14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਾਂ ਮਰੀਅਮ ਦੇ ਸਨਮਾਨ ਵਿਚ ਸੇਂਟ ਮਾਈਕਲਜ਼ ਕੈਥੋਲਿਕ ਚਰਚ ਅਜਨਾਲਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ

ਅਜਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਿਕ ਸ਼ਹਿਰ ਦੇ ਫ਼ਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਸੇਂਟ ਮਾਈਕਲਜ਼ ਕੈਥੋਲਿਕ ਚਰਚ ਅਜਨਾਲਾ ਵਲੋਂ ਮਾਂ ਮਰੀਅਮ ਦੇ ਸਨਮਾਨ ਵਿਚ ਫਾਦਰ ਐਂਥਨੀ ਥੁਰੂਥੀਲ ਦੀ ਅਗਵਾਈ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਪਾਕ ਯੂਖਰਿਸਤ (ਪਵਿੱਤਰ ਯੂਖਰਿਸਤ) ਦੀ ਮਹੱਤਤਾ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਪ੍ਰਾਰਥਨਾਵਾਂ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 15-11-2026
ਅਜਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਿਕ ਸ਼ਹਿਰ ਦੇ ਫ਼ਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਸੇਂਟ ਮਾਈਕਲਜ਼ ਕੈਥੋਲਿਕ ਚਰਚ ਅਜਨਾਲਾ ਵਲੋਂ ਮਾਂ ਮਰੀਅਮ ਦੇ ਸਨਮਾਨ ਵਿਚ ਫਾਦਰ ਐਂਥਨੀ ਥੁਰੂਥੀਲ ਦੀ ਅਗਵਾਈ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਪਾਕ ਯੂਖਰਿਸਤ (ਪਵਿੱਤਰ ਯੂਖਰਿਸਤ) ਦੀ ਮਹੱਤਤਾ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਪ੍ਰਾਰਥਨਾਵਾਂ ਕੀਤੀਆਂ ਗਈਆਂ। ਇਸ ਮੌਕੇ ਸਮੂਹ ਸੰਗਤ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਵੀ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ।ਇਹ ਸ਼ੋਭਾ ਯਾਤਰਾ ਅਜਨਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਮੁੱਖ ਚੌਂਕਾਂ ਵਿਚੋਂ ਹੁੰਦੀ ਹੋਈ ਦੇਰ ਸ਼ਾਮ ਨੂੰ ਸੇਂਟ ਮਾਈਕਲਜ਼ ਕੈਥੋਲਿਕ ਚਰਚ ਵਿਖੇ ਆ ਕੇ ਸਮਾਪਤ ਹੋਈ। ਇਸ ਮੌਕੇ ਫਾਦਰ ਐਂਥਨੀ ਥੁਰੂਥੀਲ ਨੇ ਆਪਣੇ ਸੰਦੇਸ਼ ਰਾਹੀਂ ਪਿਆਰ, ਸ਼ਾਂਤੀ, ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਸਮੂਹ ਮਨੁੱਖਤਾ ਦੀ ਭਲਾਈ ਅਤੇ ਸਮਾਜ ਵਿਚ ਆਪਸੀ ਸਦਭਾਵਨਾ ਬਣਾਈ ਰੱਖਣ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ।ਇਸ ਸੋਭਾ ਯਾਤਰਾ ਨੂੰ ਸਫਲ ਬਣਾਉਣ ਵਿਚ ਚਰਚ ਕਮੇਟੀ ਅਤੇ ਸਮੂਹ ਕੈਥੋਲਿਕ ਕਲੀਸੀਆ ਨੇ ਅਹਿਮ ਯੋਗਦਾਨ ਪਾਇਆ। ਅੰਤ ਵਿਚ ਸੇਂਟ ਮਾਈਕਲਜ਼ ਕੈਥੋਲਿਕ ਚਰਚ ਦੇ ਫਾਦਰ ਐਂਥਨੀ ਥੁਰੂਥੀਲ ਵਲੋਂ ਸਮੂਹ ਸ਼ਰਧਾਲੂਆਂ, ਚਰਚ ਕਮੇਟੀ, ਕੈਥੋਲਿਕ ਕਲੀਸੀਆ ਅਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਫਾਦਰ ਜੋਸ਼ ਇਲੀਕਲ, ਫਾਦਰ ਐਂਥਨੀ, ਮਹਿਲਾ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ, ਚੇਅਰਮੈਨ ਅਜੀਤ ਮਸੀਹ ਵੰਝਾਂਵਾਲਾ, ਚੇਅਰਮੈਨ ਜਾਰਜ ਕੜਿਆਲ, ਰੌਬਿਨ ਮਸੀਹ, ਠੇਕੇਦਾਰ ਅਸ਼ੋਕ ਮਸੀਹ, ਅਵਿਨਾਸ਼ ਮਸੀਹ, ਬਿਕਰਮਜੀਤ ਮਸੀਹ, ਪੀਟਰ ਗਿੱਲ ਅਤੇ ਦਿਲਬਾਗ ਸਿੰਘ ਘੁੱਲੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਦੋ ਦੁਕਾਨਦਾਰ ਨੌਜਵਾਨਾਂ ਦੀ ਮੌਤ ਕਾਰਨ ਓਠੀਆਂ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਿਹਾ ਅਗਲੀ ਖ਼ਬਰ ਪਿੰਡ ਬੁੱਢਾ ਥੇਹ ਦੇ ਕਰੀਬ 25 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ
Ad Position 24