15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਇੰਟੈਕ ਵਲੋਂ ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਸਿਟੀ ਰਾਊਂਡ ਹੈਰੀਟੇਜ ਕੁਇੱਜ਼ ਕਰਵਾਇਆ

ਅੰਮ੍ਰਿਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਇੰਟੈਕ ਦੇ ਅੰਮ੍ਰਿਤਸਰ ਚੈਪਟਰ ਵਲੋਂ ਅੱਜ ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ‘ਸਿਟੀ ਰਾਊਂਡ ਹੈਰੀਟੇਜ ਕੁਇਜ਼’ ਕਰਵਾਇਆ ਗਿਆ, ਜਿਸ ’ਚ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਦੇ 10 ਸਕੂਲਾਂ ਨੇ ਭਾਗ ਲਿਆ। ਇਸ ਦੌਰਾਨ ਟੀਮਾਂ ਨੇ ਦੋ ਪੜਾਵਾਂ ’ਚ ਲਿਖਤੀ ਅਤੇ ਮੌਖਿਕ ਰਾਊਂਡ ਮੁਕਾਬਲਾ ਕੀਤਾ।

Ad Position 21
No active advertisement
ਅਜੀਤ ਡੈਸਕ 15-08-2026
ਅੰਮ੍ਰਿਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਇੰਟੈਕ ਦੇ ਅੰਮ੍ਰਿਤਸਰ ਚੈਪਟਰ ਵਲੋਂ ਅੱਜ ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ‘ਸਿਟੀ ਰਾਊਂਡ ਹੈਰੀਟੇਜ ਕੁਇਜ਼’ ਕਰਵਾਇਆ ਗਿਆ, ਜਿਸ ’ਚ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਦੇ 10 ਸਕੂਲਾਂ ਨੇ ਭਾਗ ਲਿਆ। ਇਸ ਦੌਰਾਨ ਟੀਮਾਂ ਨੇ ਦੋ ਪੜਾਵਾਂ ’ਚ ਲਿਖਤੀ ਅਤੇ ਮੌਖਿਕ ਰਾਊਂਡ ਮੁਕਾਬਲਾ ਕੀਤਾ। ਇਸ ਦੌਰਾਨ ਇੰਟੈਕ ਵਲੋਂ ਇਸ ਸਮਾਗਮ ਨੂੰ ਸੰਚਾਲਿਤ ਕਰਨ ਲਈ ਤਜਰਬੇਕਾਰ ਹੈਰੀਟੇਜ ਕੁਇੱਜ਼ ਮਾਸਟਰ ਮੁਹੰਮਦ ਬਿਲਾਲ ਫਾਰੂਕੀ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਇੰਟੈਕ ਦੇ ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਸਿਟੀ ਰਾਊਂਡ ਹੈਰੀਟੇਜ ਕੁਇੱਜ਼ ਨੌਜਵਾਨਾਂ ਵਿਚ ਵਿਰਾਸਤੀ ਜਾਗਰੂਕਤਾ ਪੈਦਾ ਕਰਨ ਦੇ ਇੰਟੈਕ ਦੇ ਵਿਆਪਕ ਯਤਨਾਂ ਦਾ ਇਕ ਹਿੱਸਾ ਹੈ। ਸਪਰਿੰਗ ਡੇਲ ਸੀਨੀਅਰ ਸਕੂਲ ਨੂੰ ਇਸ ਕੁਇੱਜ਼ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ ਅਤੇ ਸਕੂਲ ਨੇ ਰਾਜ ਪੱਧਰੀ ਮੁਕਾਬਲੇ ਲਈ ਕਵਾਲੀਫਾਈ ਕੀਤਾ, ਜਦੋਂ ਕਿ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਸ਼ਹਿਰ ਦੀ ਵਿਰਾਸਤ ਨਾਲ ਸਾਰਥਕ ਤੌਰ ’ਤੇ ਜੁੜਨ ਵਿਚ ਮਦਦ ਕਰਦੇ ਹਨ ਅਤੇ ਸਕੂਲਾਂ ਦੇ ਵਿਚਕਾਰ ਇਕ ਸਿਹਤਮੰਦ ਅਕਾਦਮਿਕ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ। ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਇੰਟੈਕ ਦੇ ਅੰਮ੍ਰਿਤਸਰ ਚੈਪਟਰ ਅਤੇ ਸਪਰਿੰਗ ਡੇਲ ਸੀਨੀਅਰ ਸਕੂਲ ਵਿਚਕਾਰ ਲੰਮਾ ਸਾਥ ਇਸ ਦੇ ਸਭਿਆਚਾਰਕ ਅਤੇ ਇਮਾਰਤਸਾਜ਼ੀ ਦੇ ਰੂਪਾਂ ਵਿਚ ਵਿਰਾਸਤ ਲਈ ਜਾਗਰੂਕਤਾ ਅਤੇ ਪਿਆਰ ਨੂੰ ਉਤਸ਼ਾਹਿਤ ਕਰਨ ਦੀ ਇਕ ਸਾਂਝੀ ਵਿਚਾਰਧਾਰਕ ਵਚਨਬੱਧਤਾ ਤੋਂ ਆਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਵਿਦਿਆਰਥੀਆਂ ’ਚ ਵੰਡੀਆਂ ਮੁਫ਼ਤ ਕਾਪੀਆਂ ਅਤੇ ਸਟੇਸ਼ਨਰੀ ਅਗਲੀ ਖ਼ਬਰ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਈਕੋ-ਕਲੱਬ ਇੰਚਾਰਜਾਂ ਲਈ ਵਰਕਸ਼ਾਪ ਕਰਵਾਈ
Ad Position 24