08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਭਿੰਡੀ ਸੈਦਾਂ ਪੁਲਿਸ ਵਲੋਂ 7.904 ਕਿੱਲੋਗ੍ਰਾਮ ਹੈਰੋਇਨ ਬਰਾਮਦ

ਅਜਨਾਲਾ, 7 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ.

Ad Position 21
No active advertisement
ਡੀ.ਐੱਸ ਪੀ ਜਗਬੀਰ ਸਿੰਘ ਔਲਖ ਜਾਣਕਾਰੀ ਦਿੰਦੇ ਹੋਏ । ਤਸਵੀਰ: ਗੁਰਪ੍ਰੀਤ ਸਿੰਘ ਢਿੱਲੋਂ 08-11-2026
ਅਜਨਾਲਾ, 7 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਕੰਵਲਪ੍ਰੀਤ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਰਾਜਾਸਾਂਸੀ ਜਗਬੀਰ ਸਿੰਘ ਔਲਖ ਦੀ ਅਗਵਾਈ ਵਿੱਚ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ 7 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਗਈ ਹੈ I ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਜਗਬੀਰ ਸਿੰਘ ਔਲਖ ਨੇ ਦੱਸਿਆ ਕਿ ਥਾਣਾ ਭਿੰਡੀ ਸੈਦਾਂ ਦੀ ਐੱਸ.ਐੱਚ.ਓ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੀ ਹੋਈ ਅੱਡਾ ਭਿੰਡੀ ਸੈਦਾਂ ਪੁੱਜੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸਰਹੱਦੀ ਪਿੰਡ ਅਵਾਨ ਲੱਖਾ ਸਿੰਘ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਆ ਰਹੀ ਹੈ, ਜਿਸ ਤੋਂ ਬਾਅਦ ਜਦ ਪੁਲਿਸ ਪਾਰਟੀ ਸਰਚ ਕਰਦੀ ਹੋਈ ਹਰਨੇਕ ਸਿੰਘ ਦੀ ਮੋਟਰ ਤੇ ਪੁੱਜੀ ਤਾਂ ਉੱਥੇ ਦੋ ਮੋਟਰਸਾਇਕਲ ਖੜੇ ਮਿਲੇ ਅਤੇ ਲਾਗੇ ਪਰਾਲੀ ਦੇ ਗਠਿਆਂ ਵਿੱਚ ਇੱਕ ਵੱਡਾ ਮੋਮੀ ਪੈਕਟ ਮਿਲਿਆ ਜਿਸ ਨੂੰ ਪੀਲੇ ਰੰਗ ਦੀ ਟੇਪ ਨਾਲ ਸੀਲ ਕੀਤਾ ਹੋਇਆ ਸੀ, ਉਸ ਪੈਕਟ ਉੱਪਰ ਨੀਲੇ ਰੰਗ ਦੀ ਡੋਰੀ ਵੀ ਬੱਝੀ ਹੋਈ ਸੀ। ਉਹਨਾਂ ਦੱਸਿਆ ਕਿ ਜਦੋਂ ਉਕਤ ਪੈਕੇਟ ਨੂੰ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ 15 ਛੋਟੇ ਪੈਕੇਟ ਮਿਲੇ ਜਿਸ ਵਿੱਚੋਂ 7 ਕਿੱਲੋ 904 ਗ੍ਰਾਮ ਹੈਰੋਇਨ ਬਰਾਮਦ ਹੋਈ । ਉਨਾਂ ਦੱਸਿਆ ਕਿ ਇਸ ਹੈਰੋਇਨ ਨਾਲ ਮਿਲੇ ਇੱਕ ਹੋਰ ਲਿਫਾਫੇ ਵਿੱਚੋਂ ਟਰੈਕਰ ਡਿਵਾਈਸ ਵੀ ਮਿਲਿਆ ਹੈ । ਡੀ.ਐੱਸ.ਪੀ ਜਗਬੀਰ ਸਿੰਘ ਔਲਖ ਨੇ ਅੱਗੇ ਦੱਸਿਆ ਕਿ ਇਸ ਹੈਰੋਇਨ ਬਰਾਮਦਗੀ ਸਬੰਧੀ ਥਾਣਾ ਭਿੰਡੀ ਸੈਦਾਂ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ਖਾਲਸਾ ਕਾਲਜ ਮਹਿਤਾ ਵਿਖੇ ‘ਬੰਦੀ ਛੋੜ ਦਿਵਸ’ ਮਨਾਇਆ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼:- ਮਾਤਾ ਸੁਰਿੰਦਰ ਕੌਰ ਸਠਿਆਲਾ
Ad Position 24