ਡੈਨੀ ਬੰਡਾਲਾ ਨੇ ਦਿਲਬਾਗ ਸਿੰਘ ਜੌਹਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਐੱਸ.ਸੀ. ਵਿੰਗ ਲਗਾਇਆ
ਨਵਾਂ ਪਿੰਡ, 29 ਨਵੰਬਰ (ਜਸਪਾਲ ਸਿੰਘ)-ਬੂਹੇ ’ਤੇ ਖੜ੍ਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਪ੍ਰਦੇਸ਼ ਚੋਣ ਕਮੇਟੀ ਮੈਂਬਰ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਇਨ੍ਹਾਂ ਚੋਣਾਂ ਦੌਰਾਨ ਚੋਣ ਪ੍ਰਚਾਰ ਨੂੰ ਸੁੱਚਾਰੂ ਤੇ ਯੋਜਨਾਬੰਦ ਢੰਗ ਨਾਲ ਚਲਾਉਣ ਲਈ ਹਲਕਾ ਜੰਡਿਆਲਾ ਤੋਂ ਦਿਲਬਾਗ ਸਿੰਘ ਵਡਾਲਾ ਜੌਹਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਐੱਸ. ਸੀ.
ਨਵਾਂ ਪਿੰਡ, 29 ਨਵੰਬਰ (ਜਸਪਾਲ ਸਿੰਘ)-ਬੂਹੇ ’ਤੇ ਖੜ੍ਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਪ੍ਰਦੇਸ਼ ਚੋਣ ਕਮੇਟੀ ਮੈਂਬਰ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਇਨ੍ਹਾਂ ਚੋਣਾਂ ਦੌਰਾਨ ਚੋਣ ਪ੍ਰਚਾਰ ਨੂੰ ਸੁੱਚਾਰੂ ਤੇ ਯੋਜਨਾਬੰਦ ਢੰਗ ਨਾਲ ਚਲਾਉਣ ਲਈ ਹਲਕਾ ਜੰਡਿਆਲਾ ਤੋਂ ਦਿਲਬਾਗ ਸਿੰਘ ਵਡਾਲਾ ਜੌਹਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਐੱਸ.ਸੀ. ਵਿੰਗ ਲਗਾਇਆ ਗਿਆ। ਇਸ ਮੌਕੇ ਡੈਨੀ ਨੇ ਜੌਹਲ ਨੂੰ ਨਿਯੁਕਤੀ ਪੱਤਰ ਦੇਂਦਿਆਂ ਉਸ ਨੂੰ ਤੇ ਉਸ ਨਾਲ ਹਾਜ਼ਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਦਿਹਾਤੀ ਰਾਜ ਰਾਏਪੁਰ, ਲਵਦੀਪ ਸਿੰਘ ਨਵਾਂ ਪਿੰਡ ਹਲਕਾ ਯੂਥ ਪ੍ਰਧਾਨ ਜੰਡਿਆਲਾ, ਸਾਬਕਾ ਸਰਪੰਚ ਦਿਲਬਾਗ ਸਿੰਘ ਜੌਹਲ, ਸਵਿੰਦਰ ਸਿੰਘ ਪੰਚ, ਬਾਬਾ ਸਾਹਿਬ ਸਿੰਘ ਤੇ ਗੁਰਨਾਮ ਸਿੰਘ ਗਾਮੋ ਰਾਏਪੁਰ ਆਦਿ ਨਾਲ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਹਲਕਾ ਜੰਡਿਆਲਾ ’ਚ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਨੂੰ ਘਰ - ਘਰ ਪਹੁੰਚਾਉਣ ਤੇ ਚੋਣ ਪ੍ਰਚਾਰ ਕਰਨ ਲਈ ਲਾਮਬੰਧ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਸਰਬਜੀਤ ਸਿੰਘ ਮੱਖਣਵਿੰਡੀ, ਰਵੀ ਫ਼ਤਹਿਪੁਰ, ਜਸਬੀਰ ਸਿੰਘ ਹੰਸ, ਸਰਬਜੀਤ ਸਿੰਘ ਫੌਜ਼ੀ, ਅਮਰੀਕ ਨਾਜ਼ੋਵਾਲੀ, ਕੁਲਦੀਪ ਸਿੰਘ ਤੇ ਸੁੱਖਦੇਵ ਸਿੰਘ ਬਾਊ ਆਦਿ ਹਾ਼ਜ਼ਰ ਸਨ।