29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪੰਜ-ਪੰਜ ਪਰੂਫ ਦੇਣ ਦੇ ਬਾਵਜੂਦ ਵੀ ਵੋਟ ਕਾਰਡ ਵਿਚ ਜਨਮ ਤਰੀਕ ਅਤੇ ਨਾਵਾਂ ਦੀ ਵੱਡੀ ਗ਼ਲਤੀ ਆਈ ਸਾਹਮਣੇ, ਲੋਕਾਂ ਦੀ ਵੱਧੀ ਖੱਜਲ-ਖੁਆਰੀ

ਟਾਹਲੀ ਸਾਹਿਬ, 29 ਨਵੰਬਰ (ਵਿਨੋਦ ਭੀਲੋਵਾਲ)-ਐਸ. ਆਈ.

Ad Position 21
No active advertisement
ਅਜੀਤ ਡੈਸਕ 30-11-2026
ਟਾਹਲੀ ਸਾਹਿਬ, 29 ਨਵੰਬਰ (ਵਿਨੋਦ ਭੀਲੋਵਾਲ)-ਐਸ.ਆਈ. ਆਰ ਵੋਟਾਂ ਦੇ ਚੱਲੇ ਸਰਵੇ ਤੋਂ ਬਾਅਦ ਨਵੀਆਂ ਤੇ ਸੋਧ ਹੋਣ ਵਾਲੀਆਂ ਵੋਟਾਂ ਬਣਨ ਦਾ ਸਿਲਸਿਲਾ ਅਜੇ ਵੀ ਚੱਲ ਰਿਹਾ ਹੈ, ਜਿਸ ਵਿਚ 18 ਸਾਲ ਤੋਂ ਉੱਪਰ ਦੇ ਲੋਕਾਂ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਆਪਣੀਆਂ ਨਵੀਆਂ ਵੋਟਾਂ ਬਣਵਾਈਆਂ ਕਿਉਂਕਿ ਸਭ ਤੋਂ ਵੱਧ ਨਵੀਆਂ ਵੋਟਾਂ ਇਸ ਕਰਕੇ ਬਣੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵਲੋਂ ਮੁੱਖ ਮੰਤਰੀ ਮਾਂਵਾਂ ਧੀਆਂ ਸਤਿਕਾਰ ਯੋਜਨਾ’ ਦਾ ਲਾਭ ਲੈਣ ਲਈ ਵੋਟਰ ਕਾਰਡ ਦਾ ਹੋਣਾ ਲਾਜ਼ਮੀ ਹੈ, ਪਰ ਹੁਣ ਸਭ ਤੋਂ ਵੱਡੀ ਦਿੱਕਤ ਲੜਕੀਆਂ ਤੇ ਵਿਆਹੀਆਂ ਔਰਤਾਂ ਨੂੰ ਉਸ ਵਕਤ ਝੱਲਣੀ ਪਈ ਜਦੋਂ ਨਵੇਂ ਬਣੇ ਵੋਟ ਕਾਰਡ ਲੋਕਾਂ ਵਲੋਂ ਕਢਵਾਉਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਵਿਚ ਨਾਮ ਦੀ ਗਲਤੀ ਜਾਂ ਪਿਤਾ, ਪਤੀ ਜਾਂ ਫਿਰ ਉਮਰ ਦੀ ਗਲਤੀ ਵੱਡੀ ਪੱਧਰ ’ਤੇ ਸਾਹਮਣੇ ਆਈ ਹੈ। ਜਿਸ ਦੀ ਸੁਧਾਈ ਨੂੰ ਲੈ ਕੇ ਲੋਕਾਂ ਵਿਚ ਇਕ ਵਾਰ ਫਿਰ ਦੌੜ ਲੱਗ ਚੁੱਕੀ ਹੈ ਅਤੇ ਦੁਬਾਰਾ ਤੋਂ ਫੇਰ ਆਪਣੀ ਸੁਧਾਈ ਵਾਸਤੇ ਸਹੀ ਪਰੂਫ ਲੱਭ ਰਹੇ ਹਨ ਅਤੇ ਇਸ ਸੁਧਾਈ ਦੇ ਚੱਕਰ ਵਿਚ ਬੀ.ਐਲ.ਓ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ । ਇਸ ਤੋਂ ਇਲਾਵਾ ਪੁਰਸ਼ਾਂ ਦੇ ਬਣੇ ਕਰਡਾ ਵਿਚ ਵੀ ਸੇਮ ਗਲਤੀਆਂ ਪਾਈਆਂ ਗਈਆਂ ਹਨ, ਜਿਸ ਨੂੰ ਦੁਬਾਰਾ ਸੋਧਣ ਲਈ ਬੀ.ਐਲ.ਓ ਸੁਧਾਈ ਲਈ ਦੁਬਾਰਾ ਫਾਰਮ ਅਪਲਾਈ ਕਰ ਰਹੇ ਹਨ। ਇਸ ਸਬੰਧੀ ਕੁਝ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਵੋਟ ਬਣਾਉਣ ਲਈ ਪੰਜ-ਪੰਜ ਪਰੂਫ ਦਿੱਤੇ। ਜਿਸ ਦੇ ਬਾਵਜੂਦ ਚੋਣ ਕਮਿਸ਼ਨਰ ਦਫ਼ਤਰ ਵਲੋਂ ਵੋਟ ਕਾਰਡ ਬਣਾਉਣ ਵਿਚ ਕਈ ਗ਼ਲਤੀਆਂ ਦਿੱਤੀਆਂ ਗਈਆਂ ਜਿਸ ਦੀ ਸੁਧਾਈ ਵਾਸਤੇ ਫਿਰ ਦੁਬਾਰਾ ਪਰੂਫ ਦਿੱਤੇ ਜਾ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਖੇਡ ਪ੍ਰੋਮੋਟਰ ਲਾਲੀ ਔਲਖ ਲਾਈਫ ਟਾਈਮ ਅਚੀਵਮੈਂਟ ਐਵਾਰਡ-2026 ਨਾਲ ਸਨਮਾਨਿਤ ਅਗਲੀ ਖ਼ਬਰ ਡਾ. ਹਰਪ੍ਰੀਤ ਸਿੰਘ ਭੁੱਲਰ ਜ਼ਿਲ੍ਹਾ ਕਾਂਗਰਸ (ਦਿਹਾਤੀ) ਐੱਸ.ਸੀ. ਵਿੰਗ ਦੇ ਵਾਈਸ ਚੇਅਰਮੈਨ ਨਿਯੁਕਤ
Ad Position 24