19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਏ. ਜੀ. ਸੀ. ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੇ ਯੁਵਕ ਮੇਲਾ ਕਰਵਾਇਆ

ਮਾਨਾਂਵਾਲਾ, 18 ਸਤੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏ. ਜੀ.

Ad Position 21
No active advertisement
ਅਜੀਤ ਡੈਸਕ 19-09-2026
ਮਾਨਾਂਵਾਲਾ, 18 ਸਤੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏ. ਜੀ. ਸੀ.), ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵਲੋਂ ਏ. ਜੀ. ਸੀ. ਕੰਪਿਊਟਰ ਇੰਜੀਨੀਅਰਜ਼ ਸੁਸਾਇਟੀ ਦੀ ਅਗਵਾਈ ਹੇਠ ਵਿਭਾਗ ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਸੱਭਿਆਚਾਰਕ ਯੁਵਕ ਮੇਲਾ ਕਰਵਾਇਆ, ਜਿਸ ਨੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ, ਆਤਮਵਿਸ਼ਵਾਸ, ਕਲਾਤਮਕ ਯੋਗਤਾਵਾਂ ਅਤੇ ਸੱਭਿਆਚਾਰਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਸ਼ਾਨਦਾਰ ਮੰਚ ਪ੍ਰਦਾਨ ਕੀਤਾ। ਮੇਲੇ ਵਿਚ 300 ਤੋਂ ਵੱਧ ਵਿਦਿਆਰਥੀਆਂ ਨੇ ਸਾਹਿਤਕ, ਲਲਿਤ ਕਲਾ, ਸੰਗੀਤ, ਨਾਚ ਤੇ ਨਾਟਕ ਨਾਲ ਸੰਬੰਧਿਤ ਵੱਖ-ਵੱਖ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਮੇਲੇ ਦੇ ਪਹਿਲੇ ਦਿਨ ਭਾਸ਼ਨ, ਵਾਦ-ਵਿਵਾਦ, ਕੁਇਜ਼, ਕਵਿਤਾ ਪਾਠ, ਕਵਿਤਾ, ਕਹਾਣੀ ਅਤੇ ਲੇਖ ਲਿਖਣ, ਮੌਕੇ ’ਤੇ ਪੇਂਟਿੰਗ, ਪੋਸਟਰ ਮੇਕਿੰਗ, ਕੋਲਾਜ, ਕਾਰਟੂਨਿੰਗ, ਕਲੇ ਮਾਡਲਿੰਗ, ਰੰਗੋਲੀ, ਮੌਕੇ ’ਤੇ ਫੋਟੋਗ੍ਰਾਫੀ ਅਤੇ ਮਹਿੰਦੀ ਵਰਗੇ ਮੁਕਾਬਲੇ ਕਰਵਾਏ ਗਏ ਅਤੇ ਦੂਜੇ ਦਿਨ ਲੋਕ ਗੀਤ, ਸੋਲੋ ਅਤੇ ਗਰੁੱਪ ਸਿੰਗਿੰਗ, ਗਰੁੱਪ ਸ਼ਬਦ/ਭਜਨ, ਵਾਰ ਗਾਇਨ, ਵੈਸਟਰਨ ਵੋਕਲ ਸੋਲੋ/ਗਰੁੱਪ, ਭੰਗੜਾ, ਗਿੱਧਾ, ਸੋਲੋ ਅਤੇ ਗਰੁੱਪ ਡਾਂਸ, ਮਿਮਿਕਰੀ, ਸਕਿੱਟ, ਮਾਈਮ, ਇਕਾਂਗੀ ਨਾਟਕ ਅਤੇ ਨੁੱਕੜ ਨਾਟਕ ਆਦਿ ਮੁਕਾਬਲੇ ਕਰਵਾਏ ਗਏ ਏਜੀਸੀ ਦੇ ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਯੁਵਕ ਮੇਲੇ ਦੇ ਸਫਲ ਆਯੋਜਨ ਲਈ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਿਖੇ ਟੈਕਨਾਲੋਜੀ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ‘ਵੇਦ ਪ੍ਰਚਾਰ’ ਸਮਾਗਮ ਕਰਵਾਇਆ
Ad Position 24