ਗਲੋਬਲ ਇੰਸਟੀਚਿਊਟਸ ’ਚ ਦਸਤਾਰ ਤੇ ਵੇਟ ਲਿਫਟਿੰਗ ਦੇ ਕਰਵਾਏ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਵੱਖ-ਵੱਖ ਪੁਜ਼ੀਸ਼ਨਾਂ ਕੀਤੀਆਂ ਹਾਸਿਲ
ਜੇਠੂਵਾਲ, 19 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ.
ਜੇਠੂਵਾਲ, 19 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ. ਰੋਡ’ ਤੇ ਸਥਿਤ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਸੋਹੀਆਂ ਖੁਰਦ ਵਿਖੇ ਦਸਤਾਰਬੰਦੀ ਤੇ ਵੇਟਲਿਫਟਿੰਗ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਦਸਤਾਰ ਮੁਕਾਬਲਿਆਂ ਵਿਚ ਵਿਦਿਆਰਥੀਆਂ ਵਲੋਂ ਵੱਖ-ਵੱਖ ਸ਼ੈਲੀਆਂ ਅਤੇ ਰੰਗਾਂ ਵਿਚ ਪੱਗ ਬੰਨ੍ਹਣ ਦੇ ਆਪਣੇ ਹੁਨਰ ਦਾ ਪ੍ਰਦਰਸ਼ਨ ਦੌਰਾਨ ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਮੋਰਨੀ ਅਤੇ ਵੱਟਾਂ ਵਾਲੀ ਪੱਗਾਂ ਬੰਨੀਆਂ। ਇਹ ਦਸਤਾਰ ਮੁਕਾਬਲੇ ਪੰਜਾਬੀਆਂ ’ਤੇ ਸਿੱਖਾਂ ਲਈ ਪੱਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਵੇਟਲਿਫਟਿੰਗ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਬੈਂਚ ਪ੍ਰੈੱਸ ਅਤੇ ਸਕੁਆਟ ਮੁਕਾਬਲਿਆਂ ਵਿਚ ਭਾਰੀ ਵਜ਼ਨ ਚੁੱਕ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਅਤੇ ਮੁਕਾਬਲੇ ਦਾ ਚੈਂਪੀਅਨ ਬਣਨ ਲਈ ਇੱਕ-ਦੂਜੇ ਤੋਂ ਵੱਧ ਵਜ਼ਨ ਚੁੱਕਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦਸਤਾਰ ਮੁਕਾਬਲਿਆਂ ’ਚ ਪਹਿਲਾ ਜੈਬੀਰ ਸਿੰਘ ਬੀ.ਟੈਕ. ਸੀ. ਐੱਸ. ਈ., ਦੂਜਾ ਨਵਿੰਦਰਪਾਲ ਸਿੰਘ ਬੀ. ਫਾਰਮੇਸੀ, ਤੀਸਰਾ ਅਰਸ਼ਦੀਪ ਸਿੰਘ –ਬੀ.ਟੈਕ. ਸੀਐੱਸਈ, ਅਤੇ ਵੇਟਲਿਫਟਿੰਗ ਮੁਕਾਬਲਿਆਂ ’ਚ ਪਹਿਲਾ ਗੁਰਸੇਵਕ ਸਿੰਘ ਬੀ. ਕਾਮ, ਦੂਸਰਾ ਆਰਿਅਨ ਬੀ.ਸੀ.ਏ., ਤੀਸਰਾ ਕ੍ਰਿਸ਼ ਅੰਗੁਰਾਲ ਬੀ.ਟੈਕ. ਸੀਐੱਸਈ, ਹਾਫ਼ ਸਕੁਆਟ ਲੜਕੀਆਂ ਵਿਚ ਪਹਿਲਾ ਅਲਿਜ਼ਾ (ਬੀ.ਐੱਲ.ਐੱਲ.ਬੀ.) ਦੂਸਰਾ ਨਵਦੀਪ ਐੱਮ.ਐੱਲ.ਐੱਸ, ਬੈਂਚ ਪ੍ਰੈੱਸ ਲੜਕਿਆਂ ਵਿਚ ਪਹਿਲਾ ਗੁਰਸੇਵਕ ਸਿੰਘ ਬੀ. ਕਾਮ ਦੂਸਰਾ ਰਿਸ਼ਭ ਬੀ.ਸੀ.ਏ. ਤੀਸਰਾ ਤਰੁਣ ਬਾਲੀ ਬੀ. ਟੈੱਕ. ਆਦਿ ਵਲੋਂ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ । ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਵਲੋਂ ਦਸਤਾਰ ਅਤੇ ਵੇਟਲਿਫਟਿੰਗ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਟਰਾਫੀਆਂ, ਤਮਗੇ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਡਾ. ਐੱਮ. ਐੱਸ. ਸੈਣੀ, ਐਡਮਿਸ਼ਨ ਡਾਇਰੈਕਟਰ ਪ੍ਰੋ. ਬੀ.ਡੀ. ਸ਼ਰਮਾ, ਡੀਨ ਡਾ. ਪੀ.ਕੇ. ਸ਼ਰਮਾ, ਦਿਲਰਾਜ ਸਿੰਘ ਸਮੇਤ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਸਨ।