ਸ੍ਰੀ ਵਾਲਮੀਕਿ ਤੀਰਥ ਵਿਖੇ ਅਖੰਡ ਜੋਤੀ ਯਾਤਰਾ ਤੇ ਸਨਮਾਨ ਸਮਾਰੋਹ ਕਰਵਾਇਆ
ਰਾਮ ਤੀਰਥ, 9 ਅਕਤੂਬਰ (ਧਰਵਿੰਦਰ ਸਿੰਘ ਔਲਖ)- ਭਗਵਾਨ ਸ੍ਰੀ ਵਾਲਮੀਕਿ ਤੀਰਥ (ਸ੍ਰੀ ਰਾਮ ਤੀਰਥ), ਅੰਮ੍ਰਿਤਸਰ ਵਿਖੇ ਸਰਬ ਸਮਾਜ ਸਮਰਸਤਾ ਕਮੇਟੀ, ਸਮੁੱਚੇ ਵਾਲਮੀਕਿ ਸਮਾਜ ਅਤੇ ਰਵਿਦਾਸ ਭਾਈਚਾਰੇ ਵਲੋਂ ਅਖੰਡ ਜੋਤੀ ਯਾਤਰਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿਚ ਦੇਸ਼ ਭਰ ਤੋਂ ਵਿਦਵਾਨਾਂ, ਸੰਤ-ਮਹਾਤਮਾਵਾਂ, ਸਮਾਜਿਕ ਨੁਮਾਇੰਦਿਆਂ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ।
ਰਾਮ ਤੀਰਥ, 9 ਅਕਤੂਬਰ (ਧਰਵਿੰਦਰ ਸਿੰਘ ਔਲਖ)- ਭਗਵਾਨ ਸ੍ਰੀ ਵਾਲਮੀਕਿ ਤੀਰਥ (ਸ੍ਰੀ ਰਾਮ ਤੀਰਥ), ਅੰਮ੍ਰਿਤਸਰ ਵਿਖੇ ਸਰਬ ਸਮਾਜ ਸਮਰਸਤਾ ਕਮੇਟੀ, ਸਮੁੱਚੇ ਵਾਲਮੀਕਿ ਸਮਾਜ ਅਤੇ ਰਵਿਦਾਸ ਭਾਈਚਾਰੇ ਵਲੋਂ ਅਖੰਡ ਜੋਤੀ ਯਾਤਰਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿਚ ਦੇਸ਼ ਭਰ ਤੋਂ ਵਿਦਵਾਨਾਂ, ਸੰਤ-ਮਹਾਤਮਾਵਾਂ, ਸਮਾਜਿਕ ਨੁਮਾਇੰਦਿਆਂ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਵਿਦਵਾਨ ਡਾ. ਹਰਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਮਹਾਂਕਵੀ ਭਗਵਾਨ ਵਾਲਮੀਕਿ ਜੀ ਵਲੋਂ ਰਚਿਤ ਸ੍ਰੀ ਰਮਾਇਣ ਵਿਸ਼ਵ ਦੇ ਮਹੱਤਵਪੂਰਨ ਗ੍ਰੰਥਾਂ ਵਿਚੋਂ ਇਕ ਹੈ, ਜਿਸ ਦਾ ਪ੍ਰਭਾਵ ਏਸ਼ੀਆ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਸਾਹਿਤ, ਸੱਭਿਆਚਾਰ ਅਤੇ ਜੀਵਨ-ਜਾਚ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਮਾਇਣ ਦਾ ਅਧਿਐਨ ਦੁਨੀਆ ਭਰ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਦਾ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਉਨ੍ਹਾਂ ਸ੍ਰੀ ਰਾਮ ਚੰਦਰ ਜੀ ਦੇ ਪੁੱਤਰਾਂ ਲਵ ਅਤੇ ਕੁਸ਼ ਨਾਲ ਲਾਹੌਰ ਤੇ ਕਸੂਰ ਸ਼ਹਿਰਾਂ ਦੇ ਸਬੰਧਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਵਾਲਮੀਕਿ ਸੈਨਾ ਪੰਜਾਬ ਦੇ ਪ੍ਰਧਾਨ ਨਵ ਵਿਕਾਸ ਸਿੰਪੂ ਨੇ ਦੱਸਿਆ ਕਿ ਇਹ ਚੌਥੀ ਅਖੰਡ ਜੋਤੀ ਯਾਤਰਾ ਹੈ, ਜਿਸ ਵਿੱਚ 200 ਤੋਂ ਵੱਧ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਪ੍ਰਬੰਧਕਾਂ ਵਲੋਂ ਵੱਖ-ਵੱਖ ਥਾਵਾਂ ਤੋਂ ਪਹੁੰਚੇ ਸੰਤਾਂ-ਮਹਾਤਮਾਵਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀਨਸ਼ੀਨ ਮਹੰਤ ਮਲਕੀਤ ਨਾਥ, ਭਗਵਾਨ ਵਾਲਮੀਕਿ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ, ਬਾਬਾ ਬਲਵੰਤ ਨਾਥ, ਸੰਤ ਗਿਰਧਾਰੀ ਨਾਥ, ਲਕਸ਼ਮੀ ਕਾਂਤਾ ਚਾਵਲਾ, ਅਨਿਲ ਬੱਗਾ, ਜਸਬੀਰ ਗਿੱਲ, ਤਰੁਨ ਕੁਮਾਰ, ਸੰਤੋਖ ਸਿੰਘ ਗੁਮਟਾਲਾ, ਪਵਨ ਦਰਾਵੜ, ਯੋਗਰਾਜ, ਰਾਜੂ ਸਬਰਵਾਲ, ਕੁਮਾਰ ਦਰਸ਼ਨ, ਸੰਤ ਰਾਮ ਦਾਸ ਵੈਰਾਗੀ ਜਲੰਧਰ, ਸੰਤ ਧਰਮਿੰਦਰ ਸਿੰਘ ਨਿਰਮਲ ਕੁਟੀਆ, ਮਾਤਾ ਸਰਬਮੀਤ ਮਖੂ, ਸੰਤ ਬਾਲ ਕ੍ਰਿਸ਼ਨ, ਸੰਤ ਨਰੇਸ਼, ਸੰਤ ਆਚਾਰੀਆ ਰਿਸ਼ੀ ਰਾਜ, ਰਜੇਸ਼ ਕੁਮਾਰ, ਮਾਤਾ ਰਾਜ ਕੌਰ, ਮੋਹਿਤ ਭਾਰਦਵਾਜ, ਵਿਵੇਕ ਖੰਨਾ, ਸੰਤ ਰਕੇਸ਼ ਨਾਥ, ਕੁਲਦੀਪ ਅਗਨੀਹੋਤਰੀ, ਪੁਨੀਤ ਸਬਰਵਾਲ ਸਾਬਕਾ ਡੀ.ਸੀ., ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਪ੍ਰਧਾਨ ਅਲੋਕ ਨਾਥ ਤੇ ਹੋਰ ਹਾਜ਼ਰ ਸਨ।