ਬਾਬਾ ਝੰਡਾ ਸ਼ਹੀਦ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਤੇ ਕਬੱਡੀ ਸ਼ੋਅ ਮੈਚ ਕਰਵਾਇਆ
ਰਾਮ ਤੀਰਥ, 27 ਅਕਤੂਬਰ (ਧਰਵਿੰਦਰ ਸਿੰਘ ਔਲਖ)-ਗੁਰਦੁਆਰਾ ਬਾਬਾ ਝੰਡਾ ਸ਼ਹੀਦ, ਪਿੰਡ ਚੈਨਪੁਰ, ਭਿੱਟੇਵੱਡ ਵਿਖੇ ਸ਼੍ਰੋਮਣੀ ਪੰਥ ਅਕਾਲੀ ਦਲ ਖਾਲਸਾ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਦੀ ਰਹਿਨੁਮਾਈ ਹੇਠ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਸ਼ੋਅ ਮੈਚ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜਥੇ: ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਅਤੇ ਬਾਬਾ ਸਰਵਣ ਸਿੰਘ ਖਿਆਲਾ ਨੇ ਗੁਰਬਾਣੀ ਦੀ ਕਥਾ-ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਰਾਮ ਤੀਰਥ, 27 ਅਕਤੂਬਰ (ਧਰਵਿੰਦਰ ਸਿੰਘ ਔਲਖ)-ਗੁਰਦੁਆਰਾ ਬਾਬਾ ਝੰਡਾ ਸ਼ਹੀਦ, ਪਿੰਡ ਚੈਨਪੁਰ, ਭਿੱਟੇਵੱਡ ਵਿਖੇ ਸ਼੍ਰੋਮਣੀ ਪੰਥ ਅਕਾਲੀ ਦਲ ਖਾਲਸਾ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਦੀ ਰਹਿਨੁਮਾਈ ਹੇਠ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਸ਼ੋਅ ਮੈਚ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜਥੇ: ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਅਤੇ ਬਾਬਾ ਸਰਵਣ ਸਿੰਘ ਖਿਆਲਾ ਨੇ ਗੁਰਬਾਣੀ ਦੀ ਕਥਾ-ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਢਾਡੀ ਭਾਈ ਬਲਬੀਰ ਸਿੰਘ ਪਾਰਸ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਸ਼ਾਮ ਸਮੇਂ ਜਸਕਰਨ ਸਿੰਘ ਸੰਧੂ ਚੈਨਪੁਰ ਅਤੇ ਦਲਜੀਤ ਸਿੰਘ ਸਿੱਧੂ ਬਲੱਗਣ ਦੀ ਅਗਵਾਈ ਹੇਠ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਅਤੇ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਦੀਆਂ ਟੀਮਾਂ ਵਿਚਕਾਰ ਦਿਲਚਸਪ ਸ਼ੋਅ ਮੈਚ ਕਰਵਾਇਆ ਗਿਆ। ਇਸ ਮੌਕੇ ਕਾਲਾ ਗੁਰਦਾਸਪੁਰ ਅਤੇ ਸੋਨਾ ਭਿੱਟੇਵੱਡ ਵਿਚਕਾਰ ਕੁਸ਼ਤੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਸੋਨਾ ਭਿੱਟੇਵੱਡ ਜੇਤੂ ਰਿਹਾ। ਇਸ ਮੌਕੇ ਬਾਬਾ ਸੁਖਦੇਵ ਸਿੰਘ ਖਿਆਲੇ ਵਾਲੇ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ, ਬਾਬਾ ਸੁੱਖਾ ਸਿੰਘ, ਬਾਬਾ ਕੁਲਬੀਰ ਸਿੰਘ ਕਾਰ ਸੇਵਾ ਵਾਲੇ, ਹਲਕਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਪੀ.ਏ. ਰਵੀ ਕੁਮਾਰ, ਡੀ.ਐੱਸ.ਪੀ. ਸੀ.ਆਈ. ਇੰਦਰਦੀਪ ਸਿੰਘ, ਐੱਸ.ਐੱਚ.ਓ. ਜਗਦੀਪ ਸਿੰਘ ਸਿੱਧੂ, ਪ੍ਰੋਫੈਸਰ ਸ਼ੇਰ ਸਿੰਘ ਚੈਨਪੁਰ, ਸਾਬਕਾ ਸਰਪੰਚ ਜੋਗਿੰਦਰ ਸਿੰਘ ਚੈਨਪੁਰ, ਸੁਖਦੇਵ ਸਿੰਘ ਚੈਨਪੁਰ, ਮਾਲਕ ਸਿੰਘ ਚੈਨਪੁਰ, ਸਾਬਕਾ ਸਰਪੰਚ ਲਖਵਿੰਦਰ ਸਿੰਘ ਭਿੱਟੇਵੱਡ, ਬਾਬਾ ਰਾਜਨ ਸਿੰਘ ਮੌੜੇ, ਅਰਸ਼ਦੀਪ ਸੰਧੂ ਕੈਨੇਡਾ, ਸਿਕੰਦਰ ਇਟਲੀ, ਗੋਪੀ ਸੰਧੂ, ਸੁੱਖ ਸੰਧੂ, ਅਮਰਜੀਤ ਸੰਧੂ ਹਾਜ਼ਰ ਸਨ।