28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

-ਮੁੱਦਾ ਅੰਮ੍ਰਿਤਸਰ-ਮਹਿਤਾ ਸੜਕ ਤੋਂ ਕਾਲੋਨੀ ਨੂੰ ਕੱਟ ਨਾ ਦੇਣ ਦਾ- ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ੍ਹਾ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਖ਼ਿਲਾਫ਼ ਰੋਸ ਮੁਜ਼ਾਹਰਾ

ਨਵਾਂ ਪਿੰਡ, 27 ਅਕਤੂਬਰ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਜ਼, ਵੱਲ੍ਹਾ ਅੰਮ੍ਰਿਤਸਰ ਦੇ ਸਾਹਮਣੇ ਉਸਾਰੀ ਅਧੀਨ 6 ਮਾਰਗੀ ਅੰਮ੍ਰਿਤਸਰ-ਮਹਿਤਾ ਮੁੱਖ ਰਾਸ਼ਟਰੀ ਰਾਜ ਮਾਰਗ 503-ਏ ਤੋਂ ਉਪਰੋਕਤ ਸਿਹਤ ਸੰਸਥਾਵਾਂ ਦੇ ਸਾਹਮਣੇ ਲਗਪਗ 100 ਘਰਾਂ ਤੇ 400 ਤੋਂ ਵੱਧ ਵਸੋਂ ਵਾਲੀ ਕਲੋਨੀ ਨੂੰ ਰਾਹ (ਕੱਟ) ਨਾ ਦਿੱਤੇ ਜਾਣ ਦੇ ਵਿਰੋਧ ’ਚ ਕਾਲੋਨੀ ਵਿਕਾਸ ਸੰਗਠਨ ‘ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ੍ਹਾ’ (ਅੰਮ੍ਰਿਤਸਰ ) ਦੇ ਪ੍ਰਧਾਨ ਹਰਿੰਦਰ ਸਿੰਘ ਲਾਲੀ ਛਾਪਾ ਦੀ ਅਗਵਾਈ ’ਚ ਸਮੂਹ ਸੰਗਠਨ ਤੇ ਕਾਲੋਨੀ ਵਾਸੀਆਂ ਵਲੋਂ ਉਪਰੋਕਤ ਅਥਰਾਟੀ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਕੱਟ ਦਿੱਤੇ ਜਾਣ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਮੌਕੇ ਸੰਬੰਧਿਤ ਅਥਰਾਟੀ ਵਲੋਂ ਕਾਲੋਨੀ ਸੰਗਠਨ ਤੇ ਕਾਲੋਨੀ ਵਾਸੀਆਂ ਦੇ ਭਾਰੀ ਵਿਰੋਧ ਦੇ ਦਬਾਅ ਹੇਠ ਯੂ ਟਰਨ ਲੈਂਦਿਆਂ ਉਪਰੋਕਤ ਮਾਰਗ ਤੋਂ ਕਲੋਨੀ ਨੂੰ ਰਾਹ/ਕੱਟ ਦੇਣ ਦੀ ਮੌਕੇ ’ਤੇ ਪ੍ਰਵਾਨਗੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 28-10-2026
ਨਵਾਂ ਪਿੰਡ, 27 ਅਕਤੂਬਰ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਜ਼, ਵੱਲ੍ਹਾ ਅੰਮ੍ਰਿਤਸਰ ਦੇ ਸਾਹਮਣੇ ਉਸਾਰੀ ਅਧੀਨ 6 ਮਾਰਗੀ ਅੰਮ੍ਰਿਤਸਰ-ਮਹਿਤਾ ਮੁੱਖ ਰਾਸ਼ਟਰੀ ਰਾਜ ਮਾਰਗ 503-ਏ ਤੋਂ ਉਪਰੋਕਤ ਸਿਹਤ ਸੰਸਥਾਵਾਂ ਦੇ ਸਾਹਮਣੇ ਲਗਪਗ 100 ਘਰਾਂ ਤੇ 400 ਤੋਂ ਵੱਧ ਵਸੋਂ ਵਾਲੀ ਕਲੋਨੀ ਨੂੰ ਰਾਹ (ਕੱਟ) ਨਾ ਦਿੱਤੇ ਜਾਣ ਦੇ ਵਿਰੋਧ ’ਚ ਕਾਲੋਨੀ ਵਿਕਾਸ ਸੰਗਠਨ ‘ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ੍ਹਾ’ (ਅੰਮ੍ਰਿਤਸਰ ) ਦੇ ਪ੍ਰਧਾਨ ਹਰਿੰਦਰ ਸਿੰਘ ਲਾਲੀ ਛਾਪਾ ਦੀ ਅਗਵਾਈ ’ਚ ਸਮੂਹ ਸੰਗਠਨ ਤੇ ਕਾਲੋਨੀ ਵਾਸੀਆਂ ਵਲੋਂ ਉਪਰੋਕਤ ਅਥਰਾਟੀ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਕੱਟ ਦਿੱਤੇ ਜਾਣ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਮੌਕੇ ਸੰਬੰਧਿਤ ਅਥਰਾਟੀ ਵਲੋਂ ਕਾਲੋਨੀ ਸੰਗਠਨ ਤੇ ਕਾਲੋਨੀ ਵਾਸੀਆਂ ਦੇ ਭਾਰੀ ਵਿਰੋਧ ਦੇ ਦਬਾਅ ਹੇਠ ਯੂ ਟਰਨ ਲੈਂਦਿਆਂ ਉਪਰੋਕਤ ਮਾਰਗ ਤੋਂ ਕਲੋਨੀ ਨੂੰ ਰਾਹ/ਕੱਟ ਦੇਣ ਦੀ ਮੌਕੇ ’ਤੇ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸਤਨਾਮ ਸਿੰਘ, ਸਕੱਤਰ ਮਾਣਕ ਸਿੰਘ, ਖਜਾਨਚੀ ਸੁਖਜਿੰਦਰ ਸਿੰਘ, ਐਡਵੋਕੇਟ ਸੁੱਖਪਾਲ ਸਿੰਘ, ਪਰਮਪਾਲ ਸਿੰਘ, ਬਾਜ਼ ਸਿੰਘ ਥਿੰਦ, ਬਲਵਿੰਦਰ ਸਿੰਘ, ਪਵਨ ਸਿੰਘ, ਪ੍ਰਮਜੀਤ ਸਿੰਘ ਫ਼ੌਜੀ, ਰਜਵੰਤ ਕੌਰ, ਰਾਜਬੀਰ ਕੌਰ, ਜਸਵਿੰਦਰ ਸਿੰਘ, ਬਲਜੀਤ ਸਿੰਘ ਤੇ ਬਲਦੇਵ ਸਿੰਘ ਭਲਵਾਨ, ਰਵਿੰਦਰ ਸਿੰਘ ਰਵੀ ਸਾਬਕਾ ਸਰਪੰਚ ਕਿਲਾ, ਮਨਜਿੰਦਰਬੀਰ ਸਿੰਘ ਖ਼ਾਲਸਾ ਸਟੋਰ, ਧਰਮਿੰਦਰ ਸਿੰਘ ਕਿਲਾ, ਗੋਪੀ ਜੋਸਨ ਨਬੀਪੁਰ, ਪਾਲ ਸਿੰਘ ਦੋਧੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਵੇਂ ਦੇ 30 ਕ੍ਰਿਸਚਨ ਪਰਿਵਾਰ ਭਾਜਪਾ ‘ਚ ਸ਼ਾਮਿਲ ਅਗਲੀ ਖ਼ਬਰ ਸ਼ਹੀਦ ਫੇਰੂਮਾਨ ਟਰੱਸਟ ਰਈਆ ਵਲੋਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 57ਵੀਂ ਬਰਸੀ ਮਨਾਈ
Ad Position 24