ਬੇਲਰਾਂ ਨਾਲ ਗੱਠਾਂ ਬੰਨ੍ਹ ਕੇ 100 ਤੋਂ ਵੱਧ ਟਰਾਲਾ ਇਕੱਠੀ ਕੀਤੀ ਪਰਾਲੀ ਸੜੀ, 60 ਤੋਂ 70 ਲੱਖ ਦਾ ਨੁਕਸਾਨ
ਗੱਗੋਮਾਹਲ, 28 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਈ ਉਪਰਾਲੇ ਕੀਤੇ ਹਨ ਜਿੰਨ੍ਹਾਂ ਵਿਚੋਂ ਇਕ ਉਪਰਾਲਾ ਝੋਨੇ ਦੀ ਪਰਾਲੀ ਨੂੰ ਬੇਲਰਾਂ ਨਾਲ ਇਕੱਠਾ ਕਰਕੇ ਲੋੜਵੰਦ ਫੈਕਟਰੀਆਂ ਨੂੰ ਸਪਲਾਈ ਕਰਨਾ ਤੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਣਾ ਮੁੱਖ ਮਕਸਦ ਹੈ, ਜਿਸ ਵਿਚ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਕਾਫੀ ਹੱਦ ਤੱਕ ਕਾਮਯਾਬ ਹੁੰਦੇ ਦਿਸਦੇ ਹਨ। ਪ੍ਰੰਤੂ ਕੁਝ ਸ਼ਰਾਰਤੀ ਅਨਸਰਾਂ ਨੂੰ ਸਰਕਾਰ ਦੇ ਇਹ ਕਾਰਜ ਰਾਸ ਨਹੀਂ ਆ ਰਹੇ ।
ਗੱਗੋਮਾਹਲ, 28 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਈ ਉਪਰਾਲੇ ਕੀਤੇ ਹਨ ਜਿੰਨ੍ਹਾਂ ਵਿਚੋਂ ਇਕ ਉਪਰਾਲਾ ਝੋਨੇ ਦੀ ਪਰਾਲੀ ਨੂੰ ਬੇਲਰਾਂ ਨਾਲ ਇਕੱਠਾ ਕਰਕੇ ਲੋੜਵੰਦ ਫੈਕਟਰੀਆਂ ਨੂੰ ਸਪਲਾਈ ਕਰਨਾ ਤੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਣਾ ਮੁੱਖ ਮਕਸਦ ਹੈ, ਜਿਸ ਵਿਚ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਕਾਫੀ ਹੱਦ ਤੱਕ ਕਾਮਯਾਬ ਹੁੰਦੇ ਦਿਸਦੇ ਹਨ। ਪ੍ਰੰਤੂ ਕੁਝ ਸ਼ਰਾਰਤੀ ਅਨਸਰਾਂ ਨੂੰ ਸਰਕਾਰ ਦੇ ਇਹ ਕਾਰਜ ਰਾਸ ਨਹੀਂ ਆ ਰਹੇ । ਅਜਿਹਾ ਹੀ ਹੋਇਆ ਪਿੰਡ ਅਵਾਣ ਦੇ ਗ੍ਰਾਮ ਪੰਚਾਇਤ ਦੀ ਜ਼ਮੀਨ ਵਿਚ ਰਾਜਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਹਰਦੋਰਵਾਲ ਤੇ ਮਲਕੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਹਰਦੋਪੁਤਲੀ ਨਾਲ । ਦੋਹਾਂ ਭਾਈਵਾਲਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਦੇਸ਼ਾਂ ਅਨੁਸਾਰ ਉਨ੍ਹਾਂ ਪਿੰਡ ਅਵਾਣ ਤੇ ਨਜ਼ਦੀਕੀ ਪਿੰਡਾਂ ਵਿਚੋਂ ਪਰਾਲੀ ਕੱਢਣ ਲਈ ਚਾਰ ਬੇਲਰ, 6 ਟਰੈਕਟਰ ਤੇ 3 ਟਰਾਲੇ ਕਿਰਾਏ ਤੇ ਲੈ ਕੇ ਪਰਾਲੀ ਕੱਢਣ ਦਾ ਕੰਮ ਅਰੰਭਿਆ ਤੇ ਇਹ ਪਰਾਲੀ ਪਿੰਡ ਅਵਾਣ ਦੀ ਗ੍ਰਾਂਮ ਪੰਚਾਇਤ ਮਾਲਕੀ ਖਾਲੀ ਪਈ ਜਮੀਨ ਵਿੱਚ ਇਕੱਤਰ ਕੀਤੀ ਇਹ ਪਰਾਲੀ ਕਰੀਬ 100 ਟਰਾਲਾ ਸੀ। ਜਿਸ ਨੂੰ ਬੀਤੀ ਰਾਤ ਕਿਸੇ ਅਣਪਛਾਤਿਆਂ ਵਲੋਂ ਅੱਗ ਲਗਾ ਦਿੱਤੀ ਗਈ। ਜਿਸ ਨਾਲ ਸਾਡਾ 60 ਤੋਂ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪੁਲਿਸ ਥਾਣਾ ਰਮਦਾਸ ਨੂੰ ਲਿਖਤੀ ਦਰਖਾਸਤ ਦੇ ਕੇ ਵੱਡਾ ਨੁਕਸਾਨ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸ਼ਰਾਰਤੀ ਅਨਸਰ ਨਾ ਫੜ੍ਹੇ ਤਾਂ ਕੋਈ ਵੀ ਵਿਅਕਤੀ ਪ੍ਰਦੂਸ਼ਣ ਖਤਮ ਕਰਨ ਲਈ ਅਜਿਹੇ ਉਪਰਾਲੇ ਕਰਨ ਬਾਰੇ ਸੋਚੇਗਾ ਵੀ ਨਹੀਂ ।