ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਕੈਨੇਡਾ ਵਿਖੇ ਪੁਸਤਕ ‘ਸਾਰੀ ਧਰਤੀ ਮੇਰੀ’ ਲੋਕ ਅਰਪਿਤ
ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਪ. ਪ.)
ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਪ.ਪ.)-ਬੀਤੇ ਦਿਨੀਂ ਵਿਸ਼ਵ ਪੰਜਾਬੀ ਭਵਨ ਬਰੰਪਟਨ ਵਿਖੇ ਆਯੋਜਿਤ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਅਤੇ ਰੋਜਾਨਾ ਅਜੀਤ ਦੇ ਬਾਬਾ ਬਕਾਲਾ ਸਾਹਿਬ ਤੋਂ ਪ੍ਰਤੀਨਿਧ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਕਾਵਿ ਪੁਸਤਕ ‘ਸਾਰੀ ਧਰਤੀ ਮੇਰੀ’ ਲੋਕ ਅਰਪਿਤ ਕੀਤੀ ਗਈ । ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਮੱਲੇਵਾਲ, ਸ: ਅਮਨਪ੍ਰੀਤ ਸਿੰਘ ਅਠੌਲਾ ਅਤੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਪ੍ਰਧਾਨ ਡਾ: ਦਲਬੀਰ ਸਿੰਘ ਕਥੂਰੀਆ ਦੇ ਉੱਦਮ ਸਦਕਾ, ਭਰਵੀਂ ਹਾਜ਼ਰੀ ਵਿਚ ਮੰਚ ਤੋਂ ਸਾਰੀ ਧਰਤੀ ਮੇਰੀ ਨੂੰ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਐੱਮ.ਪੀ ਰੂਬੀ ਢਾਲਾ, ਬਾਬਾ ਨਜਮੀ (ਪਾਕਿਸਤਾਨ), ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਡਾ. ਮੋਹਣ ਤਿਆਗੀ, ਸ਼ਾਇਰ ਮਲਵਿੰਦਰ, ਹਰਕੰਵਲਜੀਤ ਸਾਹਿਲ ਸੰਪਾਦਕ 7-ਰੀਵਰ, ਦਲਬੀਰ ਸਿੰਘ ਰਿਆੜ, ਹਰਪਾਲ ਸਿੰਘ ਨਾਗਰਾ , ਬਲਵਿੰਦਰ ਬਾਲਮ, ਪ੍ਰੋ: ਜਗੀਰ ਸਿੰਘ ਕਾਹਲੋਂ, ਗਿਆਨ ਸਿੰਘ ਘੇਈ ਸਮੇਤ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਹਾਜ਼ਰ ਸਨ । 11 ਏਐਸਆਰ64