ਨਸ਼ਿਆਂ ਵਿਰੁੱਧ ਮੋਰਚੇ ਦੀ ਹਮਾਇਤ ’ਚ ਨਿਹੰਗ ਸਿੰਘਾਂ ਨਾਲ ਪੁੱਜੇ ਬਾਬਾ ਬਿਬੇਕ ਖ਼ਾਲਸਾ
ਨਵਾਂ ਪਿੰਡ, 23 ਅਗਸਤ ( ਜਸਪਾਲ ਸਿੰਘ )- ਕਿਸਾਨ, ਨਿਹੰਗ ਸਿੰਘ ਤੇ ਵੱਖ -ਵੱਖ ਸਿੱਖ ਜਥੇਬੰਦੀਆਂ ਵਲੋਂ ਪਿੰਡ ਧਾਰੜ ਵਿਖੇ ਲਾਏ ਗਏ ਨਸ਼ਿਆਂ ਵਿਰੁੱਧ ਪੱਕੇ ਮੋਰਚੇ ਦੀ ਹਮਾਇਤ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਬਾਬਾ ਬਿਬੇਕ ਸਿੰਘ ਖ਼ਾਲਸਾ ਮੁੱਖ ਸੇਵਾਦਰ ਗੁਰਦੁਆਰਾ ਨਾਨਕਸਰ ਨਿਹੰਗ ਸਿੰਘਾਂ ਤੇ ਨੌਜਵਾਨਾਂ ਨਾਲ ਹਲਕਾ ਜੰਡਿਆਲਾ ਦੇ ਵੱਖ -ਵੱਖ ਪਿੰਡਾਂ ਤੋਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਤੇ ਇਸ ਵਿਰੁੱਧ ਖੜ੍ਹੇ ਹੋਣ ਦਾ ਸੁਨੇਹਾ ਦਿੰਦੇ ਹੋਏ ਧਾਰੜ ਨਸ਼ਿਆਂ ਵਿਰੁੱਧ ਮੋਰਚਾ’ ’ਚ ਪੁੱਜੇ । ਬਾਬਾ ਬਿਬੇਕ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਧਾਰੜ ਵਿਖੇ ਨਸ਼ਿਆਂ ਵਿਰੁੱਧ ਮੋਰਚੇ ਨੂੰ ਉਨ੍ਹਾਂ ਖੁਦ ਦਾ ਨਿੱਜੀ ਤੌਰ ’ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੂਰਨ ਸਮਰਥਨ ਹੈ ਤੇ ਆਉਣ ਵਲੋਂ ਸਮੇਂ ’ਚ ਹਰੇਕ ਪਿੰਡ ਤੇ ਕਸਬੇ ’ਚ ਨਸ਼ਿਆਂ ਵਿਰੁੱਧ ਅਜਿਹੇ ਮੋਰਚੇ ਲਾਏ ਜਾਣਗੇ, ਤਾਂ ਜੋ ਨਸ਼ੇ ਦੇ ਕੋੜ ਨੂੰ ਮੁੱਢ ਤੋਂ ਖਤਮ ਕੀਤਾ ਜਾ ਸਕੇ।
ਅਜੀਤ ਡੈਸਕ
24-08-2026