27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਇੰਗਲੈਂਡ ’ਚ ਹਾਦਸੇ ਦਾ ਸ਼ਿਕਾਰ ਹੋਏ ਨਿੱਕੂ ਵਡਾਲਾ ਦਾ ਪਿੰਡ ਵਡਾਲਾ ਵਿਖੇ ਹੋਇਆ ਅੰਤਿਮ ਸੰਸਕਾਰ, ਸਮੁੱਚਾ ਇਲਾਕਾ ਸੋਗ ’ਚ ਡੁੱਬਿਆ

ਮਜੀਠਾ, 27 ਨਵੰਬਰ (ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਦੇ ਪਿੰਡ ਵਡਾਲਾ ਵੀਰਮ ਦੇ ਨੌਜਵਾਨ ਸਮਾਜ ਸੇਵੀ ਜਗਪ੍ਰੀਤ ਸਿੰਘ ਉਰਫ਼ ਨਿੱਕੂ ਵਡਾਲਾ ਪੁੱਤਰ ਠੇਕੇਦਾਰ ਅਮਰੀਕ ਸਿੰਘ ਦੀ ਇੰਗਲੈਂਡ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਪਹੁੰਚਣ ’ਤੇ ਪਿੰਡ ਵਡਾਲਾ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨਿੱਕੂ ਵਡਾਲਾ ਦੀ ਬੇਵਕਤੀ ਮੌਤ ਨਾਲ ਪਿੰਡ ਵਡਾਲਾ ਵੀਰਮ ਸਮੇਤ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 28-11-2026
ਮਜੀਠਾ, 27 ਨਵੰਬਰ (ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਦੇ ਪਿੰਡ ਵਡਾਲਾ ਵੀਰਮ ਦੇ ਨੌਜਵਾਨ ਸਮਾਜ ਸੇਵੀ ਜਗਪ੍ਰੀਤ ਸਿੰਘ ਉਰਫ਼ ਨਿੱਕੂ ਵਡਾਲਾ ਪੁੱਤਰ ਠੇਕੇਦਾਰ ਅਮਰੀਕ ਸਿੰਘ ਦੀ ਇੰਗਲੈਂਡ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਪਹੁੰਚਣ ’ਤੇ ਪਿੰਡ ਵਡਾਲਾ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨਿੱਕੂ ਵਡਾਲਾ ਦੀ ਬੇਵਕਤੀ ਮੌਤ ਨਾਲ ਪਿੰਡ ਵਡਾਲਾ ਵੀਰਮ ਸਮੇਤ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇੰਗਲੈਂਡ ਵਿਖੇ ਹਾਦਸੇ ਦੌਰਾਨ ਨਿੱਕੂ ਵਡਾਲਾ ਦੀ ਮੌਤ ਹੋਣ ਉਪਰੰਤ ਉੱਥੋਂ ਦੀ ਸਰਕਾਰ ਵਲੋਂ ਪੋਸਟਮਾਰਟਮ ਅਤੇ ਹੋਰ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਗਈ। ਇਸ ਮੌਕੇ ‘ਆਖਰੀ ਮੇਲ’ ਦੇ ਸਹਿਯੋਗ ਨਾਲ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਭਾਰਤ ਪਹੁੰਚੀ, ਜਿਸ ਨੂੰ ਸਿੱਧਾ ਪਿੰਡ ਵਡਾਲਾ ਲਿਆਂਦਾ ਗਿਆ। ਜਿਥੇ ਨਿੱਕੂ ਵਡਾਲਾਂ ਦੀ ਮ੍ਰਿਤਕ ਦੇਹ ਦਾ ਪਿੰਡ ਵਡਾਲਾ ਦੇ ਸ਼ਮਸ਼ਾਨਘਾਟ ਵਿਖੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਪਰਿਵਾਰਕ ਮੈਂਬਰਾਂ ਵਲੋਂ ਅੰਤਿਮ ਵਿਦਾਇਗੀ ਦਿੰਦਿਆਂ ਸੰਸਕਾਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਦੇ ਸਿਆਸੀ ਸਲਾਹਕਾਰ ਗਗਨਦੀਪ ਸਿੰਘ ਭਕਨਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਸਪੁੱਤਰ ਯੂਥ ਆਗੂ ਸਰਪ੍ਰੀਤ ਸਿੰਘ ਗਿੱਲ, ਕਾਂਗਰਸੀ ਆਗੂ ਸੁਖਰਾਜ ਸਿੰਘ ਰੰਧਾਵਾ, ਸਮਾਜ ਸੇਵੀ ਮਨਵੀਰ ਸਿੰਘ ਵਡਾਲਾ, ਸਰਪੰਚ ਚਰਨਜੀਤ ਸਿੰਘ ਵਡਾਲਾ, ਯਾਦਵਿੰਦਰ ਸਿੰਘ ਪੰਧੇਰ, ਜਸਵੰਤ ਸਿੰਘ ਵੀਰ, ਸਮਾਜ ਸੇਵੀ ਰਣਜੀਤ ਸਿੰਘ ਭੋਮਾ, ਸੁਵਿੰਦਰ ਸਿੰਘ ਕਾਕਾ ਵਡਾਲਾ, ਕਸ਼ਮੀਰ ਸਿੰਘ ਵਡਾਲਾ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ ਵਡਾਲਾ, ਪ੍ਰਗਟ ਸਿੰਘ, ਸਤਨਾਮ ਸਿੰਘ, ਦੁਰਗਾ ਦਾਸ ਧਰਮਪੁਰਾ, ਤਰਸੇਮ ਸਿੰਘ, ਬੱਬੂ ਵਡਾਲਾ, ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਪਿੰਡ ਵਾਸੀ ਅਤੇ ਸੱਜਣ-ਸਨੇਹੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਅਟਾਰੀ ’ਚ ਅਕਾਲੀ-ਭਾਜਪਾ ਆਗੂਆਂ ਨੇ ਪਾਈਆਂ ਜੱਫੀਆਂ, ਇਕ-ਦੂਸਰੇ ਨੂੰ ਕੀਤਾ ਸਨਮਾਨ ਅਗਲੀ ਖ਼ਬਰ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਸੇਵਾਦਾਰ ਲਖਬੀਰ ਸਿੰਘ ਪੱਡੇ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
Ad Position 24