨਦਾਰ ਪੇਸ਼ਕਾਰੀ ਲਈ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਰਾਇੰਗ ਮੁਕਾਬਲੇ ਉਪਰੰਤ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਅਨਾਥ ਗਊ ਆਸ਼ਰਮ ਵਿਖੇ ਗਊ ਸੇਵਾ ਵੀ ਕੀਤੀ ਗਈ ਅਤੇ ਗਊਆਂ ਲਈ 3 ਸਵਾਮਣੀ ਦੀ ਸੇਵਾ ਅਰਪਿਤ ਕੀਤੀ ਗਈ। ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਕਿਹਾ ਕਿ ਬੱਚਿਆਂ ਦੀ ਅਸਲ ਕਾਮਯਾਬੀ ਸਿਰਫ਼ ਅੰਕਾਂ ਵਿਚ ਨਹੀਂ, ਸਗੋਂ ਉਨ੍ਹਾਂ ਦੀ ਰਚਨਾਤਮਿਕ ਸੋਚ, ਆਤਮ-ਵਿਸ਼ਵਾਸ, ਹੁਨਰ ਅਤੇ ਸੰਸਕਾਰਾਂ ਵਿਚ ਵੀ ਹੁੰਦੀ ਹੈ। ਅਜਿਹੇ ਮੁਕਾਬਲੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਪਛਾਣਨ ਅਤੇ ਉਸ ਨੂੰ ਨਿਖਾਰਨ ਲਈ ਮਜ਼ਬੂਤ ਮੰਚ ਪ੍ਰਦਾਨ ਕਰਦੇ ਹਨ। ਇਸ ਮੌਕੇ ਮੈਡਮ ਪੂਜਾ ਗੋਇਲ, ਸਟੇਟ ਐਵਾਰਡੀ ਅਪੈਕਸ਼ਾ ਅਤੇ ਸੰਦੀਪ ਤਾਇਲ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਕੌਰ ਨੂੰ ਦੂਜੀ ਵਾਰ ਚੇਅਰਪਰਸਨ ਨਿਯੁਕਤ ਕਰਨ ’ਤੇ ਪ੍ਰੋ. ਬਲਜਿੰਦਰ ਕੌਰ ਦਾ ਧੰਨਵਾਦ ਅਗਲੀ ਖ਼ਬਰ ਫਤਹਿ ਗਰੁੱਪ ਵਲੋਂ ਵਿਰਸਾ ਪੰਜਾਬਣਾਂ ਦਾ’ ਸਮਾਗਮ ਧੂਮਧਾਮ ਨਾਲ ਕਰਵਾਇਆ ਫਤਿਹ ਕਾਲਜ ’ ਚ ਗੂੰਜੀ ਪੰਜਾਬੀ ਵਿਰਸੇ ਦੀ ਧੁਨ ,...
Ad Position 24