24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਾਈਕ ਚਲਾਨਾਂ ਦੀ ਸੂਚੀ ’ਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਚੁੱਕੇ ਸਵਾਲ

ਰਾਮਾਂ ਮੰਡੀ, 23 ਅਗਸਤ (ਤਰਸੇਮ ਸਿੰਗਲਾ)- ਬਾਈਕ ਚਲਾਨਾਂ ਸਬੰਧੀ ਜਾਰੀ ਕੀਤੀ ਜਾ ਰਹੀ ਸੂਚੀ ‘ਤੇ ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਬਾਈਕ ਮਾਲਕ ਸਰਕਾਰ ਨੂੰ ਪਹਿਲਾਂ ਹੀ ਰੋਡ ਟੈਕਸ, ਟੋਲ ਟੈਕਸ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਅਦਾ ਕਰ ਰਹੇ ਹਨ। ਇਸ ਦੇ ਬਾਵਜੂਦ ਸੜਕਾਂ ਦੀ ਖਸਤਾ ਹਾਲਤ ਅਤੇ ਥਾਂ-ਥਾਂ ਪਏ ਖੱਡਿਆਂ ਕਾਰਨ ਵਾਹਨ ਚਾਲਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਲਈ ਸਰਕਾਰ ਜਾਂ ਸਬੰਧਿਤ ਵਿਭਾਗ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ।

Ad Position 21
No active advertisement
ਅਜੀਤ ਡੈਸਕ 24-08-2026
ਰਾਮਾਂ ਮੰਡੀ, 23 ਅਗਸਤ (ਤਰਸੇਮ ਸਿੰਗਲਾ)- ਬਾਈਕ ਚਲਾਨਾਂ ਸਬੰਧੀ ਜਾਰੀ ਕੀਤੀ ਜਾ ਰਹੀ ਸੂਚੀ ‘ਤੇ ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਬਾਈਕ ਮਾਲਕ ਸਰਕਾਰ ਨੂੰ ਪਹਿਲਾਂ ਹੀ ਰੋਡ ਟੈਕਸ, ਟੋਲ ਟੈਕਸ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਅਦਾ ਕਰ ਰਹੇ ਹਨ। ਇਸ ਦੇ ਬਾਵਜੂਦ ਸੜਕਾਂ ਦੀ ਖਸਤਾ ਹਾਲਤ ਅਤੇ ਥਾਂ-ਥਾਂ ਪਏ ਖੱਡਿਆਂ ਕਾਰਨ ਵਾਹਨ ਚਾਲਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਲਈ ਸਰਕਾਰ ਜਾਂ ਸਬੰਧਿਤ ਵਿਭਾਗ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ। ਉਨ੍ਹਾਂ ਕਿਹਾ ਕਿ ਬਾਈਕ ਚਾਲਕਾਂ ਲਈ ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਜੁਰਮਾਨੇ ਨਿਰਧਾਰਿਤ ਕੀਤੇ ਗਏ ਹਨ, ਪਰ ਸੜਕਾਂ ਟੁੱਟੀਆਂ ਹੋਣ ਜਾਂ ਖੱਡਿਆਂ ਕਾਰਨ ਹਾਦਸਿਆਂ ਦਾ ਖ਼ਤਰਾ ਪੈਦਾ ਹੋਣ ਦੀ ਸੂਰਤ ਵਿਚ ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਨ ਦਾ ਕੋਈ ਜ਼ਿਕਰ ਨਹੀਂ ਹੈ। ਬਾਈਕ ਚਲਾਨਾਂ ਦੀ ਸੂਚੀ:- ਬਿਨ੍ਹਾਂ ਹੈਲਮਟ- 1,000, ਤਿੰਨ ਸਵਾਰੀਆਂ- 1,000, ਬਿਨ੍ਹਾਂ ਲਾਇਸੈਂਸ-5,000, ਗਲਤ ਸਾਈਡ- 1,000, ਲਾਲ ਬੱਤੀ ਜੰਪ- 1,000, ਬਿਨ੍ਹਾਂ ਨੰਬਰ ਪਲੇਟ- 1,000, ਬੀਮਾ ਨਾ ਹੋਣ ‘ਤੇ- 2,000, ਪੀ.ਯੂ.ਸੀ. ਨਾ ਹੋਣ ‘ਤੇ 1,000, ਓਵਰ ਸਪੀਡ- 1,000, ਤੇਜ਼ ਸਾਈਲੈਂਸਰ-1,000, ਮੋਬਾਈਲ ‘ਤੇ ਗੱਲ ਕਰਨ ‘ਤੇ 1,000, ਫੁੱਟਰੇਸਟ ‘ਤੇ ਪੈਰ ਰੱਖਣ ‘ਤੇ- 1,000, ਲਾਭ ਚੰਦ ਸ਼ਰਮਾ ਨੇ ਕਿਹਾ ਕਿ ਚਲਾਨਾਂ ਦੀ ਇਸ ਸੂਚੀ ਵਿਚ ਵਾਹਨ ਚੋਰਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਵਾਹਨ ਚੋਰੀ ਕਰਨ ਵਾਲਿਆਂ ਲਈ ਘੱਟੋ-ਘੱਟ 20 ਲੱਖ ਰੁਪਏ ਜੁਰਮਾਨਾ ਅਤੇ 10 ਸਾਲ ਦੀ ਸਜ਼ਾ ਦਾ ਪ੍ਰਬੰਧ ਚਲਾਨਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ, ਤਾਂ ਜੋ ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣਾ ਜ਼ਰੂਰੀ ਹੈ, ਪਰ ਇਸ ਦੇ ਨਾਲ ਸਰਕਾਰ ਅਤੇ ਸਬੰਧਿਤ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ। ਜਦੋਂ ਵਾਹਨ ਚਾਲਕਾਂ ਤੋਂ ਵੱਖ-ਵੱਖ ਟੈਕਸ ਵਸੂਲੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਅਤੇ ਵਧੀਆ ਸੜਕਾਂ ਮੁਹੱਈਆ ਕਰਵਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਵਾਹਨਾਂ ਦੇ ਈ.ਚਲਾਨ ਕਰਨ ਲਈ ਸੜਕਾਂ ਤੇ ਕੈਮਰੇ ਲਾਏ ਜਾ ਸਕਦੇ ਹਨ ਤਾਂ ਵਾਹਨ ਚੋਰਾਂ ਨੂੰ ਫੜਨ ਲਈ ਕੈਮਰੇ ਫ਼ੇਲ੍ਹ ਕਿਉਂ ਹੋ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਾਤ ਵਿਚ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲੀ ਅਗਲੀ ਖ਼ਬਰ ਬ੍ਰੈੱਡ ਵਾਲੇ ਕੈਂਟਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਵੱਡੇ ਜਾਨੀ ਨੁਕਸਾਨ ਤੋਂ ਬਚਾਅ
Ad Position 24