24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਐਡਵੋਕੇਟ ਲੇਖਪ੍ਰੀਤ ਸਿੰਘ ਨੇ ਹਲਕਾ ਭੁੱਚੋ ’ਚ ਸਰਗਰਮੀਆਂ ਕੀਤੀਆਂ ਤੇਜ਼ ਘਰਾਂ ’ ਚ ਨਿਰਾਸ਼ ਹੋ ਕੇ ਬੈਠੇ ਪਾਰਟੀ ਵਰਕਰਾਂ ਨੂੰ ਨਾਲ ਤੋਰਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਲਹਿਰਾ ਮੁਹੱਬਤ, 23 ਅਗਸਤ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ’ਚ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਆਪ ਪਾਰਟੀ ਦੇ ਪੁਰਾਣੇ ਵਰਕਰਾਂ ਨਾਲ ਮਿਲਣੀਆਂ ਸਮੇਤ ਪਿੰਡਾਂ ਵਿਚ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਜਿਸ ਤਹਿਤ ਅੱਜ ਆਪ ਟੀਮ ਲਹਿਰਾ ਮੁਹੱਬਤ, ਬਾਠ ਸਮੇਤ ਭੁੱਚੋ ਕਲਾਂ, ਗੋਬਿੰਦਪੁਰਾ, ਜੋਗਾਨੰਦ, ਭੋਖੜਾ ਤੇ ਗੋਨਿਆਣਾ ਦੇ ਪਿੰਡਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 24-08-2026
ਲਹਿਰਾ ਮੁਹੱਬਤ, 23 ਅਗਸਤ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ’ਚ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਆਪ ਪਾਰਟੀ ਦੇ ਪੁਰਾਣੇ ਵਰਕਰਾਂ ਨਾਲ ਮਿਲਣੀਆਂ ਸਮੇਤ ਪਿੰਡਾਂ ਵਿਚ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਜਿਸ ਤਹਿਤ ਅੱਜ ਆਪ ਟੀਮ ਲਹਿਰਾ ਮੁਹੱਬਤ, ਬਾਠ ਸਮੇਤ ਭੁੱਚੋ ਕਲਾਂ, ਗੋਬਿੰਦਪੁਰਾ, ਜੋਗਾਨੰਦ, ਭੋਖੜਾ ਤੇ ਗੋਨਿਆਣਾ ਦੇ ਪਿੰਡਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਪਿੰਡ ਬਾਠ ਵਿਖੇ ਮੌਜੂਦਾ ਪੰਚ ਉਗਰ ਸਿੰਘ ਪਾਰਟੀ ਦੇ ਵਰਕਰ ਦੇ ਗ੍ਰਹਿ ਵਿਖੇ ਐਡ. ਲੇਖਪ੍ਰੀਤ ਸਿੰਘ ਨੇ ਮੀਟਿੰਗ ਉਪਰੰਤ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਦੇ ਪਿੰਡਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ। ਜੋ ਲਗਾਤਾਰ ਜਾਰੀ ਰਹਿਣਗੇ। ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ, ਮਜ਼ਦੂਰਾਂ ਦੇ ਮਸਲੇ, ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਨਵੇਂ ਖਾਲ ਬਣਾਉਣੇ ਟੇਲਾਂ ਤੱਕ ਪਾਣੀ ਦੇਣ ਦੀ ਗਰੰਟੀ, ਔਰਤਾਂ ਲਈ ਬੱਸ ਸਫ਼ਰ ਤੇ ਮਹੀਨਾਵਾਰ ਰਾਸ਼ੀ ਦੇਣਾ, ਮੁਫ਼ਤ ਬਿਜਲੀ ਸਪਲਾਈ ਸਕੀਮਾਂ ਸਮੇਤ ਆਉਣ ਵਾਲੇ ਸਮੇਂ ਵਿਚ ਹੋਰ ਸਹੂਲਤਾਂ ਦੇਣ ਦਾ ਵਾਅਦਾ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਘਰ-ਘਰ ਜਾ ਕੇ ਪਾਰਟੀ ਦਾ ਪ੍ਰਚਾਰ ਕਰ ਰਹੇ ਹਾਂ ਤੇ ਘਰਾਂ ਵਿਚ ਨਿਰਾਸ਼ ਹੋ ਕੇ ਬੈਠੇ ਪੁਰਾਣੇ ਵਰਕਰਾਂ ਨੂੰ ਨਾਲ ਤੋਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਤੇ ਇਸ ਹੰਭਲੇ ਨਾਲ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਦਾਊਕਾ, ਮਨਪ੍ਰੀਤ ਸਿੰਘ ਬਾਠ, ਅੰਮ੍ਰਿਤਪਾਲ ਸਿੰਘ ਕਾਲਾ, ਬਚਿੱਤਰ ਸਿੰਘ, ਅਵਤਾਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਲਹਿਰਾ ਮੁਹੱਬਤ, ਮੀਤ ਪ੍ਰਧਾਨ ਜਗਸੀਰ ਸਿੰਘ, ਕੈਪਟਨ ਭੋਲਾ ਸਿੰਘ ਸਰਾਂ, ਐਡਵੋਕੇਟ ਮਨਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ ਨੱਥੂ, ਹਰਬੰਸ ਸਿੰਘ ਮੈਂਬਰ, ਸੁਖਜਿੰਦਰ ਸਿੰਘ ਬਾਠ ਸਰਪੰਚ, ਅਜੈਬ ਸਿੰਘ ਮੈਂਬਰ, ਕੁਲਬੀਰ ਸਿੰਘ, ਬਲਕਰਨ ਸਿੰਘ, ਬਲਵਿੰਦਰ ਸਿੰਘ ਕਲੇਰ, ਗੁਰਤੇਜ ਸਿੰਘ ਪ੍ਰਧਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਣਦੀਪ ਸਿੰਘ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਜੈਨ ਭਾਰਤੀ ਮਹਾਸਾਧਵੀ ਸ੍ਰੀ ਸੁਸ਼ੀਲ ਕੁਮਾਰੀ ਮਹਾਰਾਜ ਅਤੇ ਉਨ੍ਹਾਂ ਦੀਆਂ ਸੁਸ਼ਿਸ਼ਿਆਵਾਂ। ਰਾਮਾਂ ਵਿਚ ਮਹਾਸਾਧਵੀ ਸ੍ਰੀ ਮਥੁ...
Ad Position 24