ਸਠਿਆਲਾ ਵਿਖੇ ਵਿਧਾਇਕ ਟੌਂਗ, ਡੀ.ਸੀ ਦਲਵਿੰਦਰਜੀਤ ਸਿੰਘ, ਆਈ. ਜੀ ਭੁੱਲਰ ਤੇ ਐਸ.ਐਸ.ਪੀ ਚਾਹਲ ਵਲੋਂ ਨਸ਼ਿਆਂ ਖ਼ਿਲਾਫ਼ ਪਬਲਿਕ ਮੀਟਿੰਗ
ਸਠਿਆਲਾ, 31 ਅਕਤੂਬਰ ( ਜਗੀਰ ਸਿੰਘ ਸਫਰੀ)-ਸਠਿਆਲਾ ਵਿਖੇ ਨਸ਼ਿਆਂ ਦੇ ਖ਼ਾਤਮੇ ਲਈ ਪਬਲਿਕ ਮੀਟਿੰਗ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ ਵਲੋਂ ਰੱਖੀ ਗਈ, ਜਿਸ ਵਿਚ ਵਿਧਾਇਕ ਦਲਬੀਰ ਸਿੰਘ ਟੌਂਗ, ਡੀ. ਸੀ.
ਸਠਿਆਲਾ, 31 ਅਕਤੂਬਰ ( ਜਗੀਰ ਸਿੰਘ ਸਫਰੀ)-ਸਠਿਆਲਾ ਵਿਖੇ ਨਸ਼ਿਆਂ ਦੇ ਖ਼ਾਤਮੇ ਲਈ ਪਬਲਿਕ ਮੀਟਿੰਗ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ ਵਲੋਂ ਰੱਖੀ ਗਈ, ਜਿਸ ਵਿਚ ਵਿਧਾਇਕ ਦਲਬੀਰ ਸਿੰਘ ਟੌਂਗ, ਡੀ.ਸੀ. ਦਲਵਿੰਦਰਜੀਤ ਸਿੰਘ, ਆਈ.ਜੀ. ਗੁਰਪ੍ਰੀਤ ਸਿੰਘ ਭੁਲੱਰ ਅਤੇ ਐੱਸ.ਐੱਸ.ਪੀ. ਕੰਵਲਜੀਤ ਸਿੰਘ ਚਾਹਲ ਨੇ ਸ਼ਿਰਕਤ ਕੀਤੀ। ਉਨ੍ਹਾਂ ਮੀਟਿੰਗ ਦੌਰਾਨ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦੇ ਸਹਿਯੋਗ ਨਾਲ ਸਾਂਝੀ ਮੁਹਿੰਮ ਚਲਾਉਣ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਗਿਆ। ਅਧਿਕਾਰੀਆਂ ਨੇ ਨਸ਼ਿਆਂ ਦੇ ਖ਼ਾਤਮੇ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਪ੍ਰਧਾਨ ਗੁਰਮੁੱਖ ਡਾਂਗਾ, ਸਰਪੰਚ ਗੁਰਜਿੰਦਰ ਸਿੰਘ, ਸਰਪੰਚ ਜਸਬੀਰ ਸਿਂਘ ਡਿੰਪਾ, ਜਸਬੀਰ ਸਿੰਘ ਸੋਡੀ, ਜਰਨੈਲ ਸਿਘ ਡਾਂਗਾ, ਸਾ: ਸਰਪੰਚ ਗੁਰਪ੍ਰਤਾਪ ਸਿੰਘ, ਸਾ: ਸਰਪੰਚ ਦਲਵਿੰਦਰ ਸਿੰਘ, ਪ੍ਰਧਾਨ ਲਖਵਿੰਦਰ ਸਿੰਘ ਪਟਵਾਰੀ, ਪ੍ਰਧਾਨ ਗੁਰਵਿੰਦਰ ਸਿਘ, ਪ੍ਰਧਾਨ ਸਿੰਮਾ, ਹਰਪਾਲ ਸਿੰਘ ਕਾਲੂ, ਲਵ ਕੁਮਾਰ, ਪਵਨਦੀਪ ਸਿੰਘ, ਅਰਸ਼ ਸਿੰਘ ਪੀ.ਏ,ਡਾ. ਹਰਪ੍ਰੀਤ ਸਿੰਘ, ਪ੍ਰਿੰਸਪਾਲ ਸਿਂਘ ਨਮਾਜ਼ੀ,ਪ੍ਰਧਾਨ ਜੈਇੰਦਰ ਸਿੰਘ ਬਾਬਾ ਬਕਾਲਾ, ਇੰਸ: ਸਰਬਜੀਤ ਸਿਘ, ਬਲਾਕ ਸੰਮਤੀ ਮੈਂਬਰ ਗਿਆਨੀ ਬੂਟਾ ਸਿੰਘ, ਜਸਬੀਰ ਸਿੰਘ ਚਿੱਠਾ , ਪ੍ਰਧਾਨ ਸਿੰਮਾ ਬੱਲ ਆਦਿ ਹਾਜ਼ਰ ਸਨ।