29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਦਵਿੰਦਰਾ ਇੰਟਰਨੈਸ਼ਨਲ ਸਕੂਲ ਭਲਾ ਪਿੰਡ ਵਿਖੇ ਜੈਮਜ਼ ਆਫ ਸਹੋਦਯਾ ਸਕੂਲ ਐਵਾਰਡ ਸਮਾਰੋਹ ਕਰਵਾਇਆ

ਹਰਸਾ ਛੀਨਾ, 29 ਨਵੰਬਰ (ਕੜਿਆਲ)-ਸਰਹੱਦੀ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਦਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਭਲਾ ਪਿੰਡ ਵਿਖੇ ਕੌਮੀ ਬਾਲ ਦਿਵਸ ਨੂੰ ਸਮਰਪਿਤ ਸਕੂਲ ਪ੍ਰਿੰਸੀਪਲ ਮਿਸ ਹਰਜੀਤ ਕੌਰ ਹਜਰਾ ਅਤੇ ਪ੍ਰਧਾਨ ਸਵਰਨ ਸਿੰਘ ਹਜਰਾ ਦੀ ਸਾਂਝੀ ਅਗਵਾਈ ਹੇਠ ਸਹੋਦਯਾ ਸਕੂਲ ਕੰਪਲੈਕਸਜ਼ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਿੱਖਿਆ ਜਗਤ ਵਿਚ ਆਪਸੀ ਸਹਿਯੋਗ, ਏਕਤਾ ਅਤੇ ਸਾਂਝੀ ਵਚਨਬੱਧਤਾ ਦੇ ਪ੍ਰਤੀਕ ‘ਜੈਮਜ਼ ਆਫ ਸਹੋਦਯਾ ਐਵਾਰਡ’ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਤੌਰ ’ਤੇ ਸ੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ.)

Ad Position 21
No active advertisement
ਅਜੀਤ ਡੈਸਕ 30-11-2026
ਹਰਸਾ ਛੀਨਾ, 29 ਨਵੰਬਰ (ਕੜਿਆਲ)-ਸਰਹੱਦੀ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਦਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਭਲਾ ਪਿੰਡ ਵਿਖੇ ਕੌਮੀ ਬਾਲ ਦਿਵਸ ਨੂੰ ਸਮਰਪਿਤ ਸਕੂਲ ਪ੍ਰਿੰਸੀਪਲ ਮਿਸ ਹਰਜੀਤ ਕੌਰ ਹਜਰਾ ਅਤੇ ਪ੍ਰਧਾਨ ਸਵਰਨ ਸਿੰਘ ਹਜਰਾ ਦੀ ਸਾਂਝੀ ਅਗਵਾਈ ਹੇਠ ਸਹੋਦਯਾ ਸਕੂਲ ਕੰਪਲੈਕਸਜ਼ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਿੱਖਿਆ ਜਗਤ ਵਿਚ ਆਪਸੀ ਸਹਿਯੋਗ, ਏਕਤਾ ਅਤੇ ਸਾਂਝੀ ਵਚਨਬੱਧਤਾ ਦੇ ਪ੍ਰਤੀਕ ‘ਜੈਮਜ਼ ਆਫ ਸਹੋਦਯਾ ਐਵਾਰਡ’ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਤੌਰ ’ਤੇ ਸ੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਅੰਮ੍ਰਿਤਸਰ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰ: ਬਿਕਰਮਜੀਤ ਸਿੰਘ ਵੜੈਚ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਪ੍ਰਧਾਨ ਸਵਰਨ ਸਿੰਘ ਹਜਰਾ, ਸਹੋਦਯਾ ਸਕੂਲ ਕੰਪਲੈਕਸ ਮੈਂਟਰ ਡਾ. ਧਰਮਵੀਰ ਸਿੰਘ, ਪ੍ਰਿੰ: ਰਜੀਵ ਸ਼ਰਮਾ, ਡਾ. ਅਨੀਤਾ ਭੱਲਾ, ਡਾ. ਅੰਜਨਾ ਗੁਪਤਾ ਤੇ ਵਿਜੇ ਮਹਿਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜ਼ਿਲ੍ਹਾ ਅੰਮ੍ਰਿਤਸਰ ਤਰਨ ਤਾਰਨ ਅਤੇ ਗੁਰਦਾਸਪੁਰ ਦੇ ਵੱਡੀ ਗਿਣਤੀ ਵਿਚ ਹਾਜ਼ਰ ਵਿਦਿਆਰਥੀਆਂ ਅਧਿਆਪਕਾਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਕੁਮਾਰ ਸ਼ਰਮਾ ਅਤੇ ਸਕੂਲ ਪ੍ਰਿੰ: ਹਰਜੀਤ ਕੌਰ ਨੇ ਕਿਹਾ ਕਿ ਬਾਲ ਦਿਵਸ ਨੂੰ ਸਮਰਪਿਤ ਸਹੋਦਯਾ ਐਵਾਰਡ ਸਮਾਰੋਹ ਸਿਰਫ ਇਕ ਜਸ਼ਨ ਮਨਾਉਣ ਦਾ ਦਿਨ ਨਹੀਂ ਸਗੋਂ ਨੌਜਵਾਨ ਪੀੜੀ ਦੇ ਸੁਪਨਿਆਂ, ਪ੍ਰਾਪਤੀ ਤੇ ਅਸੀਮ ਸੰਭਾਵਨਾਵਾਂ ਨੂੰ ਪਛਾਨਣ ਦਾ ਇਕ ਵਿਸ਼ੇਸ਼ ਮੌਕਾ ਹੈ। ਇਸ ਸਮੇਂ ਸਿੱਖਿਆ ਦੇ ਵੱਖ-ਵੱਖ ਖੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਕੁਮਾਰ ਸ਼ਰਮਾ ਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਹੋਦਯਾ ਸਕੂਲ ਕੰਪਲੈਕਸ ਦੇ ਪ੍ਰਧਾਨ ਡਾ. ਵਿਨੋਦਿੱਤਾ ਸਾਖੀਆਂਨ, ਮੀਤ ਪ੍ਰਧਾਨ ਰਮਨ ਦੂਆ, ਸਕੱਤਰ ਪ੍ਰਿੰ: ਕਮਲ ਚੰਦ, ਖਜਾਨਚੀ ਪ੍ਰਿੰਸੀਪਲ ਉਪਾਸਨਾ ਮਹਿਰਾ, ਵਿੱਤ ਸਕੱਤਰ ਪ੍ਰਿੰ: ਨਿਧੀ ਮਹਿਰਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ। ਇਸ ਸਮੇਂ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਟੀ. ਬੀ. ਦੀ ਮੁਢਲੀ ਪਛਾਣ ਲਈ ਅੱਜ ਲੱਗੇਗਾ ਮੁਫ਼ਤ ਐਕਸ-ਰੇ ਕੈਂਪ ਅਗਲੀ ਖ਼ਬਰ ਕੋਟਲੀ ਸੱਕਾ ਵਿਖੇ 16ਵਾਂ ਕੀਰਤਨ ਦਰਬਾਰ ਕਰਵਾਇਆ
Ad Position 24