ਕੱਲ੍ਹ ਤੋਂ ਖੰਡ ਮਿੱਲ ਭਲਾ ਪਿੰਡ ਦੇ ਸ਼ੁਰੂ ਹੋਣ ਵਾਲੇ ਪਿੜਾਈ ਸੀਜ਼ਨ ਦੌਰਾਨ ਗੰਨਾ ਕਾਸ਼ਤਕਾਰਾਂ ਲਈ ਮੁਸੀਬਤ ਬਣ ਸਕਦੇ ਯਾਰਡ ਵਿਚ ਲੱਗੇ ਕਣਕ ਦੇ ਅੰਬਾਰ
ਰਸਾ ਛੀਨਾ, 29 ਨਵੰਬਰ (ਕੜਿਆਲ)- ਸ਼ੂਗਰਫੈਡ ਪੰਜਾਬ ਵਲੋਂ ਸੀਜਨ 2026-27 ਲਈ ਜਾਰੀ ਸਮਾਂ ਸਾਰਣੀ ਅਨੁਸਾਰ 1 ਦਸੰਬਰ ਦਿਨ ਮੰਗਲਵਾਰ ਨੂੰ ‘ਦੀ ਅਜਨਾਲਾ ਸਹਿਕਾਰੀ ਖੰਡ ਮਿੱਲਜ਼ ਭਲਾ ਪਿੰਡ’ ਦੇ ਪਿੜਾਈ ਸੀਜਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਇਸ ਵਾਰ ਗੰਨਾਂ ਕਾਸ਼ਤਕਾਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਾਰਨ ਗੰਨਾਂ ਕਾਸ਼ਤਕਾਰਾਂ ਅੰਦਰ ਚਿੰਤਾ ਛਾਈ ਹੋਈ ਹੈ ਕਿਉਂਕਿ ਖੰਡ ਮਿੱਲ ਭਲਾ ਪਿੰਡ ਦੇ ਯਾਰਡ ਵਿਚ ਖਰੀਦ ਏਜੰਸੀ ਪੰਜਾਬ ਵੇਅਰਹਾਊਸ ਵਲੋਂ ਕਣਕ ਦੇ ਖਰੀਦ ਸੀਜਨ ਦੌਰਾਨ ਕਰੀਬ ਕਣਕ ਦੀ 9. 50 ਲੱਖ ਬੋਰੀ ਦੀ ਖਰੀਦ ਕਰਕੇ ਉਸ ਲਈ ਖੁੱਲਾ ਗੁਦਾਮ ਬਣਾਇਆ ਹੋਇਆ ਸੀ ਅਤੇ ਅੱਜ ਤੱਕ ਮਿੱਲ ਯਾਰਡ ਵਿਚ 2.
ਸ
ਸਾਬਕਾ ਚੇਅਰਮੈਨ ਦਲਜੀਤ ਸਿੰਘ ਰੰਧਾਵਾ
30-11-2026
ਰਸਾ ਛੀਨਾ, 29 ਨਵੰਬਰ (ਕੜਿਆਲ)- ਸ਼ੂਗਰਫੈਡ ਪੰਜਾਬ ਵਲੋਂ ਸੀਜਨ 2026-27 ਲਈ ਜਾਰੀ ਸਮਾਂ ਸਾਰਣੀ ਅਨੁਸਾਰ 1 ਦਸੰਬਰ ਦਿਨ ਮੰਗਲਵਾਰ ਨੂੰ ‘ਦੀ ਅਜਨਾਲਾ ਸਹਿਕਾਰੀ ਖੰਡ ਮਿੱਲਜ਼ ਭਲਾ ਪਿੰਡ’ ਦੇ ਪਿੜਾਈ ਸੀਜਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਇਸ ਵਾਰ ਗੰਨਾਂ ਕਾਸ਼ਤਕਾਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਾਰਨ ਗੰਨਾਂ ਕਾਸ਼ਤਕਾਰਾਂ ਅੰਦਰ ਚਿੰਤਾ ਛਾਈ ਹੋਈ ਹੈ ਕਿਉਂਕਿ ਖੰਡ ਮਿੱਲ ਭਲਾ ਪਿੰਡ ਦੇ ਯਾਰਡ ਵਿਚ ਖਰੀਦ ਏਜੰਸੀ ਪੰਜਾਬ ਵੇਅਰਹਾਊਸ ਵਲੋਂ ਕਣਕ ਦੇ ਖਰੀਦ ਸੀਜਨ ਦੌਰਾਨ ਕਰੀਬ ਕਣਕ ਦੀ 9.50 ਲੱਖ ਬੋਰੀ ਦੀ ਖਰੀਦ ਕਰਕੇ ਉਸ ਲਈ ਖੁੱਲਾ ਗੁਦਾਮ ਬਣਾਇਆ ਹੋਇਆ ਸੀ ਅਤੇ ਅੱਜ ਤੱਕ ਮਿੱਲ ਯਾਰਡ ਵਿਚ 2.50 ਲੱਖ ਦੇ ਕਰੀਬ ਕਣਕ ਦੀ ਬੋਰੀਆਂ ਦੇ ਅੰਬਾਰ ਲੱਗੇ ਹਨ। ਜਿਸ ਕਾਰਨ ਗੰਨਾਂ ਕਾਸ਼ਤਕਾਰਾਂ ਦੀਆਂ ਗੰਨੇ ਨਾਲ ਭਰੀਆਂ ਟਰਾਲੀਆਂ ਯਾਰਡ ਵਿਚ ਖੜੀਆਂ ਨਹੀਂ ਹੋ ਸਕਦੀਆਂ ਅਤੇ ਜਿਆਦਾਤਰ ਗੰਨਾਂ ਟਰਾਲੀਆਂ ਨੂੰ ਅੰਮ੍ਰਿਤਸਰ-ਅਜਨਾਲਾ ਮੁੱਖ ਮਾਰਗ (ਨੈਸ਼ਨਲ ਹਾਈਵੇਅ 354) ਉਪਰ ਹੀ ਖੜਾ ਕਰਨਾ ਪੈ ਸਕਦਾ ਹੈ ਜਿਸ ਕਾਰਨ ਕੋਈ ਵੱਡਾ ਸੜਕੀ ਹਾਦਸਾ ਵਾਪਰਨ ਦਾ ਵੀ ਖਤਰਾ ਪੈਦਾ ਹੋ ਸਕਦਾ ਹੈ । ਇਥੇ ਜਿਕਰਯੋਗ ਹੈ ਕਿ ਖੰਡ ਮਿੱਲ ਯਾਰਡ ਵਿਚ ਗੰਨੇ ਦੀਆਂ 250 ਟਰਾਲੀਆਂ ਨੂੰ ਖੜੇ ਕਰਨ ਲਈ 6 ਪੱਕੀਆਂ ਲਾਈਨਾਂ ਤਿਆਰ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਵਿਚੋਂ ਸਿਰਫ ਦੋ ਲਾਈਨਾਂ ਨੂੰ ਹੀ ਖਾਲੀ ਕੀਤਾ ਗਿਆ ਹੈ, ਜਿਸ ਵਿਚ ਸਿਰਫ 80 ਟਰਾਲੀਆਂ ਹੀ ਖੜੀਆਂ ਹੋ ਸਕਦੀਆਂ ਹਨ। ਇਸ ਸੰਬੰਧੀ ਉਘੇ ਗੰਨਾ ਕਾਸ਼ਤਕਾਰ ਅਤੇ ਖੰਡ ਮਿੱਲ ਭਲਾ ਪਿੰਡ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ, ਵੇਅਰਹਾਊਸ, ਮਿੱਲ ਪ੍ਰਬੰਧਨ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਮਾਂ ਰਹਿੰਦਿਆਂ ਮਿੱਲ ਯਾਰਡ ਨੂੰ ਖਾਲੀ ਨਾ ਕਰਵਾ ਕੇ ਗੰਨਾਂ ਕਾਸ਼ਤਕਾਰਾਂ ਲਈ ਵੱਡੀ ਮੁਸੀਬਤ ਪੈਦਾ ਕੀਤੀ ਹੈ ਉਨ੍ਹਾਂ ਨੇ ਚਿੰਤਾ ਜਤਾਈ ਕਿ ਗੰਨੇ ਦੀਆਂ ਟਰਾਲੀਆਂ ਦੇ ਯਾਰਡ ਤੋਂ ਬਾਹਰ ਸੜਕ ’ਤੇ ਖੜਾ ਕੀਤੇ ਜਾਣ ਕਾਰਨ ਜਿਥੇ ਗੰਨਾਂ ਕਾਸ਼ਤਕਾਰਾਂ ਦੀਆਂ ਟਰੈਕਟਰ-ਟਰਾਲੀਆਂ ਦਾ ਸਾਮਾਨ ਚੋਰੀ ਹੋਣ ਦਾ ਖਦਸ਼ਾ ਹੈ ਉਥੇ ਹੀ ਨੈਸ਼ਨਲ ਹਾਈਵੇ ਹੋਣ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਇਸਦੇ ਨਾਲ ਉਨ੍ਹਾਂ ਚਿੰਤਾ ਜਾਹਿਰ ਕੀਤੀ ਕਿ ਸਰਦੀਆਂ ਦੇ ਮੌਸਮ ਵਿਚ ਕਿਸਾਨਾਂ ਲਈ ਸੜਕ ਕਿਨਾਰੇ ਰਾਤ ਕੱਟਣੀ ਕਿਸੇ ਚੁਣੌਤੀ ਤੋਂ ਘੱਟ ਨਹੀਂ। ਇਸ ਸੰਬੰਧੀ ਮਿੱਲ ਦੇ ਮੁੱਖ ਗੰਨਾਂ ਵਿਕਾਸ ਅਫਸਰ ਸਤਿੰਦਰ ਸਿੰਘ ਮਜੀਠਾ ਨੇ ਦੱਸਿਆ ਕਿ ਮਿੱਲ ਵਲੋਂ ਸੰਬੰਧਿਤ ਵਿਭਾਗ ਨੂੰ ਪਹਿਲਾਂ ਬਹੁਤ ਵਾਰ ਲਿਖਿਆ ਗਿਆ ਸੀ ਅਤੇ ਵਿਭਾਗ ਵਲੋਂ 15 ਦਸੰਬਰ ਤੱਕ ਮਿੱਲ ਯਾਰਡ ਨੂੰ ਪੂਰੇ ਤੌਰ ’ਤੇ ਖਾਲੀ ਕਰਨ ਦਾ ਭਰੋਸਾ ਦਿਤਾ ਗਿਆ ਹੈ। ਇਸ ਸੰਬੰਧੀ ਪੰਜਾਬ ਵੇਅਰਹਾਊਸ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਗੁਦਾਮਾਂ ਵਿਚ ਚੌਲਾਂ ਦਾ ਸਟਾਕ ਜਮਾਂ ਹੋਣ ਕਾਰਨ ਕਿਸਾਨਾਂ ਦੀ ਕਣਕ ਦੀ ਖਰੀਦ ਕਰਕੇ ਉਸ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਖੰਡ ਮਿੱਲ ਦੇ ਯਾਰਡ ਵਿਚ ਓਪਨ ਗੁਦਾਮ ਬਣਾਇਆ ਗਿਆ ਸੀ ਜਿਸ ਵਿਚ 9.50 ਲੱਖ ਬੋਰੀ ਕਣਕ ਦਾ ਸਟਾਕ ਜਮ੍ਹਾਂ ਕੀਤਾ ਗਿਆ ਸੀ, ਜਿਸ ਵਿਚੋਂ ਹੁਣ ਤੱਕ 7 ਲੱਖ ਤੋਂ ਵੱਧ ਬੋਰੀ ਕਣਕ ਨੂੰ ਚੁੁਕਦੇ ਹੋਏ ਯਾਰਡ ਦੀਆਂ ਦੋ ਲਾਈਆਂ ਨੂੰ ਖਾਲੀ ਕਰ ਦਿੱਤਾ ਹੈ ਅਤੇ ਬਾਕੀ ਸਟਾਕ ਦੀ ਵੀ 15 ਦਸੰਬਰ ਤੱਕ ਚੁਕਾਈ ਲਈ ਟੀਚਾ ਮਿਥਿਆ ਗਿਆ ਹੈ।