ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਸੀ. ਡੀ. ਪੀ. ਓ. ਤਰਸਿੱਕਾ ਦੇ ਦਫਤਰ ਸਾਹਮਣੇ ਪੁਤਲਾ ਫੂਕਿਆ
ਤਰਸਿੱਕਾ, 29 ਨਵੰਬਰ( ਅਤਰ ਸਿੰਘ ਤਰਸਿੱਕਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਲੰਮੇ ਅਰਸੇ ਤੋਂ ਹੱਕੀ ਮੰਗਾਂ ਨਾ ਮੰਨਣ ’ਤੇ ਵਿਰੋਧ ਵਿਚ ਅੱਜ ਸੀ. ਡੀ.
ਤਰਸਿੱਕਾ, 29 ਨਵੰਬਰ( ਅਤਰ ਸਿੰਘ ਤਰਸਿੱਕਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਲੰਮੇ ਅਰਸੇ ਤੋਂ ਹੱਕੀ ਮੰਗਾਂ ਨਾ ਮੰਨਣ ’ਤੇ ਵਿਰੋਧ ਵਿਚ ਅੱਜ ਸੀ. ਡੀ. ਪੀ. ਓ. ਤਰਸਿੱਕਾ ਦੇ ਦਫਤਰ ਸਾਹਮਣੇ ਦਲਜਿੰਦਰ ਕੌਰ ਉਦੋ ਨੰਗਲ ਜਨਰਲ ਸਕੱਤਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਦਲਜਿੰਦਰ ਕੌਰ ਦੋ ਨੰਗਲ ਨੇ ਦੱਸਿਆ ਕਿ ਅੱਜ ਤੱਕ ਅਕਾਲੀ ,ਕਾਂਗਰਸ ਤੇ ਆਮ ਆਦਮੀ ਆਮ ਆਦਮੀ ਪਾਰਟੀ ਦੀ ਕਿਸੇ ਵੀ ਸਰਕਾਰ ਨੇ ਸਾਡੀਆਂ ਹੱਕਾਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਇਸ ਮੌਕੇ ਜੋਬਨਪ੍ਰੀਤ ਕੌਰ ਚੰਨਣਕੇ, ਰਣਧੀਰ ਕੌਰ, ਹਰਪ੍ਰੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਜਸਬੀਰ ਕੌਰ, ਪਰਮਿੰਦਰ ਕੌਰ, ਸੀਮਾ ਰਾਣੀ, ਲਖਵਿੰਦਰ ਕੌਰ, ਪਰਵੀਨ ਕੌਰ ,ਪਰਮਜੀਤ ਕੌਰ ,ਬਲਵਿੰਦਰ ਕੌਰ ਭੋਲੀ ਤੇ ਕਵਲਜੀਤ ਕੌਰ ਆਦਿ ਆਂਗਣਵਾੜੀ ਵਰਕਰਾਂ ਹਾਜ਼ਰ ਸਨ।