26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਵਲੋਂ ਕਰਵਾਏ 13ਵੇਂ ਕਬੱਡੀ ਕੱਪ ’ਚ ਖਡੂਰ ਸਾਹਿਬ ਦੀ ਕਬੱਡੀ ਟੀਮ ਨੇ ਗੱਡੇ ਜਿੱਤ ਦੇ ਝੰਡੇ

ਕੱਥੂਨੰਗਲ/ ਜੇਠੂਵਾਲ 25 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਸਪੋਰਟਸ ਕਲੱਬ ਕੱਥੂਨੰਗਲ ਵੱਲੋਂ ਸ਼੍ਰੋਮਣੀ ਕਮੇਟੀ, ਐਨਆਰਆਈ ਭਰਾਵਾਂ, ਸੰਤਾਂ ਮਹਾਂਪੁਰਖਾਂ ਦੇ ਸਹਿਯੋਗ ਨਾਲ 13ਵਾਂ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਦੀ ਸ਼ੁਰੂਆਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ, ਪਹਿਲਵਾਨ ਰਾਣਾ ਵੰਝ ਚੋਗਾਵਾਂ, ਮੈਨੇਜਰ ਜਗਰੂਪ ਸਿੰਘ ਮਜੀਠਾ, ਸਰਪੰਚ ਗੁਰਭੇਜ ਸਿੰਘ ਸੈਨਾ ਭੋਆ, ਜਸਪਾਲ ਸਿੰਘ ਭੋਆ, ਮਨਜੀਤ ਸਿੰਘ ਮੰਨਾ ਸੋਹੀ, ਕੋਰਵਦੀਪ ਸਿੰਘ ਰੰਧਾਵਾ ਕੱਥੂਨੰਗਲ, ਸਰਪੰਚ ਹਰਗੁਰਿੰਦਰ ਸਿੰਘ ਮਾਨ , ਨਵਤੇਜ ਸਿੰਘ ਕੱਥੂਨੰਗਲ, , ਸਰਬਜੀਤ ਸਿੰਘ ਬਾਠ ਸਮੇਤ ਕਲੱਬ ਮੈਂਬਰਾਂ ਵਲੋਂ ਕੀਤੀ ਗਈ ।

Ad Position 21
No active advertisement
ਬਾਬਾ ਬੁੱਢਾ ਸਪੋਰਟਸ ਕਲੱਬ ਵਲੋਂ ਕਰਵਾਏ ਕਬੱਡੀ ਕੱਪ ਦੌਰਾਨ ਕਬੱਡੀ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਪ੍ਰਧਾਨ ਜਸਪਾਲ ਸਿੰਘ ਭੋਆ, ਸਰਪੰਚ ਗੁਰਭੇਜ ਸਿੰਘ ਸੋਨਾ ਤੇ ਹੋਰ ਕਲੱਬ ਮੈਂਬਰ। ਤਸਵੀਰ ਦਲਵਿੰਦਰ ਸਿੰਘ ਰੰਧਾਵਾ 26-10-2026
ਕੱਥੂਨੰਗਲ/ ਜੇਠੂਵਾਲ 25 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਸਪੋਰਟਸ ਕਲੱਬ ਕੱਥੂਨੰਗਲ ਵੱਲੋਂ ਸ਼੍ਰੋਮਣੀ ਕਮੇਟੀ, ਐਨਆਰਆਈ ਭਰਾਵਾਂ, ਸੰਤਾਂ ਮਹਾਂਪੁਰਖਾਂ ਦੇ ਸਹਿਯੋਗ ਨਾਲ 13ਵਾਂ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਦੀ ਸ਼ੁਰੂਆਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ, ਪਹਿਲਵਾਨ ਰਾਣਾ ਵੰਝ ਚੋਗਾਵਾਂ, ਮੈਨੇਜਰ ਜਗਰੂਪ ਸਿੰਘ ਮਜੀਠਾ, ਸਰਪੰਚ ਗੁਰਭੇਜ ਸਿੰਘ ਸੈਨਾ ਭੋਆ, ਜਸਪਾਲ ਸਿੰਘ ਭੋਆ, ਮਨਜੀਤ ਸਿੰਘ ਮੰਨਾ ਸੋਹੀ, ਕੋਰਵਦੀਪ ਸਿੰਘ ਰੰਧਾਵਾ ਕੱਥੂਨੰਗਲ, ਸਰਪੰਚ ਹਰਗੁਰਿੰਦਰ ਸਿੰਘ ਮਾਨ , ਨਵਤੇਜ ਸਿੰਘ ਕੱਥੂਨੰਗਲ, , ਸਰਬਜੀਤ ਸਿੰਘ ਬਾਠ ਸਮੇਤ ਕਲੱਬ ਮੈਂਬਰਾਂ ਵਲੋਂ ਕੀਤੀ ਗਈ । ਇਸ ਕਬੱਡੀ ਕੱਪ ‘ਚ ਚਾਰ ਕਬੱਡੀ ਟੀਮਾਂ ਨੇ ਭਾਗ ਲਿਆ ਜਿਨਾਂ ਵਿੱਚ ਐੱਸ. ਜੀ. ਪੀ. ਸੀ. ਕਬੱਡੀ ਟੀਮ, ਬਾਬਾ ਬਿਧੀ ਚੰਦ ਕਲੱਬ ਸੁਰਸਿੰਘ, ਬਾਬਾ ਬਲਵਿੰਦਰ ਸਿੰਘ ਸਪੋਰਟਸ ਕਲੱਬ ਖਡੂਰ ਸਾਹਿਬ ਕਬੱਡੀ ਟੀਮ ਅਤੇ ਹਰਿਆਣਾ ਕਬੱਡੀ ਟੀਮਾਂ ਦਰਮਿਆਨ ਦਿਲ ਖਿੱਚਵੇਂ ਮੈਚ ਕਰਵਾਏ ਗਏ ਅਤੇ ਬਾਬਾ ਬਲਵਿੰਦਰ ਸਿੰਘ ਸਪੋਰਟਸ ਕਲੱਬ ਖਡੂਰ ਸਾਹਿਬ ਦੀ ਕਬੱਡੀ ਟੀਮ ਵਲੋਂ ਇਹ ਕਬੱਡੀ ਕੱਪ ਜਿੱਤ ਕੇ ਜਿੱਤ ਦੇ ਝੰਡੇ ਗੱਡੇ ਗਏ। ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਭੋਆ, ਸਰਪੰਚ ਗੁਰਭੇਜ ਸਿੰਘ ਸੋਨਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਤਜਿੰਦਰ ਪਾਲ ਸਿੰਘ ਪੱਡਾ, ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ ਤੇ ਹੋਰ ਕਲੱਬ ਮੈਂਬਰਾਂ ਵਲੋਂ ਕਬੱਡੀ ਦੀ ਜੇਤੂ ਟੀਮ ਨੂੰ ਪਹਿਲਾ ਸਥਾਨ ਹਾਸਲ ਕਰਨ ’ਤੇ 1 ਲੱਖ 15 ਹਜ਼ਾਰ ਰੁਪਏ ਅਤੇ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਕਬੱਡੀ ਟੀਮ ਨੂੰ 1 ਲੱਖ ਰੁਪਏ ਨਕਦ ਰਾਸ਼ੀ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸਾਬਕਾ ਸਰਪੰਚ ਜਸਪਾਲ ਸਿੰਘ ਭੋਆ ਅਤੇ ਸਰਪੰਚ ਗੁਰਭੇਜ ਸਿੰਘ ਭੋਆ ਨੇ ਕਿਹਾ ਕਿ ਕਰਵਾਏ ਕਬੱਡੀ ਕੱਪ ਦੌਰਾਨ ਐਨਆਰਆਈ ਭਰਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸ਼ਖਸੀਅਤਾਂ ਵਲੋਂ ਦਿੱਤੇ ਸਹਿਯੋਗ ਦਾ ਹਮੇਸ਼ਾ ਰਿਣੀ ਰਹਾਂਗੇ। ਇਸ ਮੌਕੇ ਸਕੱਤਰ ਤਜਿੰਦਰ ਸਿੰਘ , ਮੈਨੇਜਰ ਜਗਰੂਪ ਸਿੰਘ ਮਜੀਠਾ, ਸਾਬਕਾ ਸਰਪੰਚ ਕੁਲਦੀਪ ਸਿੰਘ ਕੱਥੂਨੰਗਲ,ਮਲਕੀਤ ਸਿੰਘ ਸ਼ਾਮਨਗਰ, ਕਵੀਸ਼ਰ ਮਨਜੀਤ ਸਿੰਘ ਸੋਹੀ, ਸੁਖਜੀਤ ਸਿੰਘ ਲੱਧੜ, ਕਰਨਪਾਲ ਸਿੰਘ ਕੱਥੂਨੰਗਲ, ਖ਼ੁਸ਼ਬੀਰ ਸਿੰਘ ਕੱਥੂਨੰਗਲ, ਲਾਡੀ ਕੱਥੂਨੰਗਲ, ਗੋਰਾ ਕੱਥੂਨੰਗਲ, , ਕਾਬਲ ਸਿੰਘ ਮੂਧਲ, ਗੁਰਿੰਦਰਬੀਰ ਸਿੰਘ ਮੂਧਲ, ਨਿਰਮਲ ਸਿੰਘ ਸਹਿਣੇਵਾਲੀ, ਸਤਨਾਮ ਸਿੰਘ, ਨਵਚੇਤਨ ਸਿੰਘ ਗਿੱਲ, ਘੁੱਲਾ ਮਾਂਗਾ ਸਰਾਏ, ਸਾਬਕਾ ਮੈਨੇਜਰ ਸਰੂਪ ਸਿੰਘ ਢੱਡੇ, ਸਰਪੰਚ ਮਨਪ੍ਰੀਤ ਸਿੰਘ ਉੱਪਲ ਡੱਡੀਆਂ, ਜੋਧਾ ਖੁਜਾਲਾ, ਰਵੀ ਬਾਬੋਵਾਲ, ਲਖਬੀਰ ਸਿੰਘ ਲੱਖਾ ਗਦਰਜਾਦਾ, ਸੋਹੀ, ਸੰਨੀ ਹਦਾਇਤਪੁਰਾ, ਗੁਰਕੀਰਤ ਸਿੰਘ ਬੱਲ, ਰਾਜਬੀਰ ਸਿੰਘ ਮਜੀਠਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੀਤ ਨਗਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਟਰਲ ਗੁਰਦੁਆਰਾ ਸਾਹਿਬ ਅਜਨਾਲ...
Ad Position 24