20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਵਾਲੇ ਵਪਾਰੀਆਂ ਉੱਤੇ ਵਾਧੂ ਲਾਗਤ ਦਾ ਬੋਝ ਨਾ ਪਾਇਆ ਜਾਵੇ : ਯੂਨੀਅਨ ਆਗੂ

ਰਈਆ, 19 ਸਤੰਬਰ (ਸ਼ਰਨਬੀਰ ਸਿੰਘ ਕੰਗ)- ਕੇਂਦਰ ਸਰਕਾਰ ਵਲੋਂ 2,000 ਤੋਂ ਵੱਧ ਦੇ ਯੂ. ਪੀ.

Ad Position 21
No active advertisement
ਪ੍ਰਮੋਦ ਗੁਪਤਾ ਤੇ ਸਾਥੀਆਂ ਦੀਆਂ ਤਸਵੀਰਾਂ। 20-09-2026
ਰਈਆ, 19 ਸਤੰਬਰ (ਸ਼ਰਨਬੀਰ ਸਿੰਘ ਕੰਗ)- ਕੇਂਦਰ ਸਰਕਾਰ ਵਲੋਂ 2,000 ਤੋਂ ਵੱਧ ਦੇ ਯੂ.ਪੀ. ਆਈ ਲੈਣ-ਦੇਣ ’ਤੇ ਟੈਕਸ ਲਾਏ ਜਾਣ ਨੂੰ ਲੈ ਕੇ ਪੰਜਾਬ ਦੇ ਪ੍ਰਚੂਨ ਵਪਾਰੀਆਂ ਵਿਚ ਚਿੰਤਾ ਦੀ ਲਹਿਰ ਪਾਈ ਜਾ ਰਹੀ ਹੈ। ਸਰਕਾਰ ਦਾ ਇਹ ਕਦਮ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਵਾਲੇ ਵਪਾਰੀਆਂ ਵਿਚ ਨਿਰਾਸ਼ਤਾ ਦਾ ਕਾਰਨ ਬਣੇਗਾ। ਇਹ ਵਿਚਾਰ ਪੰਜਾਬ ਪ੍ਰਚੂਨ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪ੍ਰਮੋਦ ਗੁਪਤਾ ਤੇ ਉਨ੍ਹਾਂ ਦੇ ਸਾਥੀਆਂ ਨੇ ਇਕ ਪ੍ਰੈਸ ਦੇ ਨਾਮ ਜਾਰੀ ਬਿਆਨ ਰਾਂਹੀ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਅਨੁਸਾਰ ਲਗਭਗ 96 ਫ਼ੀਸਦੀ ਵਪਾਰਕ ਲੈਣ-ਦੇਣ ਇਸ ਤੋਂ ਪ੍ਰਭਾਵਿਤ ਨਹੀਂ ਹੋਣਗੇ ਜਦਕਿ ਇਸ ਦਾ ਵੱਡੀ ਗਿਣਤੀ ਦੁਕਾਨਦਾਰਾਂ ’ਤੇ ਬੁਰਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕਰਿਆਨਾ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੇ ਵਪਾਰ ਵਿਚ ਮੁਨਾਫ਼ੇ ਦੀ ਗੁੰਜਾਇਸ਼ ਸੀਮਤ ਹੁੰਦੀ ਹੈ। ਅਜਿਹੇ ਵਿਚ 2,000 ਤੋਂ ਵੱਧ ਦੇ ਡਿਜੀਟਲ ਲੈਣ-ਦੇਣ ਉਤੇ ਐੱਮ.ਡੀ.ਆਰ ਦੀ ਵਿਵਸਥਾ ਨਾਲ ਵਪਾਰੀਆਂ ਦੀ ਅਸਲ ਲਾਗਤ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਗੰਭੀਰਤਾ ਨਾਲ ਸਮਝਣਾ ਜ਼ਰੂਰੀ ਹੈ। ਵਪਾਰੀਆਂ ਦੀ ਮੰਗ ਸਿਰਫ਼ ਇਹ ਹੈ ਕਿ ਅਜਿਹੀ ਵਿਵਸਥਾ ਬਣਾਈ ਜਾਵੇ ਜਿਸ ਨਾਲ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਮਿਲਦਾ ਰਹੇ। ਇਸ ਮੌਕੇ ਚੇਅਰਮੈਨ ਕ੍ਰਿਸ਼ਨ ਲਾਲ ਜਸੂਜਾ, ਚੇਅਰਮੈਨ ਪਵਨ ਮੋਦਗਿਲ, ਸਰਪ੍ਰਸਤ ਨੀਨਾ ਮਿੱਤਲ, ਸਰਪ੍ਰਸਤ ਸ਼ੰਮੀ ਲਖਾਨੀ, ਕਾਨੂੰਨੀ ਸਲਾਹਕਾਰ ਵਿਨੋਦ ਕੁਮਾਰ ਤਾਇਲ, ਸਲਾਹਕਾਰ ਜਗਜੀਤ ਸਿੰਘ ਆਹੂਜਾ, ਸਲਾਹਕਾਰ ਸੁਰਿੰਦਰ ਸਿੰਘ ਪੰਛੀ, ਸੀਨੀਅਰ ਮੀਤ ਪ੍ਰਧਾਨ ਅਰੁਣ ਗੁਪਤਾ, ਮੀਤ ਪ੍ਰਧਾਨ ਰਾਕੇਸ਼ ਦੁੱਗਲ, ਜਨਰਲ ਸਕੱਤਰ ਸੰਦੀਪ ਗਰਗ, ਸਕੱਤਰ ਸਤੀਸ਼ ਕੁਮਾਰ ਜਿੰਦਲ, ਸਕੱਤਰ, ਮਨੀਸ਼ ਗੋਇਲ, ਖ਼ਜ਼ਾਨਚੀ ਸੰਜੇ ਬਾਂਸਲ ਅਤੇ ਖ਼ਜ਼ਾਨਚੀ ਅਜੈ ਮਸਤਾਨੀ ਸਕੱਤਰ ਰਜਨੀਸ਼ ਗੋਇਲ, ਪ੍ਰੈਸ ਸਕੱਤਰ ਸੰਜੀਵ ਗਰਗ, ਕੇਸ਼ਵ ਗੋਇਲ,ਅਸ਼ੋਕ ਜਿੰਦਲ (ਜੈਤੋ), ਸੰਦੀਪ ਗੋਇਲ, ਸੁਰਿੰਦਰ ਜੈਨ ਅਤੇ ਜੀਵਨ ਸਿੰਗਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਡੀਆਂ ਦੀ ਸਾਫ ਸਫਾਈ ਤੇ ਬਾਰਦਾਨੇ ਦਾ ਪ੍ਰਬੰਧ ਕਰੇ ਸਰਕਾਰ-ਓਮਰਾਜ ਸਿੰਘ ਧਰਦਿਉ ਅਗਲੀ ਖ਼ਬਰ ਸਿਡਾਨਾ ਇੰਸਟੀਚਿਊਟਸ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਇਨਾਮ ਵੰਡ ਸਮਾਰੋਹ ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕ...
Ad Position 24