27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗਣਪਤੀ ਵਿਸਰਜਨ ਦੌਰਾਨ ਬਿਆਸ ਦਰਿਆ ’ਤੇ ਲੱਗੀਆਂ ਰੌਣਕਾਂ ਪੁਲਿਸ ਪ੍ਰਸ਼ਾਸਨ ਵਲੋਂ ਟਰੈਫਿਕ ’ਤੇ ਰਿਹਾ ਪੂਰਨ ਕੰਟਰੋਲ

ਬਿਆਸ, 26 ਸਤੰਬਰ (ਨਰਿੰਦਰ ਸਿੰਘ)-ਅੱਜ ਸ਼ਾਮ ਬਿਆਸ ਦਰਿਆ ’ਤੇ ਗਣਪਤੀ ਮੂਰਤੀ ਵਿਸਰਜਨ ਦਾ ਕਾਰਜ ਬਹੁਤ ਹੀ ਵਧੀਆ ਰਿਹਾ। ਗਣਪਤੀ ਦੀ ਪੂਜਾ ਸਮਾਪਤੀ ਉਪਰੰਤ ਭਗਤਾਂ ਦਾ ਵਿਸ਼ਾਲ ਇਕੱਠ ਬਿਆਸ ਦਰਿਆ ’ਤੇ ਦੇਖਣ ਨੂੰ ਮਿਲਿਆ ਅਤੇ ਲੋਕਾਂ ’ਚ ਸ਼ਰਧਾ ਭਾਵਨਾ ਦੀ ਵੱਡੀ ਮਿਸਾਲ ਦੇਖਣ ਨੂੰ ਮਿਲੀ।

Ad Position 21
No active advertisement
ਅਜੀਤ ਡੈਸਕ 27-09-2026
ਬਿਆਸ, 26 ਸਤੰਬਰ (ਨਰਿੰਦਰ ਸਿੰਘ)-ਅੱਜ ਸ਼ਾਮ ਬਿਆਸ ਦਰਿਆ ’ਤੇ ਗਣਪਤੀ ਮੂਰਤੀ ਵਿਸਰਜਨ ਦਾ ਕਾਰਜ ਬਹੁਤ ਹੀ ਵਧੀਆ ਰਿਹਾ। ਗਣਪਤੀ ਦੀ ਪੂਜਾ ਸਮਾਪਤੀ ਉਪਰੰਤ ਭਗਤਾਂ ਦਾ ਵਿਸ਼ਾਲ ਇਕੱਠ ਬਿਆਸ ਦਰਿਆ ’ਤੇ ਦੇਖਣ ਨੂੰ ਮਿਲਿਆ ਅਤੇ ਲੋਕਾਂ ’ਚ ਸ਼ਰਧਾ ਭਾਵਨਾ ਦੀ ਵੱਡੀ ਮਿਸਾਲ ਦੇਖਣ ਨੂੰ ਮਿਲੀ। ਇਸ ਵੱਡੀ ਭੀੜ ’ਚ ਦੂਰੋਂ ਦੁਰੇੜਿਓਂ ਪਠਾਨਕੋਟ, ਜਲੰਧਰ ਅਤੇ ਲੁਧਿਆਣਾ ਸਮੇਤ ਪੰਜਾਬ ਦੇ ਕਾਫੀ ਹੋਰ ਜ਼ਿਲ੍ਹਿਆਂ ’ਚੋਂ ਵੀ ਲੋਕ ਇਸ ਦਰਿਆ ’ਚ ਮੂਰਤੀ ਵਿਸਰਜਨ ਲਈ ਪਹੁੰਚੇ।ਖਾਸ ਗੱਲ ਇਹ ਰਹੀ ਕਿ ਪ੍ਰਲਿਸ ਪ੍ਰਸ਼ਾਸਨ ਵਲੋਂ ਪੂਰਨ ਤੌਰ ’ਤੇ ਟਰੈਫਿਕ ’ਤੇ ਕੰਟਰੋਲ ਬਣਾਈ ਰੱਖਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਵਾਹਨਾਂ ਦਾ ਜਾਮ ਨਹੀਂ ਲੱਗਣ ਦਿੱਤਾ।ਬਿਆਸ ਦਰਿਆ ਪੁੱਲ ਦੇ ਹਾਈ ਟੈੱਕ ਨਾਕੇ ਤੋਂ ਐੱਸ.ਆਈ. ਦਿਲਬਾਗ ਸਿੰਘ ਨੇ ਜਾਣਕਾਰੀ ਦਿੱਤੀ ਕਿ ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ, ਸੀ.ਪੀ. ਅੰਮ੍ਰਿਤਸਰ, ਐੱਸ.ਐੱਸ.ਪੀ. ਦਿਹਾਤੀ ਅੰਮ੍ਰਿਤਸਰ, ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦਾ ਪੂਰਨ ਪਾਲਣ ਕਰਦਿਆਂ ਆਪਣੀ ਡਿਊਟੀ ਕੀਤੀ ਅਤੇ ਟਰੈਫਿਕ ਸਮੱਸਿਆ ਇਸ ਗਣਪਤੀ ਵਿਸਰਜਨ ਦੌਰਾਨ ਬਿਲਕੁੱਲ ਨਹੀਂ ਹੋਣ ਦਿੱਤੀ ਅਤੇ ਪਬਲਿਕ ਨੂੰ ਵੀ ਪੂਰਨ ਤੌਰ ’ਤੇ ਬਿਨਾਂ ਕਿਸੇ ਭੇਦ ਭਾਵ ਨਾਲ ਦਰਿਆ ’ਤੇ ਵਿਸਰਜਨ ਲਈ ਸਹਿਯੋਗ ਦਿੱਤਾ ਗਿਆ। ਗੋਤਾਖੋਰਾਂ ਨੇ ਭਗਤਾਂ ਦੇ ਹੱਥ ’ਚੋਂ ਗਣੇਸ਼ ਮੂਰਤੀ ਆਪਣੇ ਹੱਥਾਂ ’ਚ ਲੈ ਕੇ ਵਗਦੇ ਦਰਿਆ ’ਚ ਵਿਸਰਜਨ ਕਰਕੇ ਭਗਤਾਂ ਕੋਲੋਂ ਵੀ ਵਾਹ ਵਾਹ ਖੱਟੀ।ਗੋਤਾਖੋਰਾਂ ਨੇ ਵੀ ਤਨਦੇਹੀ ਨਾਲ ਇਸ ਕਾਰਜ ਨੂੰ ਨਿਭਾਇਆ।
Ad Position 22
No active advertisement
ਪਿਛਲੀ ਖ਼ਬਰ ਗਮਾਡਾ ਦੀ ਜਾਂਚ ਨੇ ਮਾਨ ਸਰਕਾਰ ਦੇ ਫ਼ੈਸਲਿਆਂ ’ਤੇ ਖੜ੍ਹੇ ਕੀਤੇ ਸਵਾਲ–ਪ੍ਰਗਟ ਸਿੰਘ ਸੰਧੂ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਮਹਾਂਸਭਾ ਦਾ ਕੌਮੀ ਪ੍ਰਧਾਨ ਬਣਨ ’ਤੇ ਸਤਨਾਮ ਸਿੰਘ ਅਜਨਾਲਾ ਦਾ ਸ਼ਾਨਦਾਰ ਸਵਾਗਤ
Ad Position 24