ਡਾ. ਭਾਰਤੀ ਧਵਨ ਹੋਣਗੇ ਅੰਮ੍ਰਿਤਸਰ ਦੇ ਨਵੇਂ ਸਿਵਲ ਸਰਜਨ, 1 ਅਕਤੂਬਰ ਤੋਂ ਸੰਭਾਲਣਗੇ ਅਹੁਦਾ
ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਿਹਤ ਵਿਭਾਗ ਵਿਚ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਉਣ ਵਾਲੇ ਡਾ. ਭਾਰਤੀ ਧਵਨ ਧਰਮ ਪਤਨੀ ਡਾ.
ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਿਹਤ ਵਿਭਾਗ ਵਿਚ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਉਣ ਵਾਲੇ ਡਾ. ਭਾਰਤੀ ਧਵਨ ਧਰਮ ਪਤਨੀ ਡਾ. ਸਵਰਨਜੀਤ ਧਵਨ ਨੂੰ ਬਤੌਰ ਡਿਪਟੀ ਡਾਇਰੈਕਟਰ ਤਰੱਕੀ ਹੋਣ ਉਪਰੰਤ ਅੰਮ੍ਰਿਤਸਰ ਦਾ ਨਵਾਂ ਸਿਵਲ ਸਰਜਨ ਲਗਾਇਆ ਗਿਆ ਹੈ। ਉਹ ਆਪਣੇ ਅਹੁਦੇ ਦਾ ਕਾਰਜ਼ਭਾਰ 1 ਅਕਤੂਬਰ ਤੋਂ ਸੰਭਾਲਣਗੇ। ਡਾ. ਭਾਰਤੀ ਧਵਨ ਵਲੋਂ ਇਸ ਤੋਂ ਪਹਿਲਾਂ ਬਤੌਰ ਕਾਰਜਕਾਰੀ ਸਿਵਲ ਸਰਜਨ ਬਹੁਤ ਵਧੀਆ ਕੰਮ ਕਰਕੇ ਸਿਹਤ ਮਹਿਕਮੇਂ ਵਿਚ ਆਪਣੀ ਅਲੱਗ ਸਾਖ ਬਣਾਈ ਹੋਈ ਹੈ, ਇਸ ਸਮੇਂ ਉਹ ਜ਼ਿਲ੍ਹਾ ਤਰਨਤਾਰਨ ਵਿਚ ਬਤੌਰ ਡਿਪਟੀ ਮੈਡੀਕਲ ਕਮਿਸ਼ਨਰ ਸੇਵਾਵਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਡਾ. ਸਵਰਨਜੀਤ ਧਵਨ ਵੀ ਅੰਮ੍ਰਿਤਸਰ ’ਚ ਬਤੌਰ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਡਾਕਟਰ ਜੋੜੇ ਦਾ ਸਿਹਤ ਵਿਭਾਗ ਦੇ ਸਮੁੱਚ ੇ ਪ੍ਰੋਗਰਾਮਾਂ ਵਿਚ ਬਹੁਤ ਵਧੀਆ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਨੂੰ ਕਈ ਵਾਰ ਸਰਕਾਰ ਵਲੋਂ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਵਲੋਂ ਇਨ੍ਹਾਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀ ਨਿਯੁਕਤੀ ਮੌਕੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ’ਚ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸੰਧੂ, ਅਸ਼ੋਕ ਕੁਮਾਰ ਸ਼ਰਮਾ, ਪਲਵਿੰਦਰ ਸਿੰਘ ਧੰਮੂ , ਮਨਜੀਤ ਸਿੰਘ ਰਈਆ, ਜਸਮੇਲ ਸਿੰਘ ਵੱਲਾ, ਬਲਵਿੰਦਰ ਸਿੰਘ ਕੋਟਲਾ, ਰਣਜੋਧ ਸਿੰਘ ਸੰਘਾ, ਮਹਿੰਦਰ ਸਿੰਘ ਰਾਜਾ ਸਾਂਸੀ, ਵਰਿੰਦਰ ਸਿੰਘ,ਲਵਜੀਤ ਸਿੰਘ ਸਿੱਧੂ, ਜਸਮੇਲ ਸਿੰਘ ਵੱਲਾ, ਬਲਜੀਤ ਸਿੰਘ ਮਾਨਾਵਾਲਾ ਆਦਿ ਸ਼ਾਮਿਲ ਸਨ।