07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬਾਬਾ ਬਲਕਾਰ ਸਿੰਘ ਦੀ ਬਰਸੀ ਮਨਾਈ

ਚੋਗਾਵਾਂ, 7 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਦੇ ਚੜਦੇ ਪਾਸੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬਾਬਾ ਬਲਕਾਰ ਸਿੰਘ ਦੀ ਬਰਸੀ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 08-11-2026
ਚੋਗਾਵਾਂ, 7 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਦੇ ਚੜਦੇ ਪਾਸੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬਾਬਾ ਬਲਕਾਰ ਸਿੰਘ ਦੀ ਬਰਸੀ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਜੇ ਖੁੱਲੇ ਦੀਵਾਨ ਵਿਚ ਭਾਈ ਗੁਰਪ੍ਰੀਤ ਸਿੰਘ ਸੌੜੀਆਂ ਦਾ ਇੰਟਰਨੈਸ਼ਨਲ ਕਵੀਸ਼ਰੀ ਜਥਾ, ਬਾਬਾ ਗੁਰਦੀਪ ਸਿੰਘ ਖਜਾਲੇ ਵਾਲਿਆਂ ਦੇ ਕੀਰਤਨੀ ਜਥੇ ਨੇ ਜੋੜ ਬੈਠੀ ਸੰਗਤ ਨੂੰ ਕਥਾ ਕੀਰਤਨ ਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਬਾਬਾ ਜੋਗਿੰਦਰ ਸਿੰਘ ਵਲੋਂ ਆਏ ਹੋਏ ਜਥੇ ਤੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ, ਅਵਤਾਰ ਸਿੰਘ ਬੀਰਾ, ਗ੍ਰੰਥੀ ਮੇਜਰ ਸਿੰਘ, ਅਮਨਜੋਤ ਸਿੰਘ ਲਾਡੀ, ਖੁਸਬੀਰ ਸਿੰਘ, ਜੋਗਾ ਸਿੰਘ , ਮਨਜੀਤ ਸਿੰਘ ਮਾਨਾਂਵਾਲਾ, ਮਨਦੀਪ ਸਿੰਘ ਕੱਕੜ , ਕਰਨਬੀਰ ਸਿੰਘ ਚੱਕ, ਰਾਜਬੀਰ ਸਿੰਘ ਚੱਕ, ਗੁਰਪ੍ਰੀਤ ਸਿੰਘ ਘੁੱਗੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਮਨਦੀਪ ਕੱਕੜ ਨੂੰ ਸਦਮਾ, ਪਿਤਾ ਦਾ ਦੇਹਾਂਤ ਅਗਲੀ ਖ਼ਬਰ ‘ ਮਾਵਾਂ-ਧੀਆਂ ਦੀ ਲਲਕਾਰ’ ਰੈਲੀ ਦੀਆਂ ਤਿਆਰੀਆਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਪੋਕੇ ਵਿਖੇ ਵਿਸ਼ੇਸ਼ ਮੀਟਿੰਗ
Ad Position 24