20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅੱਜ ਬਰਸੀ ’ਤੇ ਵਿਸ਼ੇਸ਼–ਬਾਬਾ ਪ੍ਰੀਤਮ ਸਿੰਘ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ( ਅੰਮ੍ਰਿਤਸਰ)

ਤਰਸਿੱਕਾ : ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਦਾ ਜਨਮ ਪਿਤਾ ਸ: ਨਾਜਰ ਸਿੰਘ ਤੇ ਮਾਤਾ ਤੇਜ ਕੌਰ ਦੇ ਗ੍ਰਹਿ ਪੱਤੀ ਮਾਂਗਟ ਪਿੰਡ ਤਰਸਿੱਕਾ (ਅੰਮ੍ਰਿਤਸਰ) ਵਿਖੇ ਹੋਇਆ। ਗੁਰਦੁਆਰਾ ਡੇਰਾ ਭਗਤਾਂ ਦਾ ਦੇ ਪਹਿਲੇ ਮਹਾਨ ਤਪੱਸਵੀ ਤੇ ਬਾਨੀ ਸੰਤ ਬਾਬਾ ਗੁਰਬਚਨ ਸਿੰਘ ਤਰਸਿੱਕਾ ਦੇ ਗੁਆਂਢੀ ਹੋਣ ਕਰਕੇ ਸੰਤ ਬਾਬਾ ਪ੍ਰੀਤਮ ਸਿੰਘ ਤਰਸਿੱਕਾ ਉਨ੍ਹਾਂ ਨਾਲ ਬਚਪਨ ਤੋਂ ਹੀ ਪਿਆਰ ਸੀ।

Ad Position 21
No active advertisement
ਅਜੀਤ ਡੈਸਕ 20-09-2026
ਤਰਸਿੱਕਾ : ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਦਾ ਜਨਮ ਪਿਤਾ ਸ: ਨਾਜਰ ਸਿੰਘ ਤੇ ਮਾਤਾ ਤੇਜ ਕੌਰ ਦੇ ਗ੍ਰਹਿ ਪੱਤੀ ਮਾਂਗਟ ਪਿੰਡ ਤਰਸਿੱਕਾ (ਅੰਮ੍ਰਿਤਸਰ) ਵਿਖੇ ਹੋਇਆ। ਗੁਰਦੁਆਰਾ ਡੇਰਾ ਭਗਤਾਂ ਦਾ ਦੇ ਪਹਿਲੇ ਮਹਾਨ ਤਪੱਸਵੀ ਤੇ ਬਾਨੀ ਸੰਤ ਬਾਬਾ ਗੁਰਬਚਨ ਸਿੰਘ ਤਰਸਿੱਕਾ ਦੇ ਗੁਆਂਢੀ ਹੋਣ ਕਰਕੇ ਸੰਤ ਬਾਬਾ ਪ੍ਰੀਤਮ ਸਿੰਘ ਤਰਸਿੱਕਾ ਉਨ੍ਹਾਂ ਨਾਲ ਬਚਪਨ ਤੋਂ ਹੀ ਪਿਆਰ ਸੀ। ਦੋਵੇਂ ਮਹਾਂਪੁਰਸ਼ ਬਚਪਨ ਤੋਂ ਲੈ ਕੇ ਸਾਰੀ ਉਮਰ ਇਕੱਠੇ ਰਹੇ ਤੇ ਆਪ ਨਾਮ ਸਿਮਰਨ ਕੀਤਾ ਤੇ ਲੱਖਾਂ ਲੋਕਾਂ ਨੂੰ ਨਾਮ ਸਿਮਰਨ ਵੀ ਕਰਵਾਇਆ। ਸੰਤ ਬਾਬਾ ਪ੍ਰੀਤਮ ਸਿੰਘ ਨੇ 13 ਸਾਲ ਵੱਡੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਨਾਲ ਗੁਜਾਰੇ ਤੇ ਜਦ ਉਹ ਤਿੰਨ ਮਹੀਨੇ 13 ਦਿਨ ਪਿੰਡ ਤੋਂ ਬਾਹਰਵਾਰ ਗੰਨਿਆਂ ਦੇ ਖੇਤ ’ਚ ਕੁੱਲੀ ਬਣਾ ਕੇ ਰਹੇ ਆਪ ਉਨ੍ਹਾਂ ਨਾਲ ਸੇਵਾ ਨਿਭਾਉਂਦੇ ਰਹੇ। ਉਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਵਿਖੇ ਇਕ ਕੱਚੇ ਕਮਰੇ ’ਚ ਬੈਠ ਕੇ ਨੌ ਸਾਲ ਤਿੰਨ ਮਹੀਨੇ ਤਪੱਸਿਆ ਕੀਤੀ। ਇਸ ਸਾਰੇ ਸਮੇਂ ਦੌਰਾਨ ਸੰਤ ਬਾਬਾ ਪ੍ਰੀਤਮ ਸਿੰਘ ਨੇ ਉਨ੍ਹਾਂ ਨਾਲ 13 ਸਾਲ ਇਕੱਠਿਆਂ ਗੁਜਾ਼ਰੇ ਤੇ ਉਨ੍ਹਾਂ ਦੇ ਸਚਖੰਡ ਪਿਆਨਾ ਕਰਨ ਤੋਂ ਬਾਅਦ 51 ਸਾਲ ਤੱਕ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿਕਾ ਵਿਖੇ ਮੁਖ ਸੇਵਾਦਾਰ ਵਜੋਂ ਸੇਵਾ ਨਿਭਾਈ। ਗੁਰਦੁਆਰਾ ਸਾਹਿਬ ਦੀ ਇਮਾਰਤ, ਲੰਗਰ ਹਾਲ ਤੇ ਵੱਡਾ ਦੀਵਾਨ ਹਾਲ ਦੀ ਉਨ੍ਹਾਂ ਦੇ ਆਪਣੇ ਹੱਥੀਂ ਉਸਾਰੀ ਕਰਵਾਈ। ਇਸ ਮੌਕੇ ਉਨ੍ਹਾਂ ਨੇ ਇਲਾਕੇ ਦੇ ਮਹਾਂਪੁਰਸ਼ਾਂ ਦੀ ਹਾਜ਼ਰੀ ’ਚ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਤਰਸਿੱਕਾ (ਅੰਮ੍ਰਿਤਸਰ) ਨੂੰ ਦਸਤਾਰ ਸਜਾ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਵੀ ਕੀਤੀ। ਇਲਾਕੇ ਦੀ ਸਾਧ ਸੰਗਤ ਨੂੰ ਨਾਮ ਸਿਮਰਨ ਰਾਹੀਂ ਗੁਰੂ ਚਰਨਾਂ ਨਾਲ ਜੋੜਦੇ ਹੋਏ 20 ਸਤੰਬਰ 2020 ਨੂੰ ਸੱਚਖੰਡ ਪਿਆਨਾ ਕਰ ਜਾਏ । ਕੱਲ੍ਹ ਮਿਤੀ 20 ਸਤੰਬਰ 2020 ਦਿਨ ਐਤਵਾਰ ਨੂੰ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ (ਅੰਮ੍ਰਿਤਸਰ) ਵਿਖੇ ਉਨ੍ਹਾਂ ਦੀ ਯਾਦ ’ਚ ਉਨ੍ਹਾਂ ਦੀ ਛੇਵੀਂ ਸਾਲਾਨਾ ਬਰਸੀ ਸੰਤ ਬਾਬਾ ਗੁਰਦੇਵ ਸਿੰਘ ਮੁੱਖ ਸੇਵਾਦਾਰ ਦੀ ਰਹਿਨੁਮਾਈ ਹੇਠ ਇਲਾਕੇ ਦੀ ਸਾਧ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਈ ਜਾ ਰਹੀ ਹੈ।- ਅਤਰ ਸਿੰਘ ਤਰਸਿੱਕਾ
Ad Position 22
No active advertisement
ਪਿਛਲੀ ਖ਼ਬਰ ਸ੍ਰੀਮਾਤਾ ਗੰਗਾ ਕੰਨਿਆ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਅਗਲੀ ਖ਼ਬਰ ਅਜੀਤ, ਜਲੰਧਰ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਤੇ ਵਰਕਰਾ...
Ad Position 24