ਪਿੰਡ ਵਜ਼ੀਰ ਭੁੱਲਰ ਤੋਂ ਸਜਾਇਆ ਨਗਰ ਕੀਰਤਨ
ਬਿਆਸ, 22 ਨਵੰਬਰ (ਨਰਿੰਦਰ ਸਿੰਘ)- ਕਸਬਾ ਬਿਆਸ ਦੇ ਨੇੜੇ ਪਿੰਡ ਵਜ਼ੀਰ ਭੁੱਲਰ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਭਾਈ ਭਾਨਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ। ਵੱਡੀ ਸੰਗਤ ਨਾਲ ਨਗਰ ਕੀਰਤਨ ਸਾਰੇ ਪਿੰਡ ਦੀ ਫੇਰੀ ਪਾਉਂਦਾ ਹੋਇਆ ਅਗਲੇ ਪਿੰਡ ਅਜੀਤ ਨਗਰ ਵਿਖੇ ਪਹੁੰਚਿਆ।
ਬਿਆਸ, 22 ਨਵੰਬਰ (ਨਰਿੰਦਰ ਸਿੰਘ)- ਕਸਬਾ ਬਿਆਸ ਦੇ ਨੇੜੇ ਪਿੰਡ ਵਜ਼ੀਰ ਭੁੱਲਰ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਭਾਈ ਭਾਨਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ। ਵੱਡੀ ਸੰਗਤ ਨਾਲ ਨਗਰ ਕੀਰਤਨ ਸਾਰੇ ਪਿੰਡ ਦੀ ਫੇਰੀ ਪਾਉਂਦਾ ਹੋਇਆ ਅਗਲੇ ਪਿੰਡ ਅਜੀਤ ਨਗਰ ਵਿਖੇ ਪਹੁੰਚਿਆ। ਅਜੀਤ ਨਗਰ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦਿਆਂ ਹੋਇਆਂ, ਪੰਜ ਪਿਆਰਿਆਂ ’ਤੇ ਫੁੱਲਾਂ ਦੀ ਵਰਖਾ ਕੀਤੀ । ਉਪਰੰਤ ਸੇਵਾਦਾਰਾਂ ਵਲੋਂ ਲੰਗਰ ਪ੍ਰਸ਼ਾਦਾ ਸੰਗਤਾਂ ਨੂੰ ਛਕਾਇਆ ਗਿਆ। ਅਜੀਤ ਨਗਰ ਤੋਂ ਮੁੱਖ ਸੇਵਾਦਾਰ ਬੀਬੀ ਸਵਿੰਦਰ ਕੌਰ ਰੱਖਰਾ ਨੂੰ ਭਾਈ ਭਾਨਾ ਜੀ ਦੇ ਗੁਰਦੁਆਰਾ ਦੇ ਗ੍ਰੰਥੀ ਸਿੰਘ ਬਾਬਾ ਸ਼ਿੰਦਾ ਜੀ ਵਲੋਂ ਸਿਰੋਪਾੳ ਦੇ ਨਾਲ ਸਨਮਾਨਿਤ ਕੀਤਾ ਗਿਆ।