ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਹਰਸਾ ਛੀਨਾ, 23 c ਅਗਸਤ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ (ਹਰਸਾ ਛੀਨਾ) ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਵਲੋਂ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ ਦੇ ਸਹਿਯੋਗ ਨਾਲ ਦੁਧਾਰੂ ਪਸ਼ੂਆਂ ਵਿਚ ਥਣਾਂ ਦੀ ਸੋਜ (ਮਾਸਟਾਈਟਿਸ) ਅਤੇ ਰਿਪੀਟ ਬ੍ਰੀਡਿੰਗ ਵਿਸ਼ੇ ‘ਤੇ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਪਸ਼ੂ ਪਾਲਕ ਕਿਸਾਨ ਸ਼ਾਮਿਲ ਹੋਏ। ਕੈਂਪ ਦੌਰਾਨ ਡਾ.
ਹਰਸਾ ਛੀਨਾ, 23 c ਅਗਸਤ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ (ਹਰਸਾ ਛੀਨਾ) ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਵਲੋਂ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ ਦੇ ਸਹਿਯੋਗ ਨਾਲ ਦੁਧਾਰੂ ਪਸ਼ੂਆਂ ਵਿਚ ਥਣਾਂ ਦੀ ਸੋਜ (ਮਾਸਟਾਈਟਿਸ) ਅਤੇ ਰਿਪੀਟ ਬ੍ਰੀਡਿੰਗ ਵਿਸ਼ੇ ‘ਤੇ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਪਸ਼ੂ ਪਾਲਕ ਕਿਸਾਨ ਸ਼ਾਮਿਲ ਹੋਏ। ਕੈਂਪ ਦੌਰਾਨ ਡਾ. ਕੰਵਰਪਾਲ ਸਿੰਘ ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਸ਼ੂ ਪਾਲਕ ਕਿਸਾਨਾਂ ਨੂੰ ਮਾਸਟਾਈਟਿਸ ਦੀ ਰੋਕਥਾਮ, ਨਿਯੰਤਰਣ ਅਤੇ ਸਹੀ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੁਧਾਰੂ ਪਸ਼ੂਆਂ ਵਿਚ ਰਿਪੀਟ ਬ੍ਰੀਡਿੰਗ ਦੀ ਸਮੱਸਿਆ ਦੇ ਕਾਰਨਾਂ ਅਤੇ ਇਸ ਦੀ ਪ੍ਰਭਾਵਸ਼ਾਲੀ ਸੰਭਾਲ ਬਾਰੇ ਵੀ ਚਾਨਣਾ ਪਾਇਆ। ਇਸ ਦੌਰਾਨ ਕੈਲੀਫੋਰਨੀਆ ਮਾਸਟਾਈਟਿਸ ਟੈਸਟ ਕਿੱਟ ਰਾਹੀਂ ਸਬ-ਕਲੀਨੀਕਲ ਮਾਸਟਾਈਟਿਸ ਦੀ ਜਾਂਚ ਕਰਨ ਦੀ ਵਿਧੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਡਾ. ਅਨੂ ਧੀਮਾਨ ਵੈਟਰਨਰੀ ਅਫਸਰ ਹਰਸ਼ਾ ਛੀਨਾ ਨੇ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂ ਪਾਲਕ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨ ਕ੍ਰੈਡਿਟ ਕਾਰਡ ਅਤੇ ਨੈਸ਼ਨਲ ਲਾਈਵਸਟਾਕ ਮਿਸ਼ਨ ਸਮੇਤ ਵੱਖ-ਵੱਖ ਸਰਕਾਰੀ ਸਕੀਮਾਂ ਸਮਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਡਾ. ਰਮਿੰਦਰ ਕੌਰ, ਪ੍ਰੋਫੈਸਰ ( ਫਸਲ ਵਿਗਿਆਨ) ਨੇ ਫਸਲਾਂ ਲਈ ਖਾਦਾਂ ਅਤੇ ਨਦੀਨਨਾਸ਼ਕਾਂ ਦੀ ਸੰਤੁਲਿਤ ਵਰਤੋਂ, ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਲਈ ਖੇਤੀ ਮਸ਼ੀਨਰੀ ਦੀ ਢੁਕਵੀਂ ਵਰਤੋਂ ਬਾਰੇ ਦੱਸਿਆ। ਉਨ੍ਹਾਂ ਨੇ ਮਿੱਟੀ ਦੀ ਜਾਂਚ ਲਈ ਨਮੂਨੇ ਇਕੱਠੇ ਕਰਨ ਦੀ ਸਹੀ ਵਿਧੀ ਅਤੇ ਮਿੱਟੀ ਜਾਂਚ ਦੇ ਆਧਾਰ ‘ਤੇ ਖਾਦਾਂ ਦੀ ਵਰਤੋਂ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਅੰਤ ਵਿੱਚ ਪਿੰਡ ਵਾਸੀ ਬਿਕਰਮਜੀਤ ਸਿੰਘ ਨੇ ਕੈਂਪ ਦੇ ਆਯੋਜਨ ਲਈ ਕੇ.ਵੀ.ਕੇ. ਦੇ ਮਾਹਿਰਾਂ ਅਤੇ ਪਸ਼ੂ ਪਾਲਣ ਵਿਭਾਗ ਦਾ ਧੰਨਵਾਦ ਕੀਤਾ।