ਗੁ: ਦਮਦਮਾ ਰੋੜ੍ਹੀ ਸਾਹਿਬ ਪਿੰਡ ਕਾਲੇਕੇ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ
ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਰਾਜਨ)-ਇਥੋਂ ਕੁਝ ਦੂਰੀ ’ਤੇ ਸਥਿਤ ਗੁਰਦੁਆਰਾ ਦਮਦਮਾ ਰੋੜ੍ਹੀ ਸਾਹਿਬ ਪਿੰਡ ਕਾਲੇਕੇ (ਬਾਬਾ ਬਕਾਲਾ ਸਾਹਿਬ) ਵਿਖੇ ਦੋ ਰੋਜਾ ਸਾਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨਾਂ ਵਿਚ ਉੱਘੇ ਕਵੀਸ਼ਰ ਗਿਆਨੀ ਗੁਰਿੰਦਰਪਾਲ ਸਿੰਘ ਬੈਂਕਾਂ, ਗਿਆਨੀ ਭਗਵੰਤ ਸਿੰਘ ਸੂਰਵਿੰਡ ਵਾਲੇ, ਕਵੀਸ਼ਰ ਦਿਲਬਾਗ ਸਿੰਘ ਕਾਲੇਕੇ, ਕਵੀਸ਼ਰ ਅਵਤਾਰ ਸਿੰਘ, ਜਗਤਾਰ ਸਿੰਘ ਕਾਲੇਕੇ ਨੇ ਗੁਰੂ ਜਸ ਰਾਹੀਂ ਸੰਗਤਾਂ ਨੁੰ ਨਿਹਾਲ ਕੀਤਾ।
ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਰਾਜਨ)-ਇਥੋਂ ਕੁਝ ਦੂਰੀ ’ਤੇ ਸਥਿਤ ਗੁਰਦੁਆਰਾ ਦਮਦਮਾ ਰੋੜ੍ਹੀ ਸਾਹਿਬ ਪਿੰਡ ਕਾਲੇਕੇ (ਬਾਬਾ ਬਕਾਲਾ ਸਾਹਿਬ) ਵਿਖੇ ਦੋ ਰੋਜਾ ਸਾਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨਾਂ ਵਿਚ ਉੱਘੇ ਕਵੀਸ਼ਰ ਗਿਆਨੀ ਗੁਰਿੰਦਰਪਾਲ ਸਿੰਘ ਬੈਂਕਾਂ, ਗਿਆਨੀ ਭਗਵੰਤ ਸਿੰਘ ਸੂਰਵਿੰਡ ਵਾਲੇ, ਕਵੀਸ਼ਰ ਦਿਲਬਾਗ ਸਿੰਘ ਕਾਲੇਕੇ, ਕਵੀਸ਼ਰ ਅਵਤਾਰ ਸਿੰਘ, ਜਗਤਾਰ ਸਿੰਘ ਕਾਲੇਕੇ ਨੇ ਗੁਰੂ ਜਸ ਰਾਹੀਂ ਸੰਗਤਾਂ ਨੁੰ ਨਿਹਾਲ ਕੀਤਾ। ਇਸ ਦੌਰਾਨ ਹੀ ਕਬੱਡੀ ਦੇ ਦਿਲਖਿਚਵੇਂ ਮੁਕਾਬਲੇ ਕਰਵਾਏ ਗਏ, ਜਿਸ ਵਿਚ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਕਾਲੇਕੇ ਅਤੇ ਬਾਬਾ ਹਰੀਦਾਸ ਸਪੋਰਟਸ ਕਲੱਬ ਰੁਮਾਣਾ ਚੱਕ ਵਿਚਕਾਰ ਫੱਸਵਾਂ ਮੈਚ ਹੋਇਆ ਅਤੇ ਰੁਮਾਣਾ ਚੱਕ ਕਲੱਬ ਜੇਤੂ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਗੁਰਦਿਆਲ ਸਿੰਘ, ਬਾਬਾ ਮੇਜਰ ਸਿੰਘ ਅਤੇ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ ਨੇ ਕੀਤੀ ਅਤੇ ਮੇਲੇ ਨੂੰ ਕਾਮਯਾਬ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਮੈਂਬਰ ਪੰਚਾਇਤ ਮਲਕੀਅਤ ਸਿੰਘ, ਸੁਰਜੀਤ ਸਿੰਘ ਖੂਹ ਵਾਲੇ, ਇੰਸਪੈਕਟਰ ਸ਼੍ਰੋਮਣੀ ਕਮੇਟੀ ਸੁਖਦੇਵ ਸਿੰਘ, ਜਸਵੰਤ ਸਿੰਘ ਦੁਬਈ ਵਾਲੇ, ਗੁਲਾਮ ਮੁਹੰਮਦ, ਬਾਬਾ ਲਖਵਿੰਦਰ ਸਿੰਘ, ਨੰਬਰਦਾਰ ਮਲਕੀਤ ਸਿੰਘ ਸਾਬਾ, ਸਤਨਾਮ ਸਿੰਘ ਖੂਹ ਵਾਲੇ, ਭੁਪਿੰਦਰ ਸਿੰਘ, ਸਰਦਾਰਾ ਸਿੰਘ, ਅਮਰਜੀਤ ਸਿੰਘ ਕਾਲੇਕੇ, ਜਗਜੀਤ ਸਿੰਘ ਲਾਲੋ, ਰਣਜੀਤ ਸਿੰਘ ਫੌਜੀ, ਬਲਜੀਤ ਸਿੰਘ, ਕਾਬਲ ਸਿੰਘ, ਗੁਜਰਾਲ ਸਿੰਘ, ਸ਼ੇਰਾ ਨੰਬਰਦਾਰ, ਹੈਪੀ ਆਦਿ ਹਾਜ਼ਰ ਸਨ ।