ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੀਤ ਨਗਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਚੋਗਾਵਾਂ, 25 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਖਸ਼ਿਸ਼ ਧਾਮ ਪ੍ਰੀਤ ਨਗਰ ਵਿਖੇ ਵਿਸ਼ਾਲ ਨਗਰ ਕੀਰਤਨ ਬਖਸ਼ਿਸ਼ ਧਾਮ ਦੇ ਬਾਨੀ ਸੰਤ ਬਾਬਾ ਦਲਜੀਤ ਸਿੰਘ ਪ੍ਰੀਤ ਨਗਰ ਵਾਲਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਚੋਗਾਵਾਂ, 25 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਖਸ਼ਿਸ਼ ਧਾਮ ਪ੍ਰੀਤ ਨਗਰ ਵਿਖੇ ਵਿਸ਼ਾਲ ਨਗਰ ਕੀਰਤਨ ਬਖਸ਼ਿਸ਼ ਧਾਮ ਦੇ ਬਾਨੀ ਸੰਤ ਬਾਬਾ ਦਲਜੀਤ ਸਿੰਘ ਪ੍ਰੀਤ ਨਗਰ ਵਾਲਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਫੁੱਲਾਂ ਨਾਲ ਸ਼ਿੰਗਾਰੀ ਬੱਸ ’ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਿਤ ਸੀ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਇਸ ਮੌਕੇ ਰਾਣਾ ਰਣਬੀਰ ਸਿੰਘ ਲੋਪੋਕੇ, ਮਾ: ਕਾਬਲ ਸਿੰਘ ਸੰਧੂ, ਸਰਪੰਚ ਗੁਰਸੇਵਕ ਸਿੰਘ ਗੈਵੀ, ਬਾਬਾ ਲੱਖਾ ਸਿੰਘ, ਸੈਕਟਰੀ ਰਸ਼ਪਾਲ ਸਿੰਘ, ਮਹਿੰਦਰਜੀਤ ਸਿੰਘ, ਪ੍ਰਧਾਨ ਮਨਜੀਤ ਸਿੰਘ, ਡਾਕਟਰ ਗੁਰਦੀਪ ਸਿੰਘ ਸਮੇਤ ਸਮੂਹ ਸੰਗਤਾਂ ਕਾਰਾਂ, ਬੱਸਾਂ, ਜੀਪਾਂ, ਟਰੈਕਟਰ ਟਰਾਲੀਆਂ, ਮੋਟਰਸਾਈਕਲ ਉੱਪਰ ਸਵਾਰ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ । ਉਪਰੰਤ ਇਹ ਨਗਰ ਕੀਰਤਨ ਕੋਹਾਲਾ, ਵਣੀਏਕੇ, ਬਹਿੜਵਾਲ, ਰਣੀਕੇ ਤੋਂ ਹੁੰਦਾ ਹੋਇਆ ਗੁਰਦੁਆਰਾ ਬਖਸ਼ਿਸ਼ ਧਾਮ ਢੋਡੀਵਿੰਡ ਵਿਖੇ ਸੰਪੂਰਨ ਹੋਇਆ। 25 ਏਐਸਆਰ41