20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਧੀਰ ਸਿੰਘ ਨਬੀਪੁਰ ਨੂੰ ਸ਼੍ਰੋਮਣੀ ਅਕਾਲੀ ਦਲ (ਬ ) ਐੱਸ. ਸੀ. ਵਿੰਗ ਹਲਕਾ ਕੋਰ ਕਮੇਟੀ ਮੈਂਬਰ ਲਗਾਇਆ

ਨਵਾਂ ਪਿੰਡ, 19 ਸਤੰਬਰ (ਜਸਪਾਲ ਸਿੰਘ)-ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਿਕਰਮ ਸਿੰਘ ਮਜੀਠਾ ਸੀਨੀਅਰ ਅਕਾਲੀ ਆਗੂ ਵਲੋਂ ਪਾਰਟੀ ਦੇ ਪ੍ਰਚਾਰ ਪਸਾਰ ਤੇ ਇਸਦੀ ਮਜ਼ਬੂਤੀ ਲਈ ਐੱਸ. ਸੀ.

Ad Position 21
No active advertisement
ਅਜੀਤ ਡੈਸਕ 20-09-2026
ਨਵਾਂ ਪਿੰਡ, 19 ਸਤੰਬਰ (ਜਸਪਾਲ ਸਿੰਘ)-ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਿਕਰਮ ਸਿੰਘ ਮਜੀਠਾ ਸੀਨੀਅਰ ਅਕਾਲੀ ਆਗੂ ਵਲੋਂ ਪਾਰਟੀ ਦੇ ਪ੍ਰਚਾਰ ਪਸਾਰ ਤੇ ਇਸਦੀ ਮਜ਼ਬੂਤੀ ਲਈ ਐੱਸ.ਸੀ. ਭਾਈਚਾਰੇ ਨੂੰ ਪਾਰਟੀ ’ਚ ਨੁਮਾਇੰਦਗੀਆਂ ਦਿੱਤੇ ਜਾਣ ਲਈ ਜਥੇਦਾਰ ਗੁਲਜਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਐੱਸ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਮੰਤਰੀ ਵਲੋਂ ਧੀਰ ਸਿੰਘ ਨਬੀਪੁਰ ਨੂੰ ਕੋਰ ਕਮੇਟੀ ਮੈਂਬਰ ਵਿਧਾਨ ਸਭਾ ਹਲਕਾ ਅਟਾਰੀ ਐੱਸ.ਸੀ. ਵਿੰਗ ਲਗਾਇਆ ਗਿਆ । ਇਸ ਮੌਕੇ ਧੀਰ ਸਿੰਘ ਨੇ ਉਨ੍ਹਾਂ, ਪਾਰਟੀ ਪ੍ਰਧਾਨ ਤੇ ਸ. ਮਜੀਠਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਰੋਸੇ ’ਤੇ ਖਰਾ ਉਤਰਦਿਆਂ ਹੋਇਆਂ ਉਹ ਪਾਰਟੀ ਦੀ ਮਜ਼ਬੂਤੀ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਪਾਰਟੀ ਉਮੀਦਵਾਰਾਂ ਦੀ ਯਕੀਨੀ ਜੀਤ ਲਈ ਰਾਤ -ਦਿਨ ਇਕ ਕਰਕੇ ਕੰਮ ਕਰਨਗੇ। ਇਸ ਮੌਕੇ ਮਨਦੀਪ ਸਿੰਘ, ਜੇ. ਈ. ਕਰਨੈਲ ਸਿੰਘ, ਸੁਖਜਿੰਦਰ ਸਿੰਘ, ਮਨਜੀਤ ਸਿੰਘ ਰਿੰਕੂ, ਮਨਜੀਤ ਸਿੰਘ ਪੰਚ (ਸਾਰੇ ਉਠੀਆਂ ) ਤੇ ਕਰਨਬੀਰ ਸਿੰਘ ਉਠੀਆਂ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਸ਼ਾਨੋ-ਸ਼ੌਕਤ ਨਾਲ ਆਰੰਭ ਅਗਲੀ ਖ਼ਬਰ ਅੰਮ੍ਰਿਤਸਰ ’ਚ ਏ.ਐੱਸ. ਆਈ. ਹਰਜੀਤ ਸਿੰਘ ਦੀ ਹੱਤਿਆ ਸਮੇਤ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਸ...
Ad Position 24