ਬੀ.ਐਸ.ਐਫ. ਅੰਮ੍ਰਿਤਸਰ ਖਾਸਾ ਸੈਕਟਰ ਵਿਖੇ ਦੀਵਾਲੀ ਦਾ ਮੇਲਾ ਧੂਮ-ਧਾਮ ਨਾਲ ਮਨਾਇਆ
ਅਟਾਰੀ/ਅੰਮ੍ਰਿਤਸਰ 7 ਨਵੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਬੀਐਸਐਫ ਦੇ ਹੈਡ ਕੁਆਰਟਰ ਅੰਮ੍ਰਿਤਸਰ ਖਾਸਾ ਵਿਖੇ ਦਿਵਾਲੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਪਾਰਕ ਵਿਚ ਗਰੀਨ ਪਟਾਕੇ, ਮਠਿਆਈਆਂ ਅਤੇ ਵੱਖ-ਵੱਖ ਤਰ੍ਹਾਂ ਦੇ ਦਰਜਨਾਂ ਸਟਾਲ ਲਗਾਏ ਗਏ।
ਅਟਾਰੀ/ਅੰਮ੍ਰਿਤਸਰ 7 ਨਵੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਬੀਐਸਐਫ ਦੇ ਹੈਡ ਕੁਆਰਟਰ ਅੰਮ੍ਰਿਤਸਰ ਖਾਸਾ ਵਿਖੇ ਦਿਵਾਲੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਪਾਰਕ ਵਿਚ ਗਰੀਨ ਪਟਾਕੇ, ਮਠਿਆਈਆਂ ਅਤੇ ਵੱਖ-ਵੱਖ ਤਰ੍ਹਾਂ ਦੇ ਦਰਜਨਾਂ ਸਟਾਲ ਲਗਾਏ ਗਏ। ਬੀਐਸਐਫ ਦੇ ਡੀਆਈਜੀ ਐਸਐਸ ਚੰਦੇਲ ਅਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਰੀਬਨ ਕੱਟ ਕੇ ਦਿਵਾਲੀ ਮੇਲੇ ਦਾ ਉਦਘਾਟਨ ਕੀਤਾ ਗਿਆ। ਮੋਮਬੱਤੀਆਂ, ਦੀਵੇ ਅਤੇ ਗਰੀਨ ਪਟਾਕੇ ਲੋਕ ਵੱਡੀ ਗਿਣਤੀ ਵਿਚ ਖ਼ਰੀਦਦੇ ਦਿਖਾਈ ਦਿੱਤੇ। ਬੀਐਸਐਫ ਦੀ 10 ਬਟਾਲੀਅਨ ਅਤੇ 181 ਬਟਾਲੀਅਨ ਦੇ ਜਵਾਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਨਜਦੀਕ ਆਉਂਦੇ ਪਿੰਡਾਂ ਵਿਚੋਂ ਲੋਕ ਵੱਡੀ ਗਿਣਤੀ ਵਿਚ ਮੇਲਾ ਵੇਖਣ ਪਹੁੰਚੇ ਹੋਏ ਸਨ। ਮੇਲੇ ਵਿਚ ਮੌਜੂਦ ਬੀਐਸਐਫ ਦੇ ਉੱਚ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਮੇਲਾ ਸਵੇਰ 9 ਵਜੇ ਤੋਂ ਸ਼ੁਰੂ ਹੋ ਗਿਆ ਜੋ ਸ਼ਾਮ ਤੱਕ ਚਲਦਾ ਰਹੇਗਾ। ਕੰਟਰੋਲ ਰੇਟ ਤੇ ਮਿਲ ਰਹੀਆਂ ਚੀਜ਼ਾਂ ਨੂੰ ਮੇਲੇ ਵਿਚ ਪਹੁੰਚੇ ਲੋਕ ਹੱਥੋ ਹੱਥੀਂ ਖ਼ਰੀਦ ਰਹੇ ਸਨ। ਦੀਵਾਲੀ ਮੇਲੇ ਵਿਚ ਸਭ ਤੋਂ ਵੱਧ ਭੀੜ ਚਾਂਦੀ ਦੇ ਗਹਿਣਿਆਂ ਵਾਲੇ ਸਟਾਲ ’ਤੇ ਰਹੀ। ਸਟਾਲ ਵਾਲੇ ਕਹਿ ਰਹੇ ਸਨ ਕਿ ਚਾਂਦੀ ਦੇ ਬਰਤਨਾਂ ਦੀ ਬਹੁਤ ਵਿਕਰੀ ਹੋ ਰਹੀ ਹੈ। ਡੀਆਈਜੀ ਐਸ.ਐਸ. ਚੰਦੇਲ ਉਨ੍ਹਾਂ ਦੀ ਧਰਮ ਪਤਨੀ, ਕਮਾਂਡੈਂਟ ਪਰਮਿੰਦਰ ਸਿੰਘ, ਕਮਾਂਡੈਂਟ ਅਮਰਦੀਪ ਸਿੰਘ, ਡੀਸੀ ਬੀਐਸਐਫ ਰੁਪਿੰਦਰ ਸਿੰਘ, ਡੀਸੀ ਐਚ ਐਸ ਸਿੱਧੂ, ਸਹਾਇਕ ਕਮਾਂਡੈਂਟ ਗੋਪਾਲ ਖਾਸਾ ਅਤੇ ਵੱਖ-ਵੱਖ ਬਟਾਲੀਅਨ ਦੇ ਉੱਚ ਅਧਿਕਾਰੀ ਵੀ ਦਿਵਾਲੀ ਮੇਲੇ ਵਿਚ ਖ਼ਰੀਦਦਾਰੀ ਕਰ ਰਹੇ ਸਨ। ਡੀਆਈਜੀ ਐਸਐਸ ਚੰਦੇਲ ਅਤੇ ਉਹਨਾਂ ਦੀ ਧਰਮ ਪਤਨੀ ਵਲੋਂ ਦੀਵਾਲੀ ਮੇਲੇ ਵਿਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ।