ਦੋ ਦੁਕਾਨਦਾਰ ਨੌਜਵਾਨਾਂ ਦੀ ਮੌਤ ਕਾਰਨ ਓਠੀਆਂ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਿਹਾ
ਓਠੀਆ, 14 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਕਸਬਾ ਓਠੀਆ ਦੇ ਦੋ ਨੌਜਵਾਨ ਦੁਕਾਨਦਾਰਾਂ ਦੀ ਬੀਤੀ ਰਾਤ ਮੋਟਰਸਾਈਕਲ ਦੀ ਆਮੋ ਸਾਹਮਣੇ ਹੋਈ ਜਬਰਦਤ ਟੱਕਰ ਵਿਚ ਮੌਤ ਹੋ ਜਾਣ ਕਾਰਨ ਕਸਬਾ ਓਠੀਆਂ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੁਆਵਾਂ ਕੀਤੀਆਂ। ਓਠੀਆ ਬਾਜ਼ਾਰ ਦੀਆਂ ਦੁਕਾਨਾਂ ਅੱਜ ਪੂਰਨ ਤੌਰ ’ਤੇ ਬੰਦ ਹਨ ।
ਓਠੀਆ, 14 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਕਸਬਾ ਓਠੀਆ ਦੇ ਦੋ ਨੌਜਵਾਨ ਦੁਕਾਨਦਾਰਾਂ ਦੀ ਬੀਤੀ ਰਾਤ ਮੋਟਰਸਾਈਕਲ ਦੀ ਆਮੋ ਸਾਹਮਣੇ ਹੋਈ ਜਬਰਦਤ ਟੱਕਰ ਵਿਚ ਮੌਤ ਹੋ ਜਾਣ ਕਾਰਨ ਕਸਬਾ ਓਠੀਆਂ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੁਆਵਾਂ ਕੀਤੀਆਂ। ਓਠੀਆ ਬਾਜ਼ਾਰ ਦੀਆਂ ਦੁਕਾਨਾਂ ਅੱਜ ਪੂਰਨ ਤੌਰ ’ਤੇ ਬੰਦ ਹਨ । ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋ ਕੇ ਦੁਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛੀਨਾ ਵਲੋਂ ਇਸ ਅਨਹੋਣੀ ਹੋਈ ਘਟਨਾ ਦੀ ਸਖ਼ਤ ਵਿਚ ਨਿਖੇਧੀ ਕੀਤੀ ।