01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਬਜ਼ੀ ਮੰਡੀ ਵੱਲ੍ਹਾ ਦੀ ਬਦਲੀ ਜਾ ਰਹੀ ਨੁਹਾਰ-ਗੁਰਸੇਵਕ ਸਿੰਘ, ਬਿੰਦਰਾ ਵਿਧਾਇਕਾ ਜੀਵਨ ਜੋਤ ਕੌਰ ਨੇ ਵਿਕਾਸ ਕਾਰਜ ਕਰਵਾਏ ਸ਼ੁਰੂ

ਨਵਾਂ ਪਿੰਡ, 1 ਅਕਤੂਬਰ (ਜਸਪਾਲ ਸਿੰਘ )-ਉੱਤਰੀ ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਦੀ ਮੰਡੀ ‘ਸਬਜ਼ੀ ਮੰਡੀ ਵੱਲ੍ਹਾ, ਅੰਮ੍ਰਿਤਸਰ’ ਵਿਖੇ ਪਿੱਛਲੇ ਲੰਮੇ ਸਮੇਂ ਤੋਂ ਲੰਬਿਤ ਵਿਕਾਸ ਕਾਰਜ ਦੇ ਚੱਲਦਿਆਂ ਮੰਡੀ ਵਿਖੇ ਕੰਮ ਕਰਨ ਵਾਲਿਆਂ ਦੇ ਨਾਲ -ਨਾਲ ਸਬਜ਼ੀ ਕਾਸਤਕਾਰਾਂ ਤੇ ਖਪਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਵੱਡੀ ਰਾਹਤ ਦੇਂਦਿਆਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨ ਜੋਤ ਕੌਰ ਵਲੋਂ ਮੰਡੀ ਸਮੂਹ ਤੇ ਇਸਦੇ ਆਸ-ਪਾਸ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਇਸ ਨੂੰ ਲੈ ਕੇ ਗੁਰਸੇਵਕ ਸਿੰਘ ਪ੍ਰਧਾਨ ਤੇ ਸੁਰਿੰਦਰ ਬਿੰਦਰਾ ਜਨਰਲ ਸਕੱਤਰ ‘ਦੀ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ (ਰਜਿ.)

Ad Position 21
No active advertisement
ਅਜੀਤ ਡੈਸਕ 02-10-2026
ਨਵਾਂ ਪਿੰਡ, 1 ਅਕਤੂਬਰ (ਜਸਪਾਲ ਸਿੰਘ )-ਉੱਤਰੀ ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਦੀ ਮੰਡੀ ‘ਸਬਜ਼ੀ ਮੰਡੀ ਵੱਲ੍ਹਾ, ਅੰਮ੍ਰਿਤਸਰ’ ਵਿਖੇ ਪਿੱਛਲੇ ਲੰਮੇ ਸਮੇਂ ਤੋਂ ਲੰਬਿਤ ਵਿਕਾਸ ਕਾਰਜ ਦੇ ਚੱਲਦਿਆਂ ਮੰਡੀ ਵਿਖੇ ਕੰਮ ਕਰਨ ਵਾਲਿਆਂ ਦੇ ਨਾਲ -ਨਾਲ ਸਬਜ਼ੀ ਕਾਸਤਕਾਰਾਂ ਤੇ ਖਪਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਵੱਡੀ ਰਾਹਤ ਦੇਂਦਿਆਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨ ਜੋਤ ਕੌਰ ਵਲੋਂ ਮੰਡੀ ਸਮੂਹ ਤੇ ਇਸਦੇ ਆਸ-ਪਾਸ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਇਸ ਨੂੰ ਲੈ ਕੇ ਗੁਰਸੇਵਕ ਸਿੰਘ ਪ੍ਰਧਾਨ ਤੇ ਸੁਰਿੰਦਰ ਬਿੰਦਰਾ ਜਨਰਲ ਸਕੱਤਰ ‘ਦੀ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ (ਰਜਿ.) ਸਬਜ਼ੀ ਮੰਡੀ ਵੱਲ੍ਹਾ’, ਅੰਮ੍ਰਿਤਸਰ ਨੇ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸੱਤਾ ਦਾ ਆਨੰਦ ਮਾਣਦੀਆਂ ਰਹੀਆਂ ਸਰਕਾਰਾਂ ਨੇ ਮੰਡੀ ਵਿਖੇ ਕੋਈ ਵਿਕਾਸ ਦਾ ਕਾਰਜ ਨਹੀਂ ਕਰਵਾਇਆ, ਜਿਸਦੇ ਚੱਲਦਿਆਂ ਮੰਡੀ ਅੰਦਰ ਕੰਮ ਕਰਨ ਵਾਲਿਆਂ ਦੇ ਨਾਲ ਸਬਜ਼ੀ ਵੇਚਣ ਲਈ ਆਉਂਦੇ ਕਿਸਾਨਾਂ ਤੇ ਖਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਮੈਡਮ ਜੀਵਨ ਜੋਤ ਕੌਰ ਵਲੋਂ ਮੰਡੀ ਦੇ ਕਾਫੀ ਹੱਦ ਤੱਕ ਵਿਕਾਸ ਕਾਰਜ ਕਰਵਾਏ ਦਿੱਤੇ ਗਏ ਹਨ ਤੇ ਬਾਕੀ ਕੰਮ ਆਉਂਦੇ ਦਿਨਾਂ ‘ਚ 100% ਮੁਕੰਮਲ ਕਰਵਾ ਦਿੱਤੇ ਜਾਣਗੇ। ਜਿਸਦੇ ਲਈ ਉਨ੍ਹਾਂ ਵਲੋਂ ਮੈਡਮ ਤੇ ਉਨ੍ਹਾਂ ਦੀ ਸਰਕਾਰ ਦਾ ਧੰਨਵਾਦ ਕੀਤਾ । ਇਸ ਮੌਕੇ ਚੀਫ਼ ਪੈਟਰਨ ਓਮ ਪ੍ਰਕਾਸ਼ ਅਰੋੜਾ ਲਾਟੀ ਸ਼ਾਹ, ਚੇਅਰਮੈਨ ਰਵਿੰਦਰ ਸਿੰਘ ਸੇਖੋਂ, ਸੀਨੀਅਰ ਵਾਈਸ ਪ੍ਰਧਾਨ ਮਹਿੰਦਰ ਸਿੰਘ ਪੁਰਾਬੀ, ਵਾਈਸ ਪ੍ਰਧਾਨ ਰਣਜੀਤ ਸਿੰਘ ਰਾਣਾ, ਜਸਪਾਲ ਸਿੰਘ ਸੇਠੀ, ਅਨਿਲ ਮਹਿਰਾ, ਬਾਟੀ 49, ਬਬਲੀ 39, ਭੁਪਿੰਦਰ ਸਿੰਘ 105, ਬਿੱਟੂ 108, ਰੋਹਿਤ 107, ਸਕੱਤਰ ਦਲਜੀਤ ਸਿੰਘ ਤੇ ਹਰਭਜਨ ਸਿੰਘ ਢੋਟਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸਬ ਕਮੇਟੀ ਵਲੋਂ ਵਿਆਹ ਪੁਰਬ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਵਡਾਲਾ ਭਿੱਟੇਵੱਡ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24