19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਿਖੇ ਟੈਕਨਾਲੋਜੀ ਜਾਗਰੂਕਤਾ ਸੈਸ਼ਨ ਕਰਵਾਇਆ

ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ’ਚ ਡਿਊਟੀ ’ਤੇ ਤਾਇਨਾਤ ਏ. ਐੱਸ.

Ad Position 21
No active advertisement
ਗੁਰਿੰਦਰ ਸਿੰਘ ਸਾਬੀ । 19-09-2026
ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ’ਚ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਹਰਜੀਤ ਸਿੰਘ ’ਤੇ ਗੋਲੀਆਂ ਚਲਾ ਕੇ ਕੀਤਾ ਹਮਲਾ ਜਿਸ ’ਚ ਉਨ੍ਹਾਂ ਦੀ ਦੁਖਦਾਈ ਮੌਤ ਹੋ ਗਈ ਹੈ। ਇਹ ਹਮਲਾ ਕਾਇਰਤਾ ਦਾ ਪ੍ਰਤੀਕ ਹੈ। ਇਹ ਪ੍ਰਗਟਾਵਾ ਇੱਥੇ ਸਰਬ ਸਾਂਝਾ ਰੰਘਰੇਟਾ ਦਲ ਦੇ ਕੌਮੀ ਬੁਲਾਰੇ ਗੁਰਿੰਦਰ ਸਿੰਘ ਸਾਬੀ ਨੇ ਕਰਦਿਆਂ ਦੱਸਿਆ ਕਿ ਕੁਝ ਗੈਰ ਸਮਾਜੀ ਤੱਤ ਰਾਜ ਦਾ ਮਾਹੌਲ ਖਰਾਬ ਕਰਨ ਦੀ ਤਾਕ ’ਚ ਹਨ ਜਿਸ ਕਾਰਨ ਅਜਿਹੇ ਕਾਇਰਾਨਾ ਹਮਲੇ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨ ਬਹਾਦੁਰ ਤੇ ਸੱਚੇ ਦੇਸ਼ ਭਗਤ ਹਨ ਜਿਨ੍ਹਾਂ ਨੂੰ ਰਾਤ ਦੇ ਹਨੇਰੇ ’ਚ ਇਕੱਲੇ ਦੁਕਲੇ ਤੇ ਬੇਧਿਆਨੇ ਨਿਸ਼ਾਨਾ ਬਣਾਉਣਾ ਕਾਇਰਤਾ ਦਾ ਪ੍ਰਤੀਕ ਹੈ ਅਤੇ ਜੇਕਰ ਹਮਲਾਵਰ ਪੰਜਾਬ ਪੁਲਿਸ ਨਾਲ ਪੰਗਾ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੰਗਾਰ ਕੇ ਸਿੱਧਾ ਟਕਰਨ ਤੇ ਫਿਰ ਜੇਕਰ ਬੱਚ ਕੇ ਚਲੇ ਜਾਣ ਤਾਂ ਉਹ ਰਾਜਨੀਤੀ ਹੀ ਛੱਡ ਦੇਣਗੇ। ਇਸੇ ਤਰ੍ਹਾਂ ਉਨ੍ਹਾਂ ਭਾਜਪਾ ਦੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਅੱਜ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲੇ ਉਨ੍ਹਾਂ ਦਾ ਮਨੋਬਲ ਨਹੀਂ ਤੋੜ ਸਕਦੇ ਤੇ ਭਾਜਪਾ ਦੀ ਦਿਨ ਬ ਦਿਨ ਵੱਧ ਰਹੀ ਲੋਕਪ੍ਰਿਯਤਾ ਦਾ ਕਾਰਨ ਰਵਨੀਤ ਸਿੰਘ ਬਿੱਟੂ ਹੀ ਹਨ। ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਥਾਣੇਦਾਰ ਦੇ ਕਤਲ ’ਚ ਸ਼ਾਮਿਲ ਮੁਲਜਮਾਂ ਨੂੰ ਫੜ ਕੇ ਸਖਤ ਤੋਂ ਸਚਖ਼ਤ ਸਜ਼ਾ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਏ. ਆਈ. ਇਨ ਮਾਰਕੀਟਿੰਗ’ ’ਤੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਏ. ਜੀ. ਸੀ. ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੇ ਯੁਵਕ ਮੇਲਾ ਕਰਵਾਇਆ
Ad Position 24